ਧੀ ਸੁਹਾਨਾ ਨਾਲ ਸ਼ਿਰਡੀ ਸਾਈਂ ਮੰਦਿਰ ਪਹੁੰਚੇ ਸ਼ਾਹਰੁਖ ਖਾਨ, ਦੇਖੋ ਵੀਡੀਓ

Updated On: 

14 Dec 2023 20:51 PM

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ Dunki ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਉਹ ਆਪਣੀ ਬੇਟੀ ਸੁਹਾਨਾ ਖਾਨ ਦੇ ਨਾਲ ਸ਼ਿਰਡੀ ਦੇ ਸਾਈਂ ਮੰਦਿਰ 'ਚ ਦਰਸ਼ਨ ਲਈ ਪਹੁੰਚੇ। ਉਥੋਂ ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਧੀ ਸੁਹਾਨਾ ਨਾਲ ਸ਼ਿਰਡੀ ਸਾਈਂ ਮੰਦਿਰ ਪਹੁੰਚੇ ਸ਼ਾਹਰੁਖ ਖਾਨ, ਦੇਖੋ ਵੀਡੀਓ

ਸਲਮਾਨ ਤੋਂ ਬਾਅਦ ਸ਼ਾਹਰੁਖ ਨੂੰ ਵੀ ਧਮਕੀ, ਫੈਜ਼ਾਨ ਦੀ ਭਾਲ 'ਚ ਰਾਏਪੁਰ ਗਈ ਪੁਲਿਸ

Follow Us On

ਬਾਲੀਵੁੱਡ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸ਼ਾਹਰੁਖ ਖਾਨ ਨੇ ਹਾਲ ਹੀ ‘ਚ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ। ਹੁਣ ਵੀਰਵਾਰ ਨੂੰ ਉਹ ਦਰਸ਼ਨ ਲਈ ਸ਼ਿਰਡੀ ਸਾਈਂ ਮੰਦਰ ਗਏ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਸੁਹਾਨਾ ਵੀ ਨਜ਼ਰ ਆਈ। ਸ਼ਿਰਡੀ ਤੋਂ ਸ਼ਾਹਰੁਖ ਦਾ ਇਕ ਵੀਡੀਓ (Video) ਸਾਹਮਣੇ ਆਇਆ ਹੈ, ਜਿਸ ‘ਚ ਉਹ ਆਪਣੀ ਬੇਟੀ ਨਾਲ ਨਜ਼ਰ ਆ ਰਹੇ ਹਨ।

ਸਾਹਮਣੇ ਆਈ ਵੀਡੀਓ ‘ਚ ਸ਼ਾਹਰੁਖ ਖਾਨ (Shahrukh Khan) ਨੇ ਟੋਪੀ ਪਾਈ ਹੋਈ ਹੈ ਅਤੇ ਆਪਣਾ ਚਿਹਰਾ ਢੱਕਿਆ ਹੋਇਆ ਹੈ। ਉਹ ਜੀਨਸ ਅਤੇ ਸਫੇਦ ਟੀ-ਸ਼ਰਟ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇੱਕ ਜੈਕਟ ਵੀ ਕੈਰੀ ਕੀਤੀ ਹੈ। ਉਥੇ ਹੀ ਸੁਹਾਨਾ ਸਲਵਾਰ ਸੂਟ ‘ਚ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿੰਗ ਖਾਨ ਨੂੰ ਦੇਖ ਕੇ ਲੋਕ ਉਤਸ਼ਾਹਿਤ ਹੋ ਜਾਂਦੇ ਹਨ, ਜਿਸ ਤੋਂ ਬਾਅਦ ਸ਼ਾਹਰੁਖ ਵੀ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ।

Dunki ਫਿਲਮ ਨੂੰ ਲੈ ਕੇ ਚਰਚਾ

ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ Dunki ਕਾਰਨ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ‘ਚ ਉਹ ਤਾਪਸੀ ਪੰਨੂ ਨਾਲ ਨਜ਼ਰ ਆਉਣਗੇ। ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਵੀ ਇਸ ਫਿਲਮ ਦਾ ਹਿੱਸਾ ਹਨ। ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ।

ਹਾਲ ਹੀ ‘ਚ ਮੇਕਰਸ ਨੇ Dunki ਦਾ ਟ੍ਰੇਲਰ ਰਿਲੀਜ਼ ਕੀਤਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਟ੍ਰੇਲਰ ਤੋਂ ਇਲਾਵਾ ਫਿਲਮ ਦੇ ਤਿੰਨ ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਕਿੰਗ ਖਾਨ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਕਿਉਂਕਿ ਸ਼ਾਹਰੁਖ ਦੀ ਇਸ ਸਾਲ ਦੀ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਜਵਾਨ ਅਤੇ ਪਠਾਨ ਵਿੱਚ ਨਜ਼ਰ ਆ ਚੁੱਕੇ ਹਨ। ਦੋਹਾਂ ਫਿਲਮਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਦੋਵਾਂ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਅਤੇ ਬਲਾਕਬਸਟਰ ਰਹੀਆਂ। ਕਿਆਸ ਲਗਾਏ ਜਾ ਰਹੇ ਹਨ ਕਿ Dunki ਵੀ ਪਠਾਨ ਅਤੇ ਜਵਾਨ ਵਾਂਗ ਕਮਾਈ ਕਰੇਗੀ।