ਪੰਜਾਬੀ ਸੰਗੀਤ ਵਿੱਚ ਐਸ ਸੁੱਖੀ ਦਾ ਜਾਦੂ ਬਰਕਰਾਰ punjabi singer s sukhi new music video will launch soon Punjabi news - TV9 Punjabi

ਪੰਜਾਬੀ ਸੰਗੀਤ ਵਿੱਚ ਐਸ ਸੁੱਖੀ ਦਾ ਜਾਦੂ ਬਰਕਰਾਰ

Published: 

07 Jan 2023 12:54 PM

ਇੰਜਨੀਅਰ ਤੋਂ ਗਾਇਕ ਐਸ ਸੁੱਖੀ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਆਪਣਾ ਨਵਾਂ ਗੀਤ ਲਾਂਚ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਆਪਣੇ ਕਈ ਗੀਤਾਂ ਨਾਲ ਇੰਡਸਟਰੀ ਨੂੰ ਹਿਲਾ ਚੁੱਕੇ ਹਨ। ਉਸ ਦੀ ਗਾਇਕੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਉਹ ਪੰਜਾਬੀ ਗੀਤਾਂ ਲਈ ਜਾਣਿਆ ਜਾਂਦਾ ਹੈ।

ਪੰਜਾਬੀ ਸੰਗੀਤ ਵਿੱਚ ਐਸ ਸੁੱਖੀ ਦਾ ਜਾਦੂ ਬਰਕਰਾਰ

ਪੰਜਾਬੀ ਸੰਗੀਤ ਵਿੱਚ ਐਸ ਸੁੱਖੀ ਦਾ ਜਾਦੂ ਬਰਕਰਾਰ

Follow Us On

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਜੋਸ਼ੀਲੇ ਗਾਇਕ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਐੱਸ ਸੁੱਖੀ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਉਹ ਹਮੇਸ਼ਾ ਸੁੱਖੀ ਦੇ ਗੀਤ ਦੀ ਉਡੀਕ ਕਰਦੇ ਹਨ। ਆਪਣੇ ਪ੍ਰਸ਼ੰਸਕਾਂ ਦੀ ਉਡੀਕ ਖਤਮ ਕਰਦਿਆਂ ਸੁੱਖੀ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਸੁੱਖੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਦਰਸ਼ਕਾਂ ਦਾ ਇੰਨਾ ਪਿਆਰ ਮਿਲਿਆ ਹੈ। ਉਸ ਨੇ ਕਿਹਾ ਕਿ ਜਿੰਨਾ ਚਿਰ ਉਸ ਨੂੰ ਸਰੋਤਿਆਂ ਦਾ ਪਿਆਰ ਮਿਲਦਾ ਰਹੇਗਾ, ਉਹ ਗਾਉਂਦਾ ਰਹੇਗਾ। ਦੱਸ ਦੇਈਏ ਕਿ ਸੁੱਖੀ ਪੇਸ਼ੇ ਤੋਂ ਇੰਜੀਨੀਅਰ ਹੈ। ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਅਜਿਹੀ ਥਾਂ ਹੈ ਜਿੱਥੇ ਹਰ ਕੋਈ ਆਉਂਦਿਆਂ ਹੀ ਇਸ ਵਿਚ ਰਮ ਜਾਂਦਾ ਹੈ ਤੇ ਫਿਰ ਕਦੇ ਵੀ ਇਸ ਨੂੰ ਛੱਡ ਨਹੀਂ ਸਕਦਾ । ਸੁੱਖੀ ਵੀ ਉਨ੍ਹਾਂ ਖੁਸ਼ਕਿਸਮਤ ਵਿਅਕਤੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣਾ ਕਿੱਤਾ ਛੱਡ ਕੇ ਗਾਇਕੀ ਵਿੱਚ ਹੱਥ ਅਜ਼ਮਾਇਆ ਅਤੇ ਸਫਲਤਾ ਦੀਆਂ ਬੁਲੰਦੀਆਂ ਹਾਸਲ ਕੀਤੀਆਂ। ਐਸ ਸੁੱਖੀ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਸੀ। ਇਸ ਤੋਂ ਬਾਅਦ ਉਸ ਦਾ ਪਰਿਵਾਰ ਯੂਏਈ ਚਲਾ ਗਿਆ ਅਤੇ ਸੁਖੀ ਵੀ ਪਰਿਵਾਰ ਦੇ ਨਾਲ ਚਲਾ ਗਿਆ। ਸੁੱਖੀ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਕ ਸੀ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਗਾਇਕੀ ਵਿੱਚ ਵੀ ਹੱਥ ਅਜ਼ਮਾਇਆ। ਉਸ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਪਰ ਸੰਗੀਤ ਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਿਆ। ਇਸ ਕਾਰਨ ਉਸ ਨੇ ਪੰਜਾਬੀ ਗਾਇਕੀ ਵਿੱਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ।

ਇਸ ਤਰਾਂ ਬਣੀ ਪਹਿਚਾਣ

ਸੁੱਖੀ ਨੇ ਪੰਜਾਬੀ ਸੰਗੀਤ ਵਿੱਚ ਜੋਸ਼ੀਲੇ ਗਾਇਕਾਂ ਵਿੱਚੋਂ ਇੱਕ ਵਜੋਂ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਸੰਗੀਤ ਦੀ ਦੁਨੀਆ ਵਿੱਚ ਆਪਣੀ ਸ਼ੁਰੂਆਤ ਕਰਦੇ ਹੋਏ, ਸੁੱਖੀ ਨੇ ਪਿਛਲੇ ਸਾਲ ਕੁਝ ਗੀਤ ਅਤੇ ਸੰਗੀਤ ਵੀਡੀਓ ਬਣਾਏ। ਸੁੱਖੀ ਨੇ ਮਿਸ ਪੂਜਾ ਸਮੇਤ ਕਈ ਵੀਡੀਓਜ਼ ਬਣਾਈਆਂ। ਜਦੋਂ ਸੁੱਖੀ ਨੇ ਵੀਡੀਓ ਸੋਸ਼ਲ ਮੀਡੀਆ ਤੇ ਪਾਏ ਤਾਂ ਉਸ ਨੂੰ ਬਹੁਤ ਹੁੰਗਾਰਾ ਮਿਲਿਆ ਇਹਨਾਂ ਵੀਡੀਓਜ਼ ਵਿੱਚ, ਸੁੱਖੀ ਨੂੰ 2.5 ਮਿਲੀਅਨ ਹਿੱਟ ਮਿਲੇ, ਉਸ ਤੋਂ ਬਾਅਦ ਉਸਦੀ ਇੱਕ ਹੋਰ ਵੀਡੀਓ ਆਈ ਜਿਸ ਨੂੰ 1.5 ਮਿਲੀਅਨ ਹਿੱਟ ਮਿਲੇ।

ਕਈ ਗੀਤ ਰਿਲੀਜ਼ ਹੋਣਗੇ

ਐੱਸ ਸੁੱਖੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਪੰਜਾਬੀ ਦਰਸ਼ਕ ਉਸ ਨੂੰ ਇੰਨਾ ਪਿਆਰ ਕਰਨਗੇ। ਸੁੱਖੀ ਮੁਤਾਬਕ ਉਹ ਆਉਣ ਵਾਲੇ ਸਮੇਂ ‘ਚ ਕਈ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਨਾਂ ਸ਼ਾਮਲ ਹਨ। ਐਸ ਸੁੱਖੀ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਅਗਲੇ ਸਿੰਗਲ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੇ ਨਾਲ ਹੀ ਐੱਸ ਸੁੱਖੀ ਦੇ ਪ੍ਰਸ਼ੰਸਕ ਵੀ ਉਸ ਦੇ ਆਉਣ ਵਾਲੇ ਟਰੈਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Exit mobile version