Mera Na ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, 3 ਮਿੰਟ 21 ਸੈਕਿੰਡ ਦਾ ਹੈ ਪੂਰਾ ਗੀਤ, ਵੇਖੋ ਕੀ ਕੁਝ ਹੈ ਖਾਸ Punjabi news - TV9 Punjabi

Mera Na: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ ‘ਰਿਲੀਜ਼, ਇੱਕ ਘੰਟੇ ‘ਚ ਮਿਲੇ 2 ਮਿਲੀਅਨ Views

Updated On: 

07 Apr 2023 12:49 PM

Mera Na Released: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾ' ਹੋਇਆ ਰਿਲੀਜ਼। ਇਹ ਗੀਤ ਸਾਹਮਣੇ ਆਉਂਦੇ ਹੀ ਯੂਟਿਊਬ 'ਤੇ ਮਸ਼ਹੂਰ ਹੋ ਗਿਆ ਹੈ। 3 ਮਿੰਟ 21 ਸੈਕਿੰਡ ਦੇ ਇਸ ਗੀਤ ਨੂੰ ਪਹਿਲੇ 10 ਮਿੰਨਟ ਵਿੱਚ 1ਮਿਲੀਅਨ ਤੋਂ ਵੱਧ ਵਿਊਜ਼ ਮਿਲੇ।

Follow Us On

Sidhu Moosewala New Song: ਮਰਹੂਮ ਪੰਜਾਬੀ ਗਾਇਕ ਸ਼ੂਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦਾ ਨਵਾਂ ਗੀਤ ‘ਮੇਰਾ ਨਾਂ’ (Mera Naa) ਅੱਜ ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਇਜੀਰੀਅਨ ਰੈਪਰ ਬਰਨਾ ਬੁਆਏਜ਼ (Barna Boys) ਤੇ ਸਟੀਲ ਬੈਂਗਲਜ਼ (Steel Banglez) ਵੀ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਨਵਕਰਨ ਬਰਾੜ (Navkaran Brar) ਨੇ ਡਾਇਰੈਕਟ ਕੀਤਾ ਹੈ। ਗੀਤ ਨੇ ਰਿਲੀਜ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਧੂੰਮਾਂ ਪਾ ਦਿੱਤੀਆਂ ਹਨ।

ਇਹ ਗੀਤ 3 ਮਿੰਟ 21 ਸੈਕਿੰਡ ਦਾ ਹੈ। ਜਿਸ ਵਿੱਚ ਸਿੱਧੂ ਦੀ ਫੈਨਸ ਫੋਲੋਇੰਗ ਬਾਰੇ ਦੱਸਿਆ ਗਿਆ ਹੈ। ਗਲੀ ਦੇ ਮੋੜ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਬਿੱਲ ਬੋਰਡ ਤੱਕ…ਸਾਰਿਆਂ ਵਿਚ ਸਿੱਧੂ ਦੀ ਪ੍ਰਸਿੱਧੀ ਬਾਰੇ ਦੱਸਿਆ ਗਿਆ ਹੈ। ਸਿੱਧੂ ਦੇ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਅਗਲੇ 7-8 ਸਾਲਾਂ ਤੱਕ ਆਪਣੇ ਪੁੱਤਰ ਦੇ ਗੀਤ ਰਿਲੀਜ਼ ਕਰਦੇ ਰਹਿਣ ਦਾ ਐਲਾਨ ਕੀਤਾ ਸੀ। ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ।

10 ਮਿੰਟਾਂ ਵਿੱਚ 1 ਮਿਲੀਅਨ Views

ਯੂਟਿਊਬ ‘ਤੇ ਮੇਰਾ ਨਾਂ ਗੀਤ ਦੇ ਰਿਲੀਜ਼ ਦੇ 10 ਮਿੰਟਾਂ ਦੇ ਅੰਦਰ ਹੀ ਇਸਨੂੰ 1 ਮਿਲੀਅਨ (One Million) ਤੋਂ ਵੱਧ ਵਿਊਜ ਮਿਲ ਗਏ, ਜਦਕਿ ਪਹਿਲੇ ਦੋ ਘੰਟਿਆਂ ਵਿੱਚ 2 ਲੱਖ ਲੋਕਾਂ ਨੇ ਇਸ ਗੀਤ ਨੂੰ ਵੇਖਿਆ। ਯੂਟਿਊਬ ਤੇ ਮੂਸੇਵਾਲਾ ਦਾ ਇਹ ਗੀਤ ਧੂੰਮਾਂ ਪਾ ਰਿਹਾ ਹੈ।

ਹਲੇ ਮੁਕਿਆ ਨਹੀਂ….

ਸਿੱਧੂ ਮੂਸੇਵਾਲਾ ਦੇ ਨਵੇਂ ਇਸ ਗੀਤ ਦੇ ਆਖਿਰ ਵਿੱਚ ਲਿਖਿਆ ਹੈ ‘ਹਲੇ ਮੁਕਿਆ ਨਹੀਂ’। ਮੌਤ ਦੇ ਤਕਰੀਬਨ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਦੀ Fan Following ਘੱਟ ਨਹੀਂ ਹੋਈ ਹੈ। ਸਗੋਂ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਉਹ ਆਪਣੇ ਫੈਨਜ ਦੇ ਦਿਲਾਂ ਅੱਜ ਵੀ ਜਿਉਂਦੇ ਹਨ ਅਤੇ ਹਮੇਸ਼ਾ ਜਿਉਂਦੇ ਹੀ ਰਹਿਣਗੇ। ਉਨ੍ਹਾਂ ਦਾ ਹਰ ਗੀਤ ਕੁਝ ਹੀ ਮਿੰਟਾਂ ਵਿੱਚ ਸੁਪਰਹਿੱਟ ਹੀ ਜਾਂਦਾ ਹੈ।

ਵਿਵਾਦਾਂ ‘ਚ ਰਹੇ ਸਿੱਧੂ ਦੇ ਪਹਿਲੇ 2 ਗੀਤ

ਸਿੱਧੂ ਮੂਸੇਵਾਲਾ ਦੇ ਪਹਿਲੇ ਦੋ ਗੀਤ ਐੱਸਵਾਈਐਲ (SYL) ਤੇ ਵਾਰ (Vaar) ਗੀਤ ਕਾਫੀ ਵਿਵਾਦਾਂ ਵਿੱਚ ਰਹੇ। ‘ਐੱਸਵਾਈਐਲ’ ਗੀਤ ਵਿੱਚ ਸਿੱਧੂ ਨੇ ਪੰਜਾਬ- ਹਰਿਆਣਾ ਦੇ ਪਾਣਿਆਂ ਤੇ ਚੱਲ ਰਹੇ ਵਿਵਾਦ ਦਾ ਜ਼ਿਕਰ ਕੀਤਾ ਗਿਆ ਹੈ, ਨਾਲ ਕਈ ਹੋਰ ਵਿਵਾਦਤ ਬੋਲ ਵੀ ਇਸ ਗੀਤ ਵਿੱਚ ਸ਼ਾਮਲ ਕੀਤੇ ਗਏ ਹਨ।ਗੱਲ ਕਰੀਏ ਗੀਤ ‘ਵਾਰ’ ਤਾਂ ਇਸ ਵਿੱਚ ਸਿੱਧੂ ਹਥਿਆਰਾਂ ਨੂੰ ਪ੍ਰਮੋਟ ਕਰਦੇ ਨਜ਼ਰ ਆਏ ਸੀ। ਇਹ ਦੋਵੇਂ ਗੀਤ ਵੀ ਉਨ੍ਹਾਂ ਦੀ ਦੀ ਮੌਤ ਤੋਂ ਬਾਅਦ ਹੀ ਆਏ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version