Shehnaaz Gill Next Project: ਸ਼ਹਿਨਾਜ਼ ਗਿਲ ਦੇ ਹੱਥ ਲੱਗਿਆ ਵੱਡਾ ਪ੍ਰੋਜੈਕਟ, ਸੋਨਮ ਕਪੂਰ ਦੀ ਭੈਣ ਨਾਲ ਕਰੇਗੀ ਕੰਮ
Shehnaaz Gill Next Project: 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਨਾਲ ਸ਼ੁਕਰਵਾਰ ਸ਼ਹਿਨਾਜ ਗਿਲ ਦਾ ਡੈਬਿਊ ਵੀ ਹੋ ਗਿਆ। ਸ਼ਹਿਨਾਜ ਦੇ ਫੈਂਸ ਉਨ੍ਹਾਂ ਨੂੰ ਸਲਮਾਨ ਦੇ ਨਾਲ ਸਕ੍ਰੀਨ 'ਤੇ ਦੇਖ ਕੇ ਬਹੁਤ ਖੁਸ਼ ਹਨ।

ਸ਼ਹਿਨਾਜ ਗਿਲ ਦੇ ਹੱਥ ਲੱਗਿਆ ਵੱਡਾ ਪ੍ਰੋਜੈਕਟ, ਸੋਨਮ ਕਪੂਰ ਦੀ ਭੈਣ ਕਰੇਗੀ ਕੰਮ।
ਬਾਲੀਵੁੱਡ ਨਿਊਜ। ਆਖਰਕਾਰ ਉਹ ਸਮਾਂ ਆ ਗਿਆ ਹੈ ਜਦੋਂ ਲੋਕ ਬਿੱਗ ਬੌਸ (Big Boss) ਫੇਮ ਸ਼ਹਿਨਾਜ਼ ਗਿਲ ਨੂੰ ਸਕ੍ਰੀਨ ‘ਤੇ ਦੇਖ ਸਕਦੇ ਹਨ। ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਅੱਜ ਰਿਲੀਜ਼ ਹੋ ਗਈ ਹੈ ਅਤੇ ਸ਼ਹਿਨਾਜ਼ ਨੇ ਵੀ ਇਸ ਫਿਲਮ ਨਾਲ ਆਪਣਾ ਡੈਬਿਊ ਕੀਤਾ ਹੈ। ‘ਬਿੱਗ ਬੌਸ’ ‘ਚ ਆਪਣੀ ਦਮਦਾਰ ਐਕਟਿੰਗ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ ਅੱਜ ਪਰਦੇ ‘ਤੇ ਲੋਕਾਂ ਦੀਆਂ ਤਾੜੀਆਂ ਬਟੋਰ ਰਹੀ ਹੈ।