ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਸਾਂਗ ”ਅਟੈਚ” ਰਿਲੀਜ਼ 1 ਮਿੰਟ ‘ਚ ਮਿਲੇ 1 ਲੱਖ ਵਿਊਜ਼, ਕਤਲ ਤੋਂ ਬਾਅਦ 8ਵਾਂ ਗੀਤ

Sidhu Moosewala 8th Songh Attach: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਮੂਸੇਵਾਲਾ ਨੂੰ ਪਿੰਡ ਜਵਾਹਰਕੇ ਦੇ ਨੇੜੇ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਸਨ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਦਾ ਨਵਾਂ ਗੀਤ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਦੇ ਫੈਨਸ ਨੂੰ ਲੱਗਦਾ ਹੈ ਕਿ 'ਸਿੱਧੂ ਵਾਪਸ ਆ ਗਿਆ ਹੈ'।

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਸਾਂਗ ”ਅਟੈਚ” ਰਿਲੀਜ਼ 1 ਮਿੰਟ ‘ਚ ਮਿਲੇ 1 ਲੱਖ ਵਿਊਜ਼, ਕਤਲ ਤੋਂ ਬਾਅਦ 8ਵਾਂ ਗੀਤ
ਪੁਰਾਣੀ ਤਸਵੀਰ
Follow Us
tv9-punjabi
| Updated On: 30 Aug 2024 13:38 PM

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ”ਅਟੈਚ” ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ 1 ਮਿੰਟ ‘ਚ 1 ਲੱਖ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਦੇ ਫੈਨਸ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਸ਼ੁਭਦੀਪ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਉਨ੍ਹਾਂ ਦਾ 8ਵਾਂ ਗੀਤ ਹੈ। ਤੁਹਾਨੂੰ ਦੱਸ ਦੇਈਏ ਕਿ ਨਵੇਂ ਗੀਤ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ”ਅਟੈਚ” ਨੇ ਸੰਗੀਤ ਜਗਤ ”ਚ ਧੂਮ ਮਚਾ ਦਿੱਤੀ ਹੈ।

ਸਟੀਲ ਬੈਂਗਲਸ ਅਤੇ ਬ੍ਰਿਟਿਸ਼ ਰੈਪਰ ਫਰੈਡੋ ਨੇ ਇਸ ਗੀਤ ਵਿੱਚ ਹਿੱਪ-ਹੌਪ ਅਤੇ ਰੈਪ ਦਾ ਸਹਿਯੋਗ ਦਿੱਤਾ ਹੈ। “ਅਟੈਚ” ਗੀਤ ਰਿਲੀਜ਼ ਹੁੰਦਿਆਂ ਹੀ ਸਿੱਧੂ ਮੂਸੇਵਾਲਾ ਦੇ ਫੈਨਸ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇੱਕ ਮਿੰਟ ਵਿੱਚ ਹੀ ਇੱਕ ਲੱਖ ਲੋਕਾਂ ਨੇ ਯੂਟਿਊਬ ਤੇ ਇਸ ਗੀਤ ਨੂੰ ਵੇਖ ਲਿਏ। ਸਟੀਲ ਬੈਂਗਲਸ ਅਤੇ ਫਰੈਡੋ ਦੀ ਸ਼ਮੂਲੀਅਤ ਤੋਂ ਬਾਅਦ ਇਹ ਗੀਤ ਅੰਤਰਰਾਸ਼ਟਰੀ ਸੰਗੀਤ ਪ੍ਰੇਮੀਆਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤ

ਸਿੱਧੂ ਮੂਸੇਵਾਲਾ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਗਲੇ ਮਹੀਨੇ 23 ਜੂਨ 2022 ਨੂੰ ਉਨ੍ਹਾਂ ਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਸਦਾ ਦੂਜਾ ਗੀਤ ‘ਵਾਰ’ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ ‘ਮੇਰਾ ਨਾ’ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਟਾਈਟਲ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਨ੍ਹਾਂ ਦਾ ਪੰਜਵਾਂ ਗੀਤ ‘ਵਾਚਆਊਟ’ ਸੀ। ਇਹ 12 ਨਵੰਬਰ, 2023 ਨੂੰ ਜਾਰੀ ਕੀਤਾ ਗਿਆ ਸੀ। ਸਿੱਧੂ ਦਾ 6ਵਾਂ ਗੀਤ ‘ਡਰਿੱਪੀ’ 2 ਫਰਵਰੀ 2024 ਨੂੰ, 7ਵਾਂ ਗੀਤ ‘410’ 11 ਅਪ੍ਰੈਲ 2024 ਨੂੰ ਅਤੇ ਅੱਜ 8ਵਾਂ ਗੀਤ ‘ਅਟੈਚ’ 30 ਅਗਸਤ ਨੂੰ ਰਿਲੀਜ਼ ਹੋਇਆ ਹੈ।

ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ...
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...