ਰਾਜਵੀਰ ਜਵੰਦਾ ਦੀ ਪਤਨੀ ਦਾ ਭਾਵੁਕ ਪੋਸਟ, ਲਿਖਿਆ ‘ਬੱਚੇ ਅੱਜ ਵੀ ਦਰਵਾਜ਼ੇ ਵੱਲ ਦੇਖਦੇ ਨੇ ਪਾਪਾ ਦਾ ਇੰਤਜ਼ਾਰ ਕਰਦੇ ਨੇ’

Updated On: 

13 Mar 2026 17:10 PM IST

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅਚਾਨਕ ਦਿਹਾਂਤ ਨੇ ਪੂਰੀ ਪੰਜਾਬੀ ਇੰਡਸਟਰੀ ਅਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਕਦੇ ਨਾ ਭਰਨ ਵਾਲਾ ਜ਼ਖ਼ਮ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਰਾਜਵੀਰ ਦੀ ਪਤਨੀ ਹਰਸ਼ਵਿੰਦਰ ਕੌਰ ਜਵੰਦਾ ਨੇ ਮਰਹੂਮ ਗਾਇਕ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ ਹੈ।

ਰਾਜਵੀਰ ਜਵੰਦਾ ਦੀ ਪਤਨੀ ਦਾ ਭਾਵੁਕ ਪੋਸਟ, ਲਿਖਿਆ ਬੱਚੇ ਅੱਜ ਵੀ ਦਰਵਾਜ਼ੇ ਵੱਲ ਦੇਖਦੇ ਨੇ ਪਾਪਾ ਦਾ ਇੰਤਜ਼ਾਰ ਕਰਦੇ ਨੇ

Image Credit: Instagram

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅਚਾਨਕ ਦਿਹਾਂਤ ਨੇ ਪੂਰੀ ਪੰਜਾਬੀ ਇੰਡਸਟਰੀ ਅਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਕਦੇ ਨਾ ਭਰਨ ਵਾਲਾ ਜ਼ਖ਼ਮ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਰਾਜਵੀਰ ਦੀ ਪਤਨੀ ਹਰਸ਼ਵਿੰਦਰ ਕੌਰ ਜਵੰਦਾ ਨੇ ਮਰਹੂਮ ਗਾਇਕ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ ਹੈ। ਹਰਸ਼ਵਿੰਦਰ ਨੇ ਇਸ ਪੋਸਟ ਰਾਹੀਂ ਨਾ ਸਿਰਫ਼ ਆਪਣਾ ਨਿੱਜੀ ਦਰਦ ਸਾਂਝਾ ਕੀਤਾ ਹੈ, ਸਗੋਂ ਰਾਜਵੀਰ ਦੇ ਅਧੂਰੇ ਸੁਪਨਿਆਂ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਸੰਕਲਪ ਵੀ ਦੁਹਰਾਇਆ ਹੈ।

‘ਜ਼ਿੰਦਗੀ ਚੱਲ ਰਹੀ ਹੈ ਪਰ ਅਸੀਂ ਉੱਥੇ ਹੀ ਰੁਕ ਗਏ ਹਾਂ’

ਹਰਸ਼ਵਿੰਦਰ ਨੇ ਰਾਜਵੀਰ ਦੀ ਇੰਸਟਾਗ੍ਰਾਮ ਆਈਡੀ ਤੋਂ ਪੋਸਟ ਪਾਉਂਦਿਆਂ ਲਿਖਿਆ ਕਿ ਸਮਾਂ ਬੀਤ ਰਿਹਾ ਹੈ, ਪਰ ਉਨ੍ਹਾਂ ਦੇ ਪਰਿਵਾਰ ਲਈ ਵਕਤ ਜਿਵੇਂ ਠਹਿਰ ਜਿਹਾ ਗਿਆ ਹੈ। ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਪਰੋਦਿਆਂ ਉਨ੍ਹਾਂ ਲਿਖਿਆ, “ਅੱਜ ਇੱਕ ਲੰਮਾ ਸਮਾਂ ਬੀਤ ਗਿਆ ਹੈ ਰਾਜਵੀਰ ਨੂੰ ਇਸ ਦੁਨੀਆ ਤੋਂ ਗਏ ਹੋਏ, ਪਰ ਸਾਨੂੰ ਅੱਜ ਵੀ ਹਰ ਪਲ ਉਨ੍ਹਾਂ ਦੀ ਕਮੀ ਮਹਿਸੂਸ ਹੁੰਦੀ ਹੈ। ਬੱਚੇ ਅੱਜ ਵੀ ਦਰਵਾਜ਼ੇ ਵੱਲ ਦੇਖਦੇ ਹਨ ਅਤੇ ਆਪਣੇ ਪਾਪਾ ਦਾ ਇੰਤਜ਼ਾਰ ਕਰਦੇ ਹਨ। ਮੈਂ ਅੱਜ ਬਹੁਤ ਹਿੰਮਤ ਜੁਟਾ ਕੇ ਇਹ ਪੋਸਟ ਲਿਖ ਰਹੀ ਹਾਂ। ਸੱਚ ਤਾਂ ਇਹ ਹੈ ਕਿ ਦੁਨੀਆ ਲਈ ਜ਼ਿੰਦਗੀ ਚੱਲਦੀ ਜਾ ਰਹੀ ਹੈ, ਪਰ ਅਸੀਂ ਕਿਤੇ ਪਿੱਛੇ ਹੀ ਗੁਆਚ ਗਏ ਹਾਂ।”

ਪ੍ਰਸ਼ੰਸਕਾਂ ਤੋਂ ਮੰਗਿਆ ਸਾਥ

ਮੁਸ਼ਕਿਲ ਸਮੇਂ ਵਿੱਚ ਸਾਥ ਦੇਣ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਹਰਸ਼ਵਿੰਦਰ ਨੇ ਲਿਖਿਆ, “ਮੈਂ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜੋ ਰਾਜਵੀਰ ਨੂੰ ਪਿਆਰ ਕਰਦੇ ਹਨ ਅਤੇ ਸਾਡੇ ਦੁੱਖ ਵਿੱਚ ਸ਼ਾਮਲ ਹੋਏ। ਮੇਰੀ ਬਸ ਇਹੀ ਬੇਨਤੀ ਹੈ ਕਿ ਅੱਗੇ ਵੀ ਸਾਡਾ ਸਾਥ ਇਸੇ ਤਰ੍ਹਾਂ ਦੇਣਾ। ਮੈਨੂੰ ਨਹੀਂ ਪਤਾ ਕਿ ਮੈਂ ਰਾਜਵੀਰ ਵਾਂਗ ਕੁਝ ਵੱਡਾ ਜਾਂ ਵੱਖਰਾ ਕਰ ਸਕਾਂਗੀ ਜਾਂ ਨਹੀਂ, ਪਰ ਮੈਂ ਉਨ੍ਹਾਂ ਦੀ ਦਿੱਤੀ ਹੋਈ ਹਾਂ-ਪੱਖੀ ਸੋਚ (Positivity) ਅਤੇ ਉਨ੍ਹਾਂ ਦੇ ਵਿਚਾਰਾਂ ਦੇ ਸਹਾਰੇ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੀ। ਉਨ੍ਹਾਂ ਦੇ ਗੀਤਾਂ ਰਾਹੀਂ ਮੈਂ ਉਨ੍ਹਾਂ ਨੂੰ ਹਮੇਸ਼ਾ ਜ਼ਿੰਦਾ ਰੱਖਾਂਗੀ।”

‘ਜੋਗਿਆ’ ਗਾਣੇ ਨੇ ਵਧਾਇਆ ਦਰਦ

ਹਰਸ਼ਵਿੰਦਰ ਨੇ ਇਸ ਭਾਵੁਕ ਸੰਦੇਸ਼ ਦੇ ਬੈਕਗ੍ਰਾਊਂਡ ਵਿੱਚ ਰਾਜਵੀਰ ਦਾ ਹੀ ਸੁਪਰਹਿੱਟ ਗਾਣਾ ‘ਜੋਗਿਆ’ ਲਗਾਇਆ ਹੈ। ਗਾਣੇ ਦੇ ਬੋਲ “ਕਫ਼ਨ ਲੰਮਾ ਸਲਾਮੀਆਂ ਤੇ ਉੱਪਰ ਕੱਖ ਪਾਏ, ਉੱਧਰੋਂ ਕੋਈ ਨਾ ਪਰਤਿਆ ਤੇ ਇੱਧਰ ਲੱਖ ਗਏ” ਮੌਜੂਦਾ ਹਾਲਾਤ ਵਿੱਚ ਪ੍ਰਸ਼ੰਸਕਾਂ ਦੇ ਕਲੇਜੇ ਨੂੰ ਚੀਰ ਰਹੇ ਹਨ। ਇਸ ਪੋਸਟ ‘ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਪਰਿਵਾਰ ਨੂੰ ਹੌਸਲਾ ਦੇ ਰਹੇ ਹਨ ਅਤੇ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।

Follow Us
Related Stories
ਡੇਰੇ ਚਿੱਟੇ ਤੋਂ ਵੀ ਖ਼ਤਰਨਾਕ, ਕਰਦੇ ਹਨ ਮਾਈਂਡਵਾਸ਼, ਪੰਜਾਬੀ ਸਿੰਗਰ ਜੱਸੀ ਬੋਲੇ – ਕਰੋੜਾਂ ਮਿਲਣ ਤਾਂ ਵੀ ਕਬਰਾਂ-ਮਜਾਰਾਂ ‘ਤੇ ਨਹੀਂ ਗਾਵਾਂਗਾ
Vijay And Rashmika: 72 ਘੰਟਿਆਂ ਵਿੱਚ 300 ਮਿਲੀਅਨ ਵਿਊਜ਼… ਇੰਟਰਨੈੱਟ ਤੇ ਛਾਇਆ ਵਿਜੇ-ਰਸ਼ਮੀਕਾ ਦਾ ਵੇਡਿੰਗ ਕੈਂਪੇਨ ਵੀਡੀਓ
ਗਾਇਕਾ ਸ਼੍ਰੇਆ ਘੋਸ਼ਾਲ ਨੇ ਪੰਜਾਬੀ ਗੀਤਾਂ ਦਾ ਉਡਾਇਆ ਮਜ਼ਾਕ: ਕਿਹਾ – ਉਨ੍ਹਾਂ ਕੋਲ ਸਿਰਫ਼ ਕਾਰਾਂ-ਬੰਗਲੇ ਤੇ ਕੁੜੀਆਂ, ਦਿਖਾਵਾ ਜ਼ਿਆਦਾ
ਰਿਹਾਨਾ ਦੇ ਘਰ ‘ਤੇ ਫਾਈਰਿੰਗ; ਟੇਸਲਾ ਕਾਰ ਵਿੱਚ ਬੈਠੀ ਔਰਤ ਨੇ ਚਲਾਈਆਂ 10 ਗੋਲੀਆਂ, ਅੰਦਰ ਸੀ ਸਿੰਗਰ
Badshah Controversy: ਟਟਿਹਰੀ ਗੀਤ ‘ਤੇ ਵਧਿਆ ਵਿਵਾਦ, ਮਹਿਲਾ ਕਮਿਸ਼ਨ ਵੱਲੋਂ ਸੰਮਨ ਮਿਲਣ ਤੋਂ ਬਾਅਦ ਬਾਦਸ਼ਾਹ ਨੇ ਮੰਗੀ ਮਾਫ਼ੀ, ਕਿਹਾ- ‘ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ’
Badshah New Song Controversy: ਨਵੇਂ ਗੀਤ ਨੇ ਵਧਾਈ ਬਾਦਸ਼ਾਹ ਦੀ ਮੁਸ਼ਕਲ,ਹਰਿਆਣਾ ਮਹਿਲਾ ਕਮਿਸ਼ਨ ਨੇ ਭੇਜਿਆ ਸਮਨ