Signer on Video Controversy: ਲਾਰੈਂਸ ਬਿਸ਼ਨੋਈ ਦੇ ਫਰਾਰ ਭਰਾ ਨਾਲ ਵੀਡੀਓ ‘ਤੇ ਸਿੰਗਰ ਕਰਨ ਔਜਲਾ ਦੀ ਸਫਾਈ

kusum-chopra
Updated On: 

19 Apr 2023 19:06 PM

Video with Gangster Brother: ਕਰਨ ਔਜਲਾ ਦਾ ਇਹ ਵੀਡੀਓ ਵਿਦੇਸ਼ ਵਿੱਚ ਦਿੱਤੀ ਇਕ ਪਰਫਾਰਮੈਂਸ ਦਾ ਹੈ। ਇਨ੍ਹੀ ਦਿਨੀਂ NIA ਦੀ ਰਿਮਾਂਡ ਤੇ ਚੱਲ ਰਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀਡੀਓ ਵਿੱਚ ਕਰਨ ਔਜਲਾ ਦੇ ਪਿੱਛੇ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ।

Loading video
Follow Us On

ਪੰਜਾਬ ਨਿਊਜ: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਤੋਂ ਬਾਅਦ ਪੰਜਾਬੀ ਸਿੰਗਰ ਕਰਨ ਔਜਲਾ (Karan Ojhla) ਤੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜਣ ਲੱਗ ਪਈਆਂ ਹਨ। ਦਰਅਸਲ, ਹਾਲ ਹੀ ਵਿੱਚ ਕਰਨ ਔਜਲਾ ਨੇ ਅਮਰੀਕਾ ਦੇ ਬੇਕਸਫੀਲਡ, ਕੈਲੀਫੋਰਨੀਆ ਵਿੱਚ ਇਕ ਪਰਫਾਰਮੈਂਸ ਦਿੱਤੀ ਸੀ, ਜਿਸ ਦੇ ਵੀਡੀਓ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਉਨ੍ਹਾਂ ਨਾਲ ਨੱਚਦਾ ਨਜ਼ਰ ਆ ਰਿਹਾ ਹੈ। ਵੀਡੀਓ ਤੇ ਵਿਵਾਦ ਭਖਣ ਤੋਂ ਬਾਅਦ ਹੁਣ ਕਰਨ ਨੇ ਇਸ ਪੂਰੇ ਮਾਮਲੇ ਤੇ ਆਪਣੀ ਸਫਾਈ ਦਿੱਤੀ ਹੈ। ਕਰਨ ਨੇ ਸੋਸ਼ੋਲ ਮੀਡੀਆ ਤੇ ਲੰਮੀ ਚੌੜੀ ਪੋਸਟ ਪਾ ਕੇ ਖੁਦ ਨੂੰ ਬੇਕਸੂਰ ਦੱਸਿਆ ਹੈ।

ਕਰਨ ਔਜਲਾ ਨੇ ਆਪਣੀ ਪੋਸਟ ਵਿੱਚ ਲਿਖਿਆ, “ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਮਾਮਲੇ ਤੇ ਸਫਾਈ ਦੇਣ ਦੀ ਜ਼ਰੂਰਤ ਸੀ, ਪਰ ਬਹੁਤ ਸਾਰੀਆਂ ਪੋਸਟਾਂ ਅਤੇ ਸੰਦੇਸ਼ਾਂ ਨੂੰ ਵੇਖਣ ਤੋਂ ਬਾਅਦ, ਮੈਂ ਕੈਲੀਫੋਰਨੀਆ ਦੇ ਬਾਸਕਡਫੀਲਡ ਵਿੱਚ ਐਤਵਾਰ ਨੂੰ ਦਿੱਤੀ ਇਕ ਪਰਫਾਰਮੈਂਸ ਨੂੰ ਲੈ ਕੇ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ। ਮੇਰੇ ਅਤੇ ਸ਼ੈਰੀ ਮਾਨ ਬਾਈ ਦੇ ਇੱਕ ਸਾਂਝੇ ਦੋਸਤ ਨੇ ਸਾਨੂੰ ਇੱਕ ਰਿਸੈਪਸ਼ਨ ਪਾਰਟੀ ਵਿੱਚ ਪਰਫਾਰਮ ਕਰਨ ਲਈ ਬੁਲਾਇਆ ਸੀ। ਇੱਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਸਿਰਫ ਆਪਣੀ ਪਰਫਾਰਮੈਂਸ ਨਾਲ ਮਤਲਬ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਸਮਾਗਮ ਵਿੱਚ ਕਿਸ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਕੌਣ ਲੋਕ ਪਾਰਟੀ ਵਿੱਚ ਆਉਣ ਵਾਲੇ ਸਨ।

ਇਸ ਲਈ ਮੈਂ ਵਿਆਹ ਦੇ ਸ਼ੋਅ ਨਹੀਂ ਕਰਦਾ। ਮੈਂ ਸੁਣਿਆ ਹੈ ਕਿ ਜਦੋਂ ਮੈਂ ਅਤੇ ਸ਼ੈਰੀ ਬਾਈ ਉਸ ਪ੍ਰੋਗਰਾਮ ਵਿੱਚ ਪਰਫਾਰਮ ਕਰ ਰਹੇ ਸੀ ਤਾਂ ਸਾਡੇ ਪਿੱਛੇ ਇੱਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ। ਮੇਰੀ ਬੇਨਤੀ ਹੈ ਕਿ ਮੈਨੂੰ ਇਨ੍ਹਾਂ ਚੀਜਾਂ ਵਿੱਚ ਸ਼ਾਮਲ ਨਾ ਕਰੋ। ਇਕ ਕਲਾਕਾਰ ਹੋਣ ਤੇ ਨਾਤੇ ਮੈਂ ਪਹਿਲਾਂ ਤੋਂ ਹੀ ਕਈ ਚੀਜਾਂ ਤੋਂ ਲੰਘ ਰਿਹਾ ਹਾਂ, ਜਿਸ ਬਾਰੇ ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਮੇਰੀ ਅਪੀਲ ਹੈ ਕਿ ਇਨ੍ਹਾਂ ਚੀਜਾਂ ਨੂੰ ਹੋਰ ਮੁਸ਼ਕੱਲ ਨਾ ਬਣਾਓ। ਮੈਨੂੰ ਉਮੀਦ ਹੈ ਕਿ ਹੁਣ ਸਾਰਾ ਮਾਮਲਾ ਸਾਫ ਹੋ ਗਿਆ ਹੋਵੇਗਾ।

ਫਰਜ਼ੀ ਪਾਸਪੋਰਟ ਰਾਹੀਂ ਭੇਜਿਆ ਸੀ ਅਮਰੀਕਾ

ਦੱਸਿਆ ਜਾਂਦਾ ਹੈ ਕਿ ਗੈਂਗਸਟਰ ਅਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਨੇ ਇਸ ਦੌਰਾਨ ਆਪਣੇ ਭਰਾ ਅਨਮੋਲ ਨੂੰ ਅਮਰੀਕਾ ਭੇਜਣ ਦੀ ਯੋਜਨਾ ਬਣਾਈ ਸੀ। ਉਸ ਨੇ ਆਪਣੇ ਭਰਾ ਨੂੰ ਫਰਜ਼ੀ ਪਾਸਪੋਰਟ ਰਾਹੀਂ ਅਮਰੀਕਾ ਭੇਜਿਆ ਸੀ। ਵਿਦੇਸ਼ ਵਿੱਚ ਰਹਿੰਦਿਆਂ ਇਹ ਅਨਮੋਲ ਬਿਸ਼ਨੋਈ ਹੀ ਸੀ ਜਿਸ ਨੇ ਗੋਲਡੀ ਬਰਾੜ ਨਾਲ ਮਿਲ ਕੇ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਨੂੰ ਸੁਚੱਜੇ ਢੰਗ ਨਾਲ ਅੰਜਾਮ ਦਿੱਤਾ ਸੀ। ਵਾਇਰਲ ਵੀਡੀਓ ਦੇ ਸਬੰਧ ‘ਚ ਸਹੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇਸ ਐਤਵਾਰ ਦੀ ਹੈ।

16 ਅਪ੍ਰੈਲ ਦੀ ਹੈ ਇਹ ਵੀਡੀਓ

ਹਾਲਾਂਕਿ ਕੈਲੀਫੋਰਨੀਆ ‘ਚ ਇਸ ਪ੍ਰੋਗਰਾਮ ‘ਚ ਅਨਮੋਲ ਬਿਸ਼ਨੋਈ ਦੀ ਸ਼ਮੂਲੀਅਤ ਨੂੰ ਲੈ ਕੇ ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਗਾਇਕ ਕਰਨ ਨੇ ਦੱਸਿਆ ਕਿ ਉਹ 16 ਅਪ੍ਰੈਲ ਦਿਨ ਐਤਵਾਰ ਨੂੰ ਇੱਕ ਵਿਆਹ ਸਮਾਗਮ ਵਿੱਚ ਪਰਫਾਰਮ ਕਰਨ ਲਈ ਅਮਰੀਕਾ ਗਿਆ ਸੀ ਅਤੇ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਇਸ ਸਮਾਗਮ ਵਿੱਚ ਕੌਣ-ਕੌਣ ਸ਼ਾਮਲ ਹੋ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Related Stories
ਕਾਲਜ ਦੀ ਐਲੂਮਨੀ ਲਿਸਟ ‘ਚ ਗੈਂਗਸਟਰ ਲਾਰੈਂਸ, ਮੈਨੇਜਮੈਂਟ ਦੀ ਸਫ਼ਾਈ- ਅਸੀਂ ਨਹੀਂ ਕੀਤਾ ਸ਼ਾਮਲ
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ਏਡੀਜੀਪੀ ਜੇਲ੍ਹ ਤਲਬ, ਕੋਰਟ ਨੇ ਕਿਹਾ- 8 ਮਹੀਨੇ ਬਾਅਦ ਵੀ ਕਿਉਂ ਨਹੀਂ ਆਈ ਜਾਂਚ ਰਿਪੋਰਟ , ਆ ਕੇ ਦੱਸੋ
ਕਬੱਡੀ ਕੱਪ ਨੂੰ ਲੈ ਕੇ ਹੋਇਆ ਸੀ ਝਗੜਾ, ਲਾਰੈਂਸ-ਗੋਲਡੀ ਨਾਲ ਫ਼ੋਨ ‘ਤੇ ਝਗੜਾ, ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਸਚਿਨ ਥਾਪਨ ਦਾ ਵੱਡਾ ਖੁਲਾਸਾ
‘ਲਾਰੈਂਸ ਬਿਸ਼ਨੋਈ ਅਤੇ 500 ਕਰੋੜ ਰੁਪਏ ਚਾਹੀਦੇ ਹਨ, ਨਹੀਂ ਤਾਂ…’, ਪੁਲਿਸ ਨੂੰ ਮਿਲੀ ਧਮਕੀ ਭਰੀ ਮੇਲ
NIA ਦੀ ਪੰਜਾਬ ‘ਚ ਕਈ ਥਾਵਾਂ ‘ਤੇ ਛਾਪੇਮਾਰੀ; ਲਾਰੈਂਸ ਦੇ ਸਾਥੀਆਂ ਦੇ ਘਰ ਰੇਡ, ਅਰਸ਼ਦੀਪ ਡੱਲਾ ਦਾ ਸਮਰਥਕ ਗ੍ਰਿਫ਼ਤਾਰ
3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਗੈਂਗਸਟਰ ਵਿਕਰਮ ਬਰਾੜ, ਪੁੱਛਗਿੱਛ ‘ਚ ਵੱਡੇ ਖੁਲਾਸੇ ਹੋਣ ਦੀ ਉਮੀਦ