Poonam Pandey Death: ਕੀ ਪੂਨਮ ਪਾਂਡੇ ਦੀ ਹੋ ਗਈ ਮੌਤ ? ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਉੱਠ ਰਹੇ ਸਵਾਲ
Poonam Pandey : ਅਦਾਕਾਰਾ ਪੂਨਮ ਪਾਂਡੇ ਦਾ ਨਾਂ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਪਰ ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਪੂਨਮ ਪਾਂਡੇ ਦੀ ਮੌਤ ਦੀ ਖਬਰ ਆ ਰਹੀ ਹੈ। ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਸਰਵਾਈਕਲ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।
Instagram: @poonampandeyreal
ਅਦਾਕਾਰਾ ਪੂਨਮ ਪਾਂਡੇ ਦਾ ਨਾਂ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਪਰ ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਪੂਨਮ ਪਾਂਡੇ ਦੀ ਮੌਤ ਦੀ ਖਬਰ ਆ ਰਹੀ ਹੈ। ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ ।
ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਹੈ ਕਿ ਅੱਜ ਦੀ ਸਵੇਰ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ। ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਰਵਾਈਕਲ ਕੈਂਸਰ ਕਾਰਨ ਉਨ੍ਹਾਂ ਨੇ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਜੋ ਵੀ ਕਦੇ ਉਨ੍ਹਾਂ ਦੇ ਸੰਪਰਕ ਵਿੱਚ ਆਇਆ, ਉਸਨੂੰ ਪਿਆਰ ਅਤੇ ਦਿਆਲਤਾ ਨਾਲ ਮਿਲੀ। ਇਸ ਮੁਸ਼ਕਲ ਸਮੇਂ ਵਿੱਚ, ਉਨ੍ਹਾਂ ਨੇ ਨਿੱਜਤਾ ਕਾਇਮ ਰੱਖਣ ਦੀ ਬੇਨਤੀ ਕੀਤੀ ਹੈ। ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਬਹੁਤ ਸਾਰੇ ਲੋਕ ਅਜੇ ਵੀ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੂਨਮ ਪਾਂਡੇ ਦੀ ਮੌਤ 1 ਫਰਵਰੀ ਦੀ ਰਾਤ ਨੂੰ ਹੋਈ ਹੈ। ਸਰਵਾਈਕਲ ਕੈਂਸਰ ਨਾਲ ਲੜਾਈ ਲੜਦੇ ਹੋਏ ਅਦਾਕਾਰਾ ਦੀ ਮੌਤ ਹੋ ਗਈ। ਇਕ ਰਿਪੋਰਟ ਮੁਤਾਬਕ ਪੂਨਮ ਪਾਂਡੇ ਨੇ ਆਪਣੇ ਕਾਨਪੁਰ ਸਥਿਤ ਘਰ ‘ਚ ਆਖਰੀ ਸਾਹ ਲਿਆ।
