Salman Khan ਨੇ ‘ਜੀ ਰਹੇ ਦ ਹਮ’ ਨੂੰ ਆਪਣੀ ਆਵਾਜ਼ ਦਿੱਤੀ, ਆਪਣੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ
Jee Rahe The Hum: ਸਲਮਾਨ ਖਾਨ ਦੀ ਮੋਸਟ ਅਵੇਟਿਡ ਫਿਲਮ ਕਿਸੀ ਕਾ ਭਾਈ ਕਿਸ ਕੀ ਜਾਨ ਐਪ੍ਰਲ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਇੱਕ ਹੋਰ ਗੀਤ 21 ਮਾਰਚ ਨੂੰ ਰਿਲੀਜ਼ ਹੋਇਆ ਹੈ। ਸਿਨੇਮਾ ਹਾਲਾਂ 'ਚ ਫਿਲਮ ਪਠਾਨ ਦੀ ਸਕ੍ਰੀਨਿੰਗ ਦੌਰਾਨ 'ਕਿਸੀ ਕਾ ਭਾਈ ਕਿਸੀ ਕੀ ਜਾਨ' ਫਿਲਮ ਦਾ ਟ੍ਰੇਲਰ ਦਿਖਾਇਆ ਗਿਆ ਸੀ।

ਸਲਮਾਨ ਖਾਨ ਅਤੇ ਪੂਜਾ ਹੇਗੜੇ
Jee Rahe The Hum Song: ਹਿੰਦੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖਾਨ ਦੀ ਮੋਸਟ ਅਵੇਟਿਡ ਫਿਲਮ ਕਿਸੀ ਕਾ ਭਾਈ ਕਿਸ ਕੀ ਜਾਨ ਅਗਲੇ ਮਹੀਨੇ ਰਿਲੀਜ਼ ਹੋਣ ਲਈ ਤਿਆਰ ਹੈ। ਮੰਗਲਵਾਰ 21 ਮਾਰਚ ਨੂੰ ਸਲਮਾਨ ਖਾਨ ਦੀ ਇਸ ਫਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ (Kisi Ka Bhai Kisi Ki Jaan)ਦਾ ਇਹ ਤੀਜਾ ਗੀਤ ਸੀ ਜੋ ਅੱਜ ਰਿਲੀਜ਼ ਹੋਇਆ। ਪਰ ਜਿਵੇਂ ਹੀ ਇਹ ਗੀਤ ਰਿਲੀਜ਼ ਹੋਇਆ, ਸਲਮਾਨ ਖਾਨ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਜਦੋਂ ਪ੍ਰਸ਼ੰਸਕਾਂ ਨੇ ਇਸ ਗੀਤ ਦਾ ਵੀਡੀਓ ਦੇਖਿਆ ਅਤੇ ਇਸ ਗੀਤ ਨੂੰ ਸੁਣਿਆ ਤਾਂ ਹਰ ਕੋਈ ਨੱਚਣ ਲਈ ਮਜਬੂਰ ਹੋ ਗਿਆ। ਇਸ ਗੀਤ ਨੂੰ ਸਲਮਾਨ ਖਾਨ ਨੇ ਆਪਣੀ ਆਵਾਜ਼ ‘ਚ ਗਾਇਆ ਹੈ। ਮਤਲਬ ਹੁਣ ਸਲਮਾਨ ਖਾਨ ਅਦਾਕਾਰ ਹੋਣ ਦੇ ਨਾਲ-ਨਾਲ ਗਾਇਕ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਫਿਲਮ ਦੇ ਗੀਤ ‘ਨਈਓ ਲਗਦਾ’ ਅਤੇ ‘ਬਿੱਲੀ ਕੈਟ’ ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਗੀਤ ਨੂੰ ਖੁਦ ਸਲਮਾਨ ਖਾਨ ਨੇ ਗਾਇਆ ਹੈ।