Jasmine Sandlas: ਕੰਸਰਟ ‘ਚ ਜੈਸਮੀਨ ਸੈਂਡਲਸ ਨਾਲ ਹੋਈ ਬਦਸਲੂਕੀ, ਸਟੇਜ ‘ਤੇ ਫੈਨ ਦੀ ਹਰਕਤ ਨਾਲ ਮਚਿਆ ਹੰਗਾਮਾ

Published: 

20 Jul 2026 11:32 AM IST

Jasmine Sandlas Concert: ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਹਰਾਦੂਨ ਵਿੱਚ ਹੋਏ ਕੰਸਰਟ ਦੌਰਾਨ ਇੱਕ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਸਟੇਜ 'ਤੇ ਆਇਆ ਅਤੇ ਉਸ ਵੇਲੇ ਉਸ ਨੇ ਗਾਇਕਾ ਨਾਲ ਬਦਸਲੂਕੀ ਕੀਤੀ।

Jasmine Sandlas: ਕੰਸਰਟ ਚ ਜੈਸਮੀਨ ਸੈਂਡਲਸ ਨਾਲ ਹੋਈ ਬਦਸਲੂਕੀ, ਸਟੇਜ ਤੇ ਫੈਨ ਦੀ ਹਰਕਤ ਨਾਲ ਮਚਿਆ ਹੰਗਾਮਾ

ਜੈਸਮੀਨ ਸੈਂਡਲਸ ਨਾਲ ਕੰਸਰਟ 'ਚ ਹੋਈ ਬਦਸਲੂਕੀ

Jasmine Sandlas Concert Video: ਬਾਲੀਵੁੱਡ-ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਬੀਤੇ ਦਿਨ ਦੇਹਰਾਦੂਨ ਵਿੱਚ ਕੰਸਰਟ ਕੀਤਾ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ। ਇਸ ਕਾਨਸਰਟ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਪ੍ਰਸ਼ੰਸਕ ਨੇ ਜੈਸਮੀਨ ਸੈਂਡਲਸ ਨਾਲ ਬਦਸਲੂਕੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਫੈਨ ਜੈਸਮੀਨ ਨੂੰ ਮਿਲਣ ਦੇ ਬਹਾਨੇ ਸਟੇਜ ਦੇ ਨੇੜੇ ਆਇਆ ਅਤੇ ਫਿਰ ਗਾਇਕਾ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਇਹ ਕਲਿੱਪ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਕਾਫ਼ੀ ਗੁੱਸਾ ਹੈ ਅਤੇ ਗਾਇਕਾ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

ਜੈਸਮੀਨ ਸੈਂਡਲਸ ਨੇ ਹਾਲ ਹੀ ਵਿੱਚ ਦੇਹਰਾਦੂਨ ਵਿੱਚ ਪਰਫਾਰਮ ਕੀਤਾ। ਇਸ ਸਮਾਗਮ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਵਾਇਰਲ ਵੀਡੀਓ ਵਿੱਚ ਗਾਇਕਾ ਨੂੰ ਭੀੜ ਨਾਲ ਘਿਰੀ ਹੋਈ ਦੇਖਿਆ ਜਾ ਸਕਦਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਨਸਰਟ ਦੌਰਾਨ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਪਰਫਾਰਮੈਂਸ ਤੋਂ ਬਾਅਦ ਇੱਕ ਪ੍ਰਸ਼ੰਸਕ ਨੇ ਗਾਇਕਾ ਨਾਲ ਬਦਸਲੂਕੀ ਕਰਦੇ ਹੋਏ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ।

ਜੈਸਮੀਨ ਨਾਲ ਹੋਈ ਬਦਸਲੂਕੀ

ਇੱਕ X ਯੂਜ਼ਰ ਨੇ ਦੇਹਰਾਦੂਨ ਵਿੱਚ ਹੋਏ ਜੈਸਮੀਨ ਸੈਂਡਲਾਸ ਦੇ ਹਾਲੀਆ ਕਾਨਸਰਟ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਕੁਝ ਪ੍ਰਸ਼ੰਸਕ ਉਨ੍ਹਾਂ ਦਾ ਹੱਥ ਫੜ ਕੇ ਆਪਣੇ ਵੱਲ ਬੁਲਾਉਂਦੇ ਹਨ। ਜੈਸਮੀਨ ਉਨ੍ਹਾਂ ਨਾਲ ਗੱਲ ਕਰਨ ਲਈ ਹੇਠਾਂ ਝੁਕਦੀ ਹੈ, ਜਿਸ ਦੌਰਾਨ ਕੁਝ ਲੋਕ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਟੀਮ ਲੋਕਾਂ ਨੂੰ ਪਿੱਛੇ ਹਟਣ ਲਈ ਕਹਿੰਦੀ ਦਿਖਾਈ ਦਿੰਦੀ ਹੈ, ਪਰ ਇਸ ਦੇ ਬਾਵਜੂਦ ਕੁਝ ਲੋਕ ਨਹੀਂ ਹਟਦੇ ਅਤੇ ਉਨ੍ਹਾਂ ਨੂੰ ਤੋਹਫ਼ੇ ਤੇ ਫੁੱਲ ਦੇਣ ਲੱਗ ਪੈਂਦੇ ਹਨ। ਕੁਝ ਸਮੇਂ ਬਾਅਦ ਜੈਸਮੀਨ ਖੁਦ ਵੀ ਪ੍ਰਸ਼ੰਸਕਾਂ ਨੂੰ ਪਿੱਛੇ ਹਟਣ ਲਈ ਕਹਿੰਦੀ ਹੈ, ਜਦਕਿ ਉਨ੍ਹਾਂ ਦੀ ਟੀਮ ਵੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ।

ਸੋਸ਼ਲ ਮੀਡੀਆ ਯੂਜ਼ਰਾਂ ਨੇ ਜਤਾਇਆ ਗੁੱਸਾ

ਇਹ ਕਲਿੱਪ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਇੱਕ X ਯੂਜ਼ਰ ਨੇ ਲਿਖਿਆ, “ਜੈਸਮੀਨ ਸੈਂਡਲਸ ਨੂੰ ਭੀੜ ਨੇ ਘੇਰ ਲਿਆ ਅਤੇ ਉਨ੍ਹਾਂ ਨਾਲ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ।” ਉਸ ਨੇ ਅੱਗੇ ਲਿਖਿਆ, “ਉਹ ਗੁਲਾਬ ਲੈਣ ਅਤੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਹੇਠਾਂ ਆਈ ਸੀ, ਪਰ ਕੁਝ ਲੋਕਾਂ ਨੇ ਆਪਣੀ ਅਸਲ ਸੋਚ ਦਿਖਾਉਂਦੇ ਹੋਏ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਜੇ ਕੋਈ ਮਹਿਲਾ ਜਾਂ ਕਲਾਕਾਰ ਹੱਥ ਮਿਲਾਉਣ ਲਈ ਅੱਗੇ ਆਉਂਦਾ ਹੈ, ਤਾਂ ਹਮੇਸ਼ਾ ਉਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।” ਜਦਕਿ ਇੱਕ ਹੋਰ ਨੇ ਕਿਹਾ, “ਕੁਝ ਲੋਕਾਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਫੈਨ ਹੋਣਾ ਠੀਕ ਹੈ, ਪਰ ਦੂਜਿਆਂ ਦੀ ਇੱਜ਼ਤ ਕਰਨਾ ਵੀ ਉਨ੍ਹਾਂ ਹੀ ਜ਼ਰੂਰੀ ਹੈ।”

Source: TV9Hindi.com

Follow Us