Dunki Box Office Day 20: ਚੇੱਨਈ ਐਕਸਪ੍ਰੈਸ ਤੋਂ ਅੱਗੇ ਨਿਕਲੀ ‘ਡੰਕੀ’ ਦੀ ਗੱਡੀ, ਸਲਾਰ ਨੂੰ ਦੇ ਰਹੀ ਟੱਕਰ

Published: 

10 Jan 2024 18:14 PM

ਸ਼ਾਹਰੁਖ ਖਾਨ ਦੀ ਡੰਕੀ ਦੁਨੀਆ ਭਰ ਵਿੱਚ ਖੂਬ ਕਮਾਈ ਕਰ ਰਹੀ ਹੈ। ਫਿਲਮ ਰਿਲੀਜ਼ ਦੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਦੁਨੀਆ ਭਰ 'ਚ ਇਹ ਫਿਲਮ 500 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਭਾਰਤ 'ਚ ਡੰਕੀ ਦਾ ਕੁਲੈਕਸ਼ਨ 300 ਕਰੋੜ ਦੇ ਕਰੀਬ ਹੈ। ਅਜਿਹੇ 'ਚ ਆਓ ਜਾਣਦੇ ਹਾਂ ਫਿਲਮ ਨੇ 20ਵੇਂ ਦਿਨ ਕਿੰਨਾ ਬਿਜ਼ਨੇਸ ਕੀਤਾ ਹੈ।

Dunki Box Office Day 20: ਚੇੱਨਈ ਐਕਸਪ੍ਰੈਸ ਤੋਂ ਅੱਗੇ ਨਿਕਲੀ ਡੰਕੀ ਦੀ ਗੱਡੀ, ਸਲਾਰ ਨੂੰ ਦੇ ਰਹੀ ਟੱਕਰ

Pic Credit: Tv9Bharatvarsh

Follow Us On

ਸ਼ਾਹਰੁਖ ਖਾਨ ਲਈ 2023 ਬਹੁਤ ਖਾਸ ਸਾਬਤ ਹੋਇਆ। ਉਨ੍ਹਾਂ ਦੀਆਂ ਫਿਲਮਾਂ ਨੇ ਪਿਛਲੇ ਸਾਲ ਬਾਕਸ ਆਫਿਸ ‘ਤੇ ਕਬਜ਼ਾ ਕੀਤਾ। ਸਾਲ ਦੀ ਸ਼ੁਰੂਆਤ ‘ਚ ਪਠਾਨ, ਫਿਰ ਜਵਾਨ ਅਤੇ ਅੰਤ ‘ਚ ਡੰਕੀ ਦਾ ਖੂਬ ਡੰਕਾ ਵਜਿਆ। 21 ਦਸੰਬਰ ਨੂੰ ਸਿਨੇਮਾਘਰਾਂ ‘ਚ ਆਈ ਡੰਕੀ ਪੂਰੇ ਸਾਲ ਸੁਰਖੀਆਂ ‘ਚ ਰਹੀ। ਰਿਲੀਜ਼ ਦੇ ਦਿਨ ਹੀ ਫਿਲਮ ਦਾ ਕ੍ਰੇਜ਼ ਦੇਖਦੇ ਹੀ ਬਣ ਰਿਹਾ ਸੀ। ਹਾਲਾਂਕਿ ਇਹ ਫਿਲਮ ਪ੍ਰਭਾਸ ਦੀ ਸੈਲਾਰ ਨਾਲ ਟਕੱਰ ਹੋਈ, ਪਰ ਦੋਹਾਂ ਦੀ ਕਲੈਕਸ਼ਨ ‘ਚ ਜ਼ਿਆਦਾ ਅੰਤਰ ਨਹੀਂ ਦੇਖਣ ਨੂੰ ਮਿਲਿਆ।

Sacnilk ਦੀ ਤਾਜ਼ਾ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੀ ਡੰਕੀ ਨੇ 19 ਦਿਨਾਂ ‘ਚ 217.97 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਤੋਂ ਬਾਅਦ ਹੁਣ 20ਵੇਂ ਦਿਨ ਫਿਲਮ ਨੇ ਆਪਣੇ ਖਾਤੇ ‘ਚ 1.30 ਕਰੋੜ ਰੁਪਏ ਹੋਰ ਜੋੜ ਲਏ ਹਨ। ਇਸ ਨਾਲ ਹੁਣ ਓਵਰਆਲ ਡੰਕੀ ਨੇ 219.27 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਜਦੋਂ ਕਿ ਫਿਲਮ ਦੀ ਭਾਰਤ ਵਿੱਚ ਕੁੱਲ ਕੁਲੈਕਸ਼ਨ 261 ਕਰੋੜ ਹੈ।

ਦੁਨੀਆ ਭਰ ਵਿੱਚ ਹੁਣ ਤੱਕ ਦੀ ਕਮਾਈ

ਇਸ ਦੇ ਨਾਲ ਹੀ ਇਹ ਫਿਲਮ ਦੁਨੀਆ ਭਰ ‘ਚ 500 ਕਰੋੜ ਦੇ ਕਲੱਬ ‘ਚ ਐਂਟਰੀ ਕਰਨ ਲਈ ਤਿਆਰ ਹੈ। Sacnilk ਮੁਤਾਬਕ ਡੰਕੀ ਨੇ ਦੁਨੀਆ ਭਰ ‘ਚ 430 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਡੰਕੀ ਨੇ ਦੁਨੀਆ ਭਰ ਵਿੱਚ ਕਿੰਗ ਖਾਨ ਦੀ ਬਲਾਕਬਸਟਰ ਚੇਨਈ ਐਕਸਪ੍ਰੈਸ ਦੇ ਬਾਕਸ ਆਫਿਸ ਰਿਕਾਰਡ ਨੂੰ ਮਾਤ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਚੇਨਈ ਐਕਸਪ੍ਰੈਸ ਦਾ ਲਾਈਫਟਾਈਮ ਕਲੈਕਸ਼ਨ 424.54 ਕਰੋੜ ਰੁਪਏ ਸੀ। ਡੰਕੀ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਰਿਪੋਰਟ ਮੁਤਾਬਕ ਫਿਲਮ ਨੇ ਦੁਨੀਆ ਭਰ ‘ਚ 447.70 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

20ਵੇਂ ਦਿਨ ਵੀ ਵੱਜ ਰਿਹਾ ਡੰਕਾ

ਕਿੰਗ ਖਾਨ ਦੀ ਕਾਮੇਡੀ ਡਰਾਮਾ ਨੂੰ ਲੋਕਾਂ ਤੋਂ ਖੂਬ ਪਿਆਰ ਮਿਲ ਰਿਹਾ ਹੈ। ਡੰਕੀ ਦੇ ਨਾਲ ਪੀਕੇ ਅਤੇ 3 Idiots ਵਰਗੀ ਫਿਲਮਾਂ ਦੇ ਨਿਰਦੇਸ਼ ਕਰਨ ਵਾਲੇ ਡਾਇਰੈਕਟਰ ਰੁਾਜਕੁਮਾਰ ਹਿਰਾਨੀ ਨੇ ਪਹਿਲੀ ਵਾਰ ਸ਼ਾਹਰੁਖ ਖਾਨ ਨਾਲ ਕੰਮ ਕੀਤਾ ਹੈ। ਪਹਿਲੀ ਵਾਰ ਦੋਵਾਂ ਦਾ ਇਹ ਕੋਲੈਬਰੇਸ਼ਨ ਜਮ ਰਿਹਾ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵੀਕੈਂਡ ਫਿਲਮ ਦੇ ਬਿਜ਼ਨੇਸ ਵਿੱਚ ਕਿੰਨਾ ਇਜ਼ਾਫਾ ਹੋਇਆ ਹੈ।