ਪਤਨੀ ਤੋਂ ਵੱਖ ਹੋਣਗੇ AR Rahman, ਲਿਆ ਤਲਾਕ ਦਾ ਫੈਸਲਾ!
AR Rahman: ਮਿਊਜ਼ਿਕ ਕੰਪੋਜ਼ਰ ਏ ਆਰ ਰਹਿਮਾਨ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ ਹੈ। ਸੰਗੀਤਕਾਰ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਨੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਖ਼ਬਰ ਹੈ ਕਿ ਸੰਗੀਤਕਾਰ ਏਆਰ ਰਹਿਮਾਨ 29 ਸਾਲ ਦੇ ਵਿਆਹ ਤੋਂ ਬਾਅਦ ਆਪਣੀ ਪਤਨੀ ਸਾਇਰਾ ਤੋਂ ਵੱਖ ਹੋਣ ਜਾ ਰਹੇ ਹਨ।
AR Rahman: ਰਹਿਮਾਨ ਅਤੇ ਸਾਇਰਾ ਦੇ ਵਕੀਲ ਨੇ ਇੱਕ ਜਨਤਕ ਬਿਆਨ ਜਾਰੀ ਕੀਤਾ ਹੈ ਅਤੇ ਇਸ ਅਪਡੇਟ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ ਅਤੇ ਕਿਹਾ ਹੈ ਕਿ ਜੋੜੇ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਪਤਨੀ ਮੁਤਾਬਕ ਇਸ ਰਿਸ਼ਤੇ ‘ਚ ਉਹ ਕਾਫੀ ਦਰਦ ‘ਚੋਂ ਲੰਘ ਰਹੀ ਸੀ, ਜਿਸ ਨੂੰ ਸੰਭਾਲਣਾ ਉਸ ਲਈ ਕਾਫੀ ਮੁਸ਼ਕਿਲ ਹੋ ਗਿਆ ਹੈ।
ਪਬਲਿਕ ਨੋਟ ਮੁਤਾਬਕ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਇਹ ਫੈਸਲਾ ਜਲਦਬਾਜ਼ੀ ‘ਚ ਨਹੀਂ ਲਿਆ ਹੈ। ਇਸ ਨੋਟ ‘ਚ ਦੱਸਿਆ ਗਿਆ ਹੈ ਕਿ ਸਾਇਰਾ ਕਾਫੀ ਸਮੇਂ ਤੱਕ ਸੋਚ-ਵਿਚਾਰ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੀ ਹੈ। ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਉਹ ਆਪਣੇ ਰਿਸ਼ਤੇ ਨੂੰ ਨਹੀਂ ਬਚਾ ਸਕਣਗੇ।
ਇਸ ਪ੍ਰੈਸ ਰਿਲੀਜ਼ ਵਿੱਚ ਲਿਖਿਆ ਗਿਆ ਹੈ, ‘ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਨੇ ਆਪਣੇ ਪਤੀ ਏ.ਆਰ. ਰਹਿਮਾਨ ਤੋਂ ਵੱਖ ਹੋਣ ਦਾ ਬਹੁਤ ਮੁਸ਼ਕਿਲ ਫੈਸਲਾ ਲਿਆ ਹੈ। ਇਹ ਫੈਸਲਾ ਉਨ੍ਹਾਂ ਦੇ ਰਿਸ਼ਤੇ ‘ਚ ਭਾਵਨਾਤਮਕ ਤਣਾਅ ਤੋਂ ਬਾਅਦ ਆਇਆ ਹੈ। ਇੱਕ ਦੂਜੇ ਲਈ ਆਪਣੇ ਡੂੰਘੇ ਪਿਆਰ ਦੇ ਬਾਵਜੂਦ, ਦੋਵਾਂ ਨੇ ਪਾਇਆ ਹੈ ਕਿ ਤਣਾਅ ਤੇ ਮੁਸ਼ਕਲਾਂ ਨੇ ਉਨ੍ਹਾਂ ਵਿਚਕਾਰ ਇੱਕ ਅਜਿਹੀ ਖਾੜੀ ਬਣਾ ਦਿੱਤੀ ਹੈ ਜਿਸ ਨੂੰ ਇਸ ਸਮੇਂ ਦੋਨਾਂ ਵਿੱਚੋਂ ਕੋਈ ਵੀ ਪਾਰ ਨਹੀਂ ਕਰ ਸਕਦਾ ਹੈ।