ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Tania Birthday: ਬਾਲੀਵੁੱਡ ਦੀ ਵੱਡੀ ਫਿਲਮ ਦਾ ਰੋਲ ਠੁਕਰਾਉਣ ਵਾਲੀ ਤਾਨੀਆ ਅੱਜ ਕਰ ਰਹੀ ਹੈ ਪਾਲੀਵੁੱਡ ‘ਤੇ ਰਾਜ

Tania : ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਤਾਨੀਆ ਦਾ ਅੱਜ ਜਨਮਦਿਨ ਹੈ। ਜਨਮਦਿਨ ਮੌਕੇ ਅਸੀਂ ਅੱਜ ਤੁਹਾਨੂੰ ਉਨ੍ਹਾਂ ਬਾਰੇ ਖਾਸ ਗੱਲਾਂ ਦੱਸਾਂਗੇ। ਪਾਲੀਵੁੱਡ ਨੂੰ ਆਪਣੀ ਐਕਟਿੰਗ ਅਤੇ ਸਮਾਇਲ ਨਾਲ ਫੈਨ ਬਣਾਉਣ ਵਾਲੀ ਅਦਾਕਾਰਾ ਨੇ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਜਮਸ਼ੇਦਪੁਰ ਵਿੱਚ ਜੰਮੀ ਤਾਨੀਆ ਡਾਕਟਰੀ ਦੀ ਪੜ੍ਹਾਈ ਕਰਦੇ- ਕਰਦੇ ਅਦਾਕਾਰਾ ਬਣ ਗਈ। ਤਾਨੀਆਂ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਜਾਣਨ ਲਈ ਪੜ੍ਹੋ ਸਾਡੀ ਇਹ ਖ਼ਾਸ ਰਿਪੋਰਟ।

Tania Birthday: ਬਾਲੀਵੁੱਡ ਦੀ ਵੱਡੀ ਫਿਲਮ ਦਾ ਰੋਲ ਠੁਕਰਾਉਣ ਵਾਲੀ ਤਾਨੀਆ ਅੱਜ ਕਰ ਰਹੀ ਹੈ ਪਾਲੀਵੁੱਡ ‘ਤੇ ਰਾਜ
ਅੱਜ ਅਦਾਕਾਰਾ ਤਾਨੀਆ ਦਾ 31ਵਾਂ ਜਨਮਦਿਨ ਹੈ। Pic Credit: Instagram- taniazworld
Follow Us
isha-sharma
| Updated On: 06 May 2024 17:04 PM

ਬਹੁਤ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਆਪਣੀ ਥਾਂ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾਉਣ ਵਾਲੀ ਅਦਾਕਾਰਾ ਤਾਨੀਆ ਦਾ ਅੱਜ 31ਵਾਂ ਜਨਮਦਿਨ ਹੈ। ਜਨਮ ਦਿਨ ਮੌਕੇ ਅਦਾਕਾਰਾ ਨੂੰ ਉਨ੍ਹਾਂ ਦੇ ਫੈਨਜ਼ ਅਤੇ ਇੰਡਸਟਰੀ ਦੇ ਦੋਸਤ ਲਗਾਤਾਰ ਵਧਾਈਆਂ ਦੇ ਰਹੇ ਹਨ। ਜਿਨ੍ਹਾਂ ਦੀ ਸਟੋਰੀਜ਼ ਖੁੱਦ ਅਦਾਕਾਰਾ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀਆਂ ਹਨ।

ਤਾਨੀਆ ਦੀਆਂ ਬਚਪਨ ਦੀਆਂ ਤਸਵੀਰਾਂ Pic Credit: Instagram- taniazworld

ਤਾਨੀਆ ਦੀ ਛੋਟੀ ਭੈਣ ਨਾਲ ਤਸਵੀਰ Pic Credit: Instagram- taniazworld

ਅੱਜ ਅਦਾਕਾਰਾ ਤਾਨੀਆ ਦਾ 31ਵਾਂ ਜਨਮਦਿਨ ਹੈ। Pic Credit: Instagram- taniazworld

ਅੱਜ ਅਦਾਕਾਰਾ ਤਾਨੀਆ ਦਾ 31ਵਾਂ ਜਨਮਦਿਨ ਹੈ। Pic Credit: Instagram- taniazworld

ਤਾਨੀਆ ਦਾ ਜਨਮ 6 ਮਈ 1993 ਨੂੰ ਜਮਸ਼ੇਦਪੁਰ, ਭਾਰਤ ਵਿੱਚ ਹੋਇਆ। ਉਨ੍ਹਾਂ ਦੀ ਜੰਮ-ਪਲ ਅੰਮ੍ਰਿਤਸਰ ਵਿੱਚ ਹੋਈ। ਤਾਨੀਆ ਦੇ ਪਰਿਵਾਰ ਵਿੱਚ ਮਾਤਾ- ਪਿਤਾ ਦੇ ਨਾਲ ਇਕ ਛੋਟੀ ਭੈਣ ਵੀ ਹੈ। ਅਦਾਕਾਰਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ ਜਿੱਥੇ ਉਨ੍ਹਾਂ ਨੇ 2012 ਤੋਂ 2016 ਤੱਕ ਹਰ ਸਾਲ “ਬੈਸਟ ਐਕਟਰੈਸ ਆਫ ਦਾ ਈਅਰ” ਪੁਰਸਕਾਰ ਜਿੱਤਿਆ। ਗੱਲ ਕਰੀਏ ਉਨ੍ਹਾਂ ਦੀ ਪੜ੍ਹਾਈ ਦੀ ਤਾਂ ਤਾਨੀਆ ਨੇ ਇੰਟੀਰੀਅਰ ਡਿਜ਼ਾਈਨਿੰਗ ਅਤੇ ਪ੍ਰੋਜੈਕਟ ਮੈਨੇਜਮੈਂਟ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ। ਉਹ ਇੱਕ ਕਲਾਸੀਕਲ ਡਾਂਸਰ ਅਤੇ ਨੈਸ਼ਨਲ ਲੈਵਲ ਪਾਰਟੀਸੀਪੈਂਟ ਵੀ ਹਨ।

ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ‘ਚ ਮਾਹਿਰ ਤਾਨੀਆ ਨੇ ਆਪਣੀ ਜ਼ਿੰਦਗੀ ‘ਚ ਅਜਿਹੀਆਂ ਅਚੀਵਮੈਂਟਸ ਹਾਸਿਲ ਕੀਤੀਆਂ ਹਨ, ਜਿਸਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਤਾਨੀਆ ਨੇ ਆਪਣੀ ਅਦਾਕਾਰੀ, ਖੂਬਸੂਰਤੀ ਅਤੇ ਕਾਤਲਾਨਾ ਮੁਸਕਰਾਹਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਉਨ੍ਹਾਂ ਨੇ ਫਿਲਮ ‘ਸੁਫਨਾ’ ‘ਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ।

ਇਹ ਵੀ ਪੜ੍ਹੋ- ਜਾਣੋ ਕਿਵੇਂ ਜੂਸ ਦੀ ਦੁਕਾਨ ਦਾ ਮਾਲਕ ਬਣਿਆ ਕੈਸੇਟ ਕਿੰਗ, ਹਾਸਲ ਕੀਤਾ ਖਾਸ ਮੁਕਾਮ

ਅਦਾਕਾਰਾ ਤਾਨੀਆ ਦੀ ਆਪਣੀ ਨਾਨੀ ਅਤੇ ਮੰਮੀ ਨਾਲ ਖੂਬਸੂਰਤ ਤਸਵੀਰ Pic Credit: Instagram- taniazworld

ਵਿਆਹ ਤੋਂ ਬਚਣ ਲਈ ਕੈਨੇਡਾ ਚਲੀ ਗਈ ਸੀ ਅਦਾਕਾਰਾ

ਭਾਰਤੀ ਪਰਿਵਾਰਾਂ ਵਿੱਚ ਵਿਆਹ ਤੋਂ ਬਚਣ ਲਈ ਕੁੜੀਆਂ ਦੇ ਭੱਜਣ ਦੀਆਂ ਕਹਾਣੀਆਂ ਆਮ ਹਨ। ਤਾਨੀਆ ਨੇ ਵੀ ਅਜਿਹਾ ਹੀ ਕੀਤਾ। ਇਕ ਮੀਡੀਆ ਰਿਪੋਰਟ ਮੁਤਾਬਕ, ਉਨ੍ਹਾਂ ਦੇ ਪਰਿਵਾਰ ਵਾਲੇ ਵਿਆਹ ਲਈ ਦਬਾਅ ਪਾ ਰਹੇ ਸਨ। ਅਜਿਹੇ ‘ਚ ਤਾਨੀਆ ਨੇ ਭਾਰਤ ਛੱਡ ਕੇ ਕੈਨੇਡਾ ਜਾਣਾ ਬਹਿਤਰ ਸਮਝਿਆ। ਇਹ ਖੁਲਾਸਾ ਖੁਦ ਤਾਨੀਆ ਨੇ ਇਕ ਇੰਟਰਵਿਊ ‘ਚ ਕੀਤਾ ਸੀ। ਉਨ੍ਹਾਂ ਨੇ ਦੱਸਿਆ, ‘ਮੇਰੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਮੈਂ ਐਕਟਿੰਗ ਕਰਾਂ, ਪਰ ਬਾਅਦ ‘ਚ ਉਨ੍ਹਾਂ ਨੇ ਮੈਨੂੰ ਇਸ ਇੰਡਸਟਰੀ ‘ਚ ਕਰੀਅਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ, ਪੜ੍ਹਾਈ ਪੂਰੀ ਕਰਨਾ ਉਨ੍ਹਾਂ ਦੀ ਪਹਿਲੀ ਸ਼ਰਤ ਸੀ। ਤਾਨੀਆ ਨੇ ਅੱਗੇ ਕਿਹਾ ਕਿ ਜੇਕਰ ਮੈਂ ਭਾਰਤ ‘ਚ ਰਹਿੰਦੀ ਤਾਂ ਮੇਰੇ ਮਾਪੇ ਮੇਰਾ ਵਿਆਹ ਕਰਵਾ ਕੇ ਸਾਹ ਲੈਂਦੇ।

ਅਦਾਕਾਰਾ ਤਾਨੀਆ ਦੀ ਆਪਣੀ ਮੰਮੀ ਨਾਲ ਬਚਪਨ ਦੀ ਤਸਵੀਰ Pic Credit: Instagram- taniazworld

ਮੈਡੀਕਲ ਐਂਟਰੈਂਸ ਦੇ ਚੁੱਕੀ ਹੈ ਤਾਨੀਆ

ਤੁਹਾਨੂੰ ਦੱਸ ਦੇਈਏ ਕਿ ਤਾਨੀਆ ਪੜ੍ਹਾਈ ਵਿੱਚ ਵੀ ਬਹੁਤ ਚੰਗੀ ਰਹੀ ਹੈ। ਉਨ੍ਹਾਂ ਨੇ ਮੈਡੀਕਲ ਐਂਟਰੈਂਸ ਦੀ ਪ੍ਰੀਖਿਆ ਵੀ ਦਿੱਤੀ ਹੈ। ਦਰਅਸਲ ਤਾਨੀਆ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਡਾਕਟਰ ਬਣੇ, ਪਰ ਤਾਨੀਆ ਨੇ ਐਕਟਿੰਗ ਨੂੰ ਆਪਣਾ ਕਰੀਅਰ ਬਣਾ ਲਿਆ।

ਅਦਾਕਾਰਾ ਤਾਨੀਆ ਦੀ ਆਪਣੇ ਪਿਤਾ ਨਾਲ ਤਸਵੀਰ Pic Credit: Instagram- taniazworld

ਬਾਲੀਵੁੱਡ ਦੀ ਇਸ ਵੱਡੀ ਫਿਲਮ ਨੂੰ ਕੀਤਾ ਸੀ ਨਾਂਹ

2016 ਦੀ ਬਾਲੀਵੁੱਡ ਫਿਲਮ ਸਰਬਜੀਤ ਵਿੱਚ ਤਾਨੀਆ ਨੂੰ ਸਰਬਜੀਤ ਦੀ ਧੀ ਦੀ ਭੂਮਿਕਾ ਨਿਭਾਉਣ ਲਈ ਆਫਰ ਆਇਆ ਸੀ, ਪਰ ਫਿਲਮਾਂ ਦੀ ਸ਼ੂਟਿੰਗ ਦਾ ਸ਼ੈਡਿਊਲ ਉਨ੍ਹਾਂ ਦੇ ਫਾਈਨਲ ਈਅਰ ਦੇ ਇਮਤਿਹਾਨਾਂ ਨਾਲ ਕਲੈਸ਼ ਕਰ ਗਈ ਜਿਸ ਕਾਰਨ ਉਨ੍ਹਾਂ ਨੂੰ ਇਸ ਰੋਲ ਨੂੰ ਨਾਂਹ ਕਰਨੀ ਪਈ। ਤਾਨੀਆ ਦੀ ਪਹਿਲੀ ਫ਼ਿਲਮ ‘ਸਨ ਆਫ਼ ਮਨਜੀਤ ਸਿੰਘ’ ਸੀ ਪਰ ਇਹ ਫ਼ਿਲਮ ‘ਕਿਸਮਤ’ ਫਿਲਮ ਤੋਂ ਬਾਅਦ ਰਿਲੀਜ਼ ਹੋਈ। ਅਦਾਕਾਰਾ ਨੂੰ 2018 ਦੀ ਫਿਲਮ ‘ਕਿਸਮਤ’ ਲਈ ਬੈਸਟ ਸਪੋਰਟਿੰਗ ਐਕਟਰਸ ਵਜੋਂ British Asia TV Awards ਵੱਲੋਂ ਨੋਮੀਨੇਟ ਕੀਤਾ ਗਿਆ ਸੀ।

Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
Stories