Navjot Singh Sidhu: ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਨਜ਼ਰ ਆਉਣਗੇ ਸਿੱਧੂ, ਸ਼ੇਅਰ ਕੀਤੀ ਵੀਡੀਓ
Sidhu Is Back: ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਉਹਨਾਂ ਨੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਤੇ ਲਿਖਿਆ ਹੈ- ਸਿੱਧੂ ਜੀ ਵਾਪਸ ਆ ਗਏ ਹਨ।
ਨਵਜੋਤ ਸਿੰਘ ਸਿੱਧੂ ਜਲਦ ਹੀ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ‘ਚ ਨਜ਼ਰ ਆ ਸਕਦੇ ਹਨ। ਕਰੀਬ 22 ਸਾਲਾਂ ਦੇ ਸਿਆਸੀ ਸਫ਼ਰ ਤੋਂ ਬਾਅਦ ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ। ਆਈਪੀਐਲ 2024 ਦੀ ਸ਼ੁਰੂਆਤ ਦੇ ਨਾਲ, ਉਹ ਕ੍ਰਿਕਟ ਕੁਮੈਂਟਰੀ ਰਾਹੀਂ ਛੋਟੇ ਪਰਦੇ ‘ਤੇ ਵਾਪਸ ਪਰਤੇ ਸੀ। ਹੁਣ ਉਹਨਾਂ ਨੇ ਇੱਕ ਵਾਰ ਫਿਰ ਲਾਫਟਰ ਸ਼ੋਅ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਹਨ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਤੇ ਉਹਨਾਂ ਨੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ‘ਤੇ ਲਿਖਿਆ ਹੈ- ਸਿੱਧੂ ਜੀ ਵਾਪਸ ਆ ਗਏ ਹਨ।
ਉਹਨਾਂ ਦੀ ਪੋਸਟ ਤੋਂ ਸਾਫ਼ ਸੁਨੇਹਾ ਹੈ ਕਿ ਹੁਣ ਕ੍ਰਿਕਟ ਕੁਮੈਂਟਰੀ ਤੋਂ ਬਾਅਦ ਉਹ ਲਾਫ਼ਟਰ ਸ਼ੋਅਜ਼ ਵਿੱਚ ਵੀ ਵਾਪਸੀ ਕਰ ਸਕਦੇ ਹਨ। ਦੱਸ ਦੇਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਵਿਵਾਦਤ ਬਿਆਨ ਦੇਣ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਦਿ ਕਪਿਲ ਸ਼ਰਮਾ ਸ਼ੋਅ ਤੋਂ ਹਟਾ ਦਿੱਤਾ ਗਿਆ ਸੀ।
ਅਰਚਨਾ ਦੀ ਕੁਰਸੀ ‘ਤੇ ਬੈਠੇ ਸਿੱਧੂ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਨਵਜੋਤ ਸਿੰਘ ਸਿੱਧੂ ਅਰਚਨਾ ਪੂਰਨ ਸਿੰਘ ਦੀ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਸਿੱਧੂ ਦੀ ਐਂਟਰੀ ਹੁੰਦੀ ਹੈ ਤਾਂ ਦਰਸ਼ਕ ਖੁਸ਼ੀ ਨਾਲ ਝੂਮ ਉੱਠਦੇ ਹਨ, ਫਿਰ ਕਪਿਲ ਕਹਿੰਦੇ ਹਨ- ਮੈਂ ਕੀ ਕਹਿ ਰਿਹਾ ਸੀ… ਇਸ ਦੌਰਾਨ ਉਹ ਨਵਜੋਤ ਸਿੰਘ ਸਿੱਧੂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ, ਫਿਰ ਨਵਜੋਤ ਸਿੰਘ ਸਿੱਧੂ ਕਪਿਲ ਨੂੰ ਕਿਹਾ- ਧਿਆਨ ਨਾਲ ਦੇਖੋ, ਮੈਂ ਨਵਜੋਤ ਸਿੰਘ ਸਿੱਧੂ ਹਾਂ। ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਦੌੜਦੀ ਹੋਈ ਆਉਂਦੀ ਹੈ ਅਤੇ ਕਪਿਲ ਨੂੰ ਕਹਿੰਦੀ ਹੈ- ਸਰਦਾਰ ਸਾਹਬ ਨੂੰ ਕਹੋ ਕਿ ਮੇਰੀ ਕੁਰਸੀ ਤੋਂ ਉੱਠ ਜਾਣ। ਉਹ ਉਸ ‘ਤੇ ਕਬਜ਼ਾ ਕਰ ਕੇ ਬੈਠ ਗਏ ਹਨ।
The Home Run .. @KapilSharmaK9 @WhoSunilGrover @harbhajan_singh @DrDrnavjotsidhu pic.twitter.com/hmk2xNCyJC
ਇਹ ਵੀ ਪੜ੍ਹੋ
— Navjot Singh Sidhu (@sherryontopp) November 10, 2024
ਪੁਲਵਾਮਾ ਤੋਂ ਬਾਅਦ ਹੋਏ ਸੀ ਬਾਹਰ
ਪੁਲਵਾਮਾ ਹਮਲੇ ‘ਤੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਦਿ ਕਪਿਲ ਸ਼ਰਮਾ ਸ਼ੋਅ ਤੋਂ ਹਟਾ ਦਿੱਤਾ ਗਿਆ ਸੀ। ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਲਾਇਆ ਗਿਆ। ਦੱਸ ਦੇਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਿੱਧੂ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਸ਼ੋਅ ਦੇ ਮੇਕਰਸ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ। ਸ਼ੋਅ ਛੱਡਣ ਤੋਂ ਬਾਅਦ ਵੀ ਸਿੱਧੂ ਦੇ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਆਇਆ। ਉਨ੍ਹਾਂ ਕਿਹਾ ਸੀ ਕਿ ਮੈਂ ਅਜੇ ਵੀ ਆਪਣੇ ਬਿਆਨ ‘ਤੇ ਕਾਇਮ ਹਾਂ।