ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ambani Ganesh darshan: ਅੰਬਾਨੀ ਪਰਿਵਾਰ ਦੀ ਗਣੇਸ਼ ਪੂਜਾ ‘ਚ ਟਕਰਾਏ ਸਲਮਾਨ ਅਤੇ ਐਸ਼ਵਰਿਆ, ਮੈਚਿੰਗ ਆਊਟਫਿਟਸ ‘ਚ ਆਏ ਨਜ਼ਰ

Ambani Ganesh Pooja: ਬਾਲੀਵੁੱਡ ਤੋਂ ਲੈ ਕੇ ਖੇਡ ਅਤੇ ਕਾਰੋਬਾਰੀ ਘਰਾਣਿਆਂ ਤੱਕ ਦੇ ਵੱਡੇ ਚਿਹਰੇ ਅੰਬਾਨੀ ਦੀ ਗਣੇਸ਼ ਪੂਜਾ 'ਚ ਸ਼ਾਮਲ ਹੋਏ ਪਰ ਸਾਰਿਆਂ ਦੀਆਂ ਨਜ਼ਰਾਂ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਬੱਚਨ 'ਤੇ ਟਿਕੀਆਂ ਹੋਈਆਂ ਸਨ। ਦੋਵੇਂ ਕਈ ਸਾਲਾਂ ਬਾਅਦ ਇਸ ਪਾਰਟੀ 'ਚ ਇਕੱਠੇ ਨਜ਼ਰ ਆਏ ਸਨ।

Ambani Ganesh darshan: ਅੰਬਾਨੀ ਪਰਿਵਾਰ ਦੀ ਗਣੇਸ਼ ਪੂਜਾ ‘ਚ ਟਕਰਾਏ ਸਲਮਾਨ ਅਤੇ ਐਸ਼ਵਰਿਆ, ਮੈਚਿੰਗ ਆਊਟਫਿਟਸ ‘ਚ ਆਏ ਨਜ਼ਰ
Follow Us
tv9-punjabi
| Published: 20 Sep 2023 12:56 PM

ਕੱਲ੍ਹ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰ ਗਣਪਤੀ ਬੱਪਾ ਦੀ ਸਥਾਪਨਾ ਕੀਤੀ ਗਈ ਸੀ। ਅੰਬਾਨੀ ਦੇ ਗਣੇਸ਼ ਦਰਸ਼ਨ ‘ਚ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਪਰ ਸਾਰਿਆਂ ਦੀਆਂ ਨਜ਼ਰਾਂ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ‘ਤੇ ਟਿਕੀਆਂ ਹੋਈਆਂ ਸਨ। ਜਿੱਥੇ ਸਲਮਾਨ ਖਾਨ ਨੀਲੇ ਕੁੜਤੇ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ, ਉਥੇ ਐਸ਼ਵਰਿਆ ਰਾਏ ਬੱਚਨ ਧੀ ਆਰਾਧਿਆ ਨਾਲ ਨੀਲੇ ਸੂਟ ਵਿੱਚ ਨਜ਼ਰ ਆਈ। ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਸਲਮਾਨ ਅਤੇ ਐਸ਼ਵਰਿਆ ਇੱਕ ਦੂਜੇ ਨਾਲ ਟਕਰਾਏ ਹੋਣ। ਦੋਵਾਂ ਨੂੰ ਦੇਖਦੇ ਹੀ ਫੈਨਜ਼ ਨੂੰ ਉਨ੍ਹਾਂ ਦੀ ਖੂਬਸੂਰਤ ਲਵ ਸਟੋਰੀ ਯਾਦ ਆ ਜਾਂਦੀ ਹੈ।

ਸਲਮਾਨ ਖਾਨ ਨੇ ਆਪਣੀ ਭਤੀਜੀ ਅਲੀਜ਼ਾ ਨਾਲ ਪਾਰਟੀ ‘ਚ ਐਂਟਰੀ ਕੀਤੀ। ਨੀਲੇ ਕੁੜਤੇ ਅਤੇ ਚਿੱਟੇ ਪਜਾਮੇ ਵਿੱਚ ਭਾਈਜਾਨ ਦਾ ਸਵੈਗ ਸਾਰਿਆਂ ਤੇ ਹਾਵੀ ਪੈ ਰਿਹਾ ਸੀ। ਹੇਅਰਸਟਾਈਲ ਦੇ ਕਾਰਨ ਸਲਮਾਨ ਖਾਨ ਦਾ ਲੁੱਕ ਕਾਫੀ ਬਦਲਿਆ ਨਜ਼ਰ ਆ ਰਿਹਾ ਸੀ। ਜਿਵੇਂ ਹੀ ਪਾਪਰਾਜ਼ੀ ਨੇ ਸਲਮਾਨ ਨੂੰ ਪਾਰਟੀ ‘ਚ ਦੇਖਿਆ ਤਾਂ ਉਨ੍ਹਾਂ ਨੇ ਭਾਈਜਾਨ-ਭਾਈਜਾਨ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਅੰਬਾਨੀ ਦੀ ਗਣੇਸ਼ ਪੂਜਾ ‘ਚ ਸਲਮਾਨ-ਐਸ਼ਵਰਿਆ ਐਸ਼ਵਰਿਆ ਰਾਏ ਨੇ ਅੰਬਾਨੀ ਦੀ ਗਣੇਸ਼ ਪੂਜਾ ‘ਚ ਵੀ ਸ਼ਿਰਕਤ ਕੀਤੀ। ਐਸ਼ਵਰਿਆ ਨੇ ਸਕਾਈ ਬਲੂ ਪਟਿਆਲਾ ਸੂਟ ਪਾਇਆ ਸੀ। ਖੁੱਲ੍ਹੇ ਵਾਲ ਅਤੇ ਮੱਥੇ ‘ਤੇ ਛੋਟੀ ਜਿਹੀ ਬਿੰਦੀ ਅਦਾਕਾਰਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਸੀ। ਉਥੇ ਹੀ ਆਰਾਧਿਆ ਬੱਚਨ ਨੇ ਲੈਮਨ ਯੈਲੋ ਕਲਰ ਦਾ ਪਟਿਆਲਾ ਸੂਟ ਪਾਇਆ ਸੀ, ਜਿਸ ‘ਚ ਉਹ ਕਾਫੀ ਕਿਊਟ ਲੱਗ ਰਹੀ ਸੀ।

ਸਾਲਾਂ ਬਾਅਦ ਫਿਰ ਤੋਂ ਏਸ਼-ਸਲਮਾਨ ਦੀ ਟੱਕਰ ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਸਲਮਾਨ ਅਤੇ ਐਸ਼ਵਰਿਆ ਸਾਲਾਂ ਬਾਅਦ ਇੱਕ ਦੂਜੇ ਨਾਲ ਟਕਰਾ ਗਏ ਸਨ। ਪੂਜਾ ਦੌਰਾਨ ਦੋਹਾਂ ਨੂੰ ਨੀਲੇ ਰੰਗ ਦੇ ਪਹਿਰਾਵੇ ‘ਚ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਸਲਮਾਨ ਅਤੇ ਐਸ਼ਵਰਿਆ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਲਵ ਸਟੋਰੀ ਯਾਦ ਆ ਗਈ। ਹਾਲਾਂਕਿ ਇਸ ਪੂਜਾ ‘ਚ ਬਾਲੀਵੁੱਡ ਸਿਤਾਰਿਆਂ ਦਾ ਮੇਲਾ ਲਗਾਇਆ ਗਿਆ ਸੀ।

ਅੰਬਾਨੀ ਦੇ ਗਣੇਸ਼ ਦਰਸ਼ਨ ‘ਤੇ ਬਾਲੀਵੁੱਡ ਸਿਤਾਰੇ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਐਂਟੀਲੀਆ ‘ਚ ਗਣਪਤੀ ਜਸ਼ਨ ਦਾ ਆਯੋਜਨ ਕੀਤਾ ਗਿਆ। ਸ਼ਾਹਰੁਖ ਖਾਨ, ਗੌਰੀ ਖਾਨ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਰਿਤੇਸ਼ ਦੇਸ਼ਮੁਖ, ਜੇਨੇਲੀਆ, ਦਿੱਗਜ ਅਦਾਕਾਰਾ ਰੇਖਾ, ਸ਼ਰਧਾ ਕਪੂਰ, ਆਲੀਆ ਭੱਟ, ਸ਼ਾਹਿਦ ਕਪੂਰ, ਅਨੰਨਿਆ ਪਾਂਡੇ ਅਤੇ ਜਵਾਨ ਨਿਰਦੇਸ਼ਕ ਐਟਲੀ ਵੀ ਬੱਪਾ ਦੇ ਸਵਾਗਤ ਲਈ ਪਹੁੰਚੇ।

ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ...
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...