ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'WATCHOUT' ਰਿਲੀਜ਼, 1 ਘੰਟੇ 'ਚ 20 ਲੱਖ ਲੋਕਾਂ ਨੇ ਦੇਖਿਆ | Sidhu Moosewala new song 'WATCHOUT' released today know in Punjabi Punjabi news - TV9 Punjabi

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘WATCHOUT’ ਰਿਲੀਜ਼, 1 ਘੰਟੇ ‘ਚ 20 ਲੱਖ ਲੋਕਾਂ ਨੇ ਦੇਖਿਆ

Updated On: 

12 Nov 2023 14:59 PM

ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਹੈ। ਇਹ ਗੀਤ ਅੱਜ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ 'ਤੇ ਰਿਲੀਜ਼ ਕੀਤਾ ਗਿਆ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਮੂਸੇਵਾਲਾ ਦੇ ਨਵੇਂ ਗੀਤ ਦਾ ਇੰਤਜ਼ਾਰ ਫੈਨਸ ਬਹੁਤ ਹੀ ਬੇਸਬਰੀ ਨਾਲ ਕਰ ਰਹੇ ਸੀ। ਇਸ ਗੀਤ ਨੂੰ 1 ਘੰਟੇ 'ਚ 20 ਲੱਖ ਲੋਕਾਂ ਨੇ ਦੇਖਿਆ।

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ WATCHOUT ਰਿਲੀਜ਼, 1 ਘੰਟੇ ਚ 20 ਲੱਖ ਲੋਕਾਂ ਨੇ ਦੇਖਿਆ
Follow Us On

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਇੰਤਜ਼ਾਰ ਫੈਨਸ ਬਹੁਤ ਹੀ ਬੇਸਬਰੀ ਨਾਲ ਕਰ ਰਹੇ ਸੀ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਇਹ ਗੀਤ ਅੱਜ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ ‘ਤੇ ਰਿਲੀਜ਼ ਕੀਤਾ ਗਿਆ। ਪਹਿਲੇ 7 ਮਿੰਨਟਾ ਵਿੱਚ 6 ਲੱਖ ਤੋਂ ਵਧ ਲੋਕਾਂ ਨੇ ਇਸ ਨੂੰ ਦੇਖਿਆ।

ਮਾਤਾ ਚਰਨ ਕੌਰ ਨੇ ਜਾਰੀ ਕੀਤਾ ਪੋਸਟਰ

ਪੋਸਟਰ ਜਾਰੀ ਕਰਨ ਦੇ ਨਾਲ ਹੀ ਮਾਂ ਚਰਨ ਕੌਰ ਨੇ ਇੱਕ ਸੁਨੇਹਾ ਵੀ ਲਿਖਿਆ- ਮੇਰਾ ਬੱਬਰ ਸ਼ੇਰ ਤੇ ਤੁਹਾਡਾ ਭਰਾ ਆ ਗਿਆ। ਇਸ ਨੂੰ ਪਿੱਛੇ ਧੱਕਣਾ ਆਸਾਨ ਨਹੀਂ ਹੈ, ਇਸ ਲਈ ਰਸਤਾ ਸਾਫ਼ ਕਰਨਾ ਬਿਹਤਰ ਹੋਵੇਗਾ। ਇਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਅਤੇ ਵਾਚ ਆਉਟ ਗੀਤ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਇਸ ਗੀਤ ਨੂੰ 1 ਘੰਟੇ ‘ਚ 20 ਲੱਖ ਲੋਕਾਂ ਨੇ ਦੇਖਿਆ ਗਿਆ।

ਇੱਥੇ ਦੇਖੋ ਪੂਰਾ ਵੀਡੀਓ

ਹੁਣ ਤੱਕ ਚਾਰ ਗੀਤ ਰਿਲੀਜ਼ ਹੋ ਚੁੱਕੇ ਹਨ

ਪਿਛਲੇ ਸਾਲ ਮਈ ‘ਚ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਤੱਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਇਸ ਗੀਤ ਨੂੰ ਪੂਰੇ ਮੁਲਕ ‘ਚ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ ਸੀ।

ਜਦਕਿ ਦੂਜਾ ਗੀਤ ਵਾਰ ਸੀ। ਜੋ ਪਿਛਲੇ ਸਾਲ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਿਲੀਜ਼ ਹੋਈ ਸੀ। ਇਹ ਗੀਤ ਅਸਲ ਵਿੱਚ ਇੱਕ ‘ਵਾਰ’ ਹੈ, ਜੋ ਪੰਜਾਬ ਦੇ ਬਹਾਦਰ ਯੋਧੇ ਨਾਇਕ ਹਰੀ ਸਿੰਘ ਨਲਵਾ ਲਈ ਗਾਇਆ ਗਿਆ ਸੀ। ਜਦਕਿ ਤੀਜਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ।

ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ ‘ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਮੂਸੇਵਾਲਾ ਦਾ ਗੀਤ ਮੋਰਨੀ ਰਿਲੀਜ਼ ਤੋਂ ਪਹਿਲਾਂ ਹੀ ਚੋਰੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਖਾਸ ਮੰਨਿਆ ਅਤੇ ਇਸ ਨੂੰ ਬਹੁਤ ਸੁਣਿਆ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।

Exit mobile version