Karan Deol Wedding: ਸਲਮਾਨ ਖਾਨ ਤੋਂ ਲੈ ਕੇ ਰਣਵੀਰ ਸਿੰਘ ਤੱਕ, ਕਰਨ ਦਿਓਲ ਦੇ ਵਿਆਹ ‘ਚ ਸ਼ਾਮਲ ਹੋਣਗੀਆਂ ਇਹ ਹਸਤੀਆਂ

Updated On: 

16 Jun 2023 09:33 AM

Karan Deol Wedding Guest List: ਧਰਮਿੰਦਰ ਦੇ ਪੋਤੇ ਅਤੇ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਦਿਓਲ ਪਰਿਵਾਰ ਵੱਲੋਂ ਮਹਿਮਾਨਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ।

Karan Deol Wedding: ਸਲਮਾਨ ਖਾਨ ਤੋਂ ਲੈ ਕੇ ਰਣਵੀਰ ਸਿੰਘ ਤੱਕ, ਕਰਨ ਦਿਓਲ ਦੇ ਵਿਆਹ ਚ ਸ਼ਾਮਲ ਹੋਣਗੀਆਂ ਇਹ ਹਸਤੀਆਂ

Image Credit source: Instagram

Follow Us On

Karan Deol Wedding Celebration: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ (Karan Deol) ਜਲਦ ਹੀ ਘੋੜੀ ‘ਤੇ ਚੜ੍ਹਨ ਵਾਲਾ ਹੈ। ਕਰਨ ਦਿਓਲ 18 ਜੂਨ ਨੂੰ ਬਿਮਲ ਰਾਏ ਦੀ ਪੜਪੋਤੀ ਦਿਸ਼ਾ ਅਚਾਰੀਆ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ। ਅਜਿਹੇ ‘ਚ ਪੂਰੇ ਬੀ-ਟਾਊਨ ‘ਚ ਕਰਨ ਅਤੇ ਦਿਸ਼ਾ ਦੇ ਵਿਆਹ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਦਿਓਲ ਪਰਿਵਾਰ ਨੇ ਮਹਿਮਾਨਾਂ ਦੀ ਸੂਚੀ ਵੀ ਤਿਆਰ ਕਰ ਲਈ ਹੈ। ਕਰਨ ਅਤੇ ਦਿਸ਼ਾ ਦੇ ਵਿਆਹ ‘ਚ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣ ਜਾ ਰਹੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਕਰਨ ਦਿਓਲ ਅਤੇ ਦਿਸ਼ਾ ਅਚਾਰੀਆ ਦੇ ਵਿਆਹ ਲਈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਖਾਸ ਸੱਦਾ ਭੇਜਿਆ ਗਿਆ ਹੈ। ਦਰਅਸਲ, ਸਲਮਾਨ ਖਾਨ ਅਤੇ ਦਿਓਲ ਪਰਿਵਾਰ ਦੀ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੈ। ਅਜਿਹੇ ‘ਚ ਸਲਮਾਨ ਨੂੰ ਖਾਸ ਸੱਦਾ ਭੇਜਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਤੋਂ ਇਲਾਵਾ ਕਰਨ ਦਿਓਲ ਦੇ ਦਾਦਾ ਅਤੇ ਇੰਡਸਟਰੀ ਦੇ ਦਿੱਗਜ ਅਦਾਕਾਰ ਧਰਮਿੰਦਰ (Dharmendra) ਨੇ ਅਦਾਕਾਰ ਰਣਵੀਰ ਸਿੰਘ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਹੈ। ਜਲਦ ਹੀ ਦੋਵੇਂ ਕਰਨ ਜੌਹਰ ਦੀ ਫਿਲਮ ‘ਚ ਨਜ਼ਰ ਆਉਣ ਵਾਲੇ ਹਨ।

ਈਸ਼ਾ ਦਿਓਲ ਵੀ ਕਰੇਗੀ ਪਰਫਾਰਮ?

ਕੁਝ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਕਰਨ ਅਤੇ ਦਿਸ਼ਾ ਦੀ ਮਹਿਮਾਨ ਸੂਚੀ ‘ਚ ਮਸ਼ਹੂਰ ਨਿਰਮਾਤਾ ਕਰਨ ਜੌਹਰ (Karan Johar) ਦਾ ਨਾਂ ਵੀ ਸ਼ਾਮਲ ਹੈ। ਇਸ ਵਿਆਹ ਦੌਰਾਨ ਦਿਓਲ ਪਰਿਵਾਰ ਦੇ ਨਾਲ ਈਸ਼ਾ ਦਿਓਲ ਦੀ ਖਾਸ ਪਰਫਾਰਮੈਂਸ ਵੀ ਰੱਖੀ ਗਈ ਹੈ। ਹਾਲਾਂਕਿ ਕਰਨ ਦੇ ਦਾਦਾ ਧਰਮਿੰਦਰ ਵਿਆਹ ਦੇ ਕਿਸੇ ਵੀ ਫੰਕਸ਼ਨ ‘ਚ ਹਿੱਸਾ ਨਹੀਂ ਲੈਣਗੇ। ਧਰਮਿੰਦਰ ਦਾ ਕਹਿਣਾ ਹੈ ਕਿ ਮੇਰੀ ਮੌਜੂਦਗੀ ‘ਚ ਬੱਚੇ ਝਿਜਕਣਗੇ ਅਤੇ ਵਿਆਹ ਦਾ ਸਹੀ ਆਨੰਦ ਨਹੀਂ ਲੈ ਸਕਣਗੇ। ਇਸ ਲਈ ਮੈਂ ਵਿਆਹ ਵੇਲੇ ਸਿੱਧਾ ਜਾਵਾਂਗਾ। ਹਾਲਾਂਕਿ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

18 ਜੂਨ ਨੂੰ ਵਿਆਹ ਹੋਵੇਗਾ

ਜ਼ਿਕਰਯੋਗ ਹੈ ਕਿ ਕਰਨ ਅਤੇ ਦਿਸ਼ਾ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। 12 ਜੂਨ ਨੂੰ ਦੋਵਾਂ ਜੋੜਿਆਂ ਦੀ ਰਿੰਗ ਸੈਰੇਮਨੀ ਹੋਈ ਸੀ। ਇਸ ਦੇ ਨਾਲ ਹੀ ਸਗਾਈ ਤੋਂ ਬਾਅਦ ਹਲਦੀ, ਮਹਿੰਦੀ ਅਤੇ ਸੰਗੀਤ ਵਰਗੇ ਫੰਕਸ਼ਨ ਵੀ ਚੱਲ ਰਹੇ ਹਨ। ਹੁਣ ਕਰਨ ਦਿਓਲ ਅਤੇ ਦਿਸ਼ਾ ਅਚਾਰੀਆ 18 ਜੂਨ ਨੂੰ ਤਾਜ ਹੋਟਲ ‘ਚ ਵਿਆਹ ਕਰਨਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ