ਆਜ਼ਾਦੀ ਨੂੰ ਭੀਖ ਦੱਸਿਆ ਅਤੇ ਮੁੰਬਈ ਨੂੰ PoK… ਹੁਣ ਕਿਸਾਨਾਂ ‘ਤੇ ਟਿੱਪਣੀ, ਉਹ ਮੌਕੇ… ਜਦੋਂ-ਜਦੋਂ ਹੋਈ ਕੰਗਨਾ ਦੀ ਕਿਰਕਿਰੀ
Kangna Ranaut Controversial Statements: ਕੰਗਨਾ ਰਣੌਤ ਇਸ ਸਮੇਂ ਸੰਸਦ ਤੋਂ ਲੈ ਕੇ ਸਿਨੇਮਾ ਤੱਕ ਨਜ਼ਰ ਆ ਰਹੀ ਹੈ। ਇਸ ਕਾਰਨ ਜਦੋਂ ਕੰਗਨਾ ਸਿਨੇਮਾ ਬਾਰੇ ਗੱਲ ਕਰਨ ਲਈ ਇੰਟਰਵਿਊ ਲਈ ਆਈ ਤਾਂ ਰਾਜਨੀਤੀ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਉਹ ਵਿਵਾਦਾਂ 'ਚ ਘਿਰ ਗਈ। ਕੰਗਨਾ ਰਣੌਤ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ ਕਿ ਬੰਗਲਾਦੇਸ਼ 'ਚ ਜੋ ਹੋਇਆ ਉਹ ਇੱਥੇ ਵੀ ਹੋਣ 'ਚ ਦੇਰ ਨਹੀਂ ਲੱਗਣੀ ਸੀ।
ਅਦਾਕਾਰੀ ਤੋਂ ਰਾਜਨੀਤੀ ਵਿੱਚ ਕਦਮ ਰੱਖਣ ਵਾਲੀ ਸੰਸਦ ਮੈਂਬਰ ਕੰਗਨਾ ਰਣੌਤ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਕਦੇ ਕੰਗਨਾ ਆਜ਼ਾਦੀ ਨੂੰ ਭੀਖ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਭਾਰਤ ਕਦੇ ਆਜ਼ਾਦ ਹੋਇਆ ਹੀ ਨਹੀਂ, ਅਤੇ ਕਦੇ ਉਹ ਮੁੰਬਈ ਨੂੰ ਪੀਓਕੇ ਦੱਸ ਦਿੰਦੀ ਹੈ। ਉਂਝ ਤਾਂ ਇਸ ਵਾਰ ਕੰਗਨਾ ਰਣੌਤ ਕਿਸਾਨਾਂ ਨੂੰ ਲੈ ਕੇ ਆਪਣੇ ਬਿਆਨ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਈ ਹੈ ਪਰ ਇਸ ਵਾਰ ਕੰਗਨਾ ਨੂੰ ਉਸ ਸਮੇਂ ਹੋਰ ਝਟਕਾ ਲੱਗਾ ਹੈ, ਜਦੋਂ ਉਨ੍ਹਾਂ ਦੀ ਆਪਣੀ ਪਾਰਟੀ ਉਨ੍ਹਾਂ ਦਾ ਸਮਰਥਨ ਕਰਨ ਤੋਂ ਪਿੱਛੇ ਹਟ ਗਈ ਅਤੇ ਉਨ੍ਹਾਂ ਦੇ ਇਸ ਬਿਆਨ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦੱਸਦਿਆ ਕਿਨਾਰਾ ਕਰ ਲਿਆ ਹੈ।
ਇਸ ਸਮੇਂ ਸੰਸਦ ਤੋਂ ਲੈ ਕੇ ਸਿਨੇਮਾ ਤੱਕ ਕੰਗਨਾ ਕਾਫੀ ਚਰਚਾ ਵਿੱਚ ਹੈ। ਇਸ ਕਾਰਨ ਜਦੋਂ ਕੰਗਨਾ ਸਿਨੇਮਾ ਬਾਰੇ ਗੱਲ ਕਰਨ ਲਈ ਇੰਟਰਵਿਊ ਲਈ ਆਈ ਤਾਂ ਰਾਜਨੀਤੀ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਉਹ ਵਿਵਾਦਾਂ ‘ਚ ਘਿਰ ਗਈ। ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦੀ ਰਿਲੀਜ਼ ਦਾ ਦਿਨ ਨੇੜੇ ਆ ਰਿਹਾ ਹੈ, ਜਿਸ ਕਾਰਨ ਕੰਗਨਾ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ, ਇਸ ਦੌਰਾਨ ਉਹ ਇਕ ਚੈਨਲ ‘ਤੇ ਇੰਟਰਵਿਊ ਦੇਣ ਪਹੁੰਚੀ।
ਕਿਸਾਨਾਂ ਬਾਰੇ ਦਿੱਤਾ ਬਿਆਨ
ਇੰਟਰਵਿਊ ਦੌਰਾਨ ਜਦੋਂ ਐਂਕਰ ਨੇ ਪੁੱਛਿਆ ਕਿ ਕੰਗਨਾ, ਹਿੰਦੀ ਫਿਲਮ ਇੰਡਸਟਰੀ ਨੂੰ ਲੈ ਕੇ ਆਮ ਲੋਕਾਂ ਦਾ ਸਵਾਲ ਹੈ ਕਿ ਜਦੋਂ ਇਜ਼ਰਾਈਲ ਜਾਂ ਹੋਰ ਦੇਸ਼ਾਂ ‘ਚ ਕੋਈ ਘਟਨਾ ਵਾਪਰਦੀ ਹੈ ਤਾਂ ਫਿਲਮ ਇੰਡਸਟਰੀ ਦੇ ਲੋਕ ਆਵਾਜ਼ ਉਠਾਉਂਦੇ ਹਨ ਪਰ ਜਦੋਂ ਬੰਗਲਾਦੇਸ਼ ‘ਚ ਹਿੰਦੂਆਂ ਖਿਲਾਫ ਅਜਿਹੀਆਂ ਗੱਲਾਂ ਹੁੰਦੀਆਂ ਹਨ ਤਾਂ ਸੋਸ਼ਲ ਮੀਡੀਆ ਰਾਹੀਂ ਅਜਿਹੀ ਕੋਈ ਚੀਜ ਨਹੀਂ ਹੁੰਦੀ।
ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰਣੌਤ ਨੇ ਕਿਹਾ, ਦੇਖੋ ਬਾਲੀਵੁੱਡ ਜੋ ਹੈ, ਇਨ੍ਹਾਂ ਦਾ ਦੇਸ਼ ਪ੍ਰਤੀ ਬਹੁਤ ਭੇਦਭਾਵ ਹੈ, ਉਨ੍ਹਾਂ ਨੇ ਕਦੇ ਕਿਸੇ ਜਗ੍ਹਾ ਦੀ ਅਸਲੀਅਤ ਨਹੀਂ ਦੇਖੀ ਹੋਵੇਗੀ। ਕੰਗਨਾ ਨੇ ਅੱਗੇ ਕਿਹਾ, ਬੰਗਲਾਦੇਸ਼ ਵਿੱਚ ਜੋ ਹੋਇਆ ਹੈ, ਜੇਕਰ ਸਾਡੀ ਲੀਡਰਸ਼ਿਪ ਇੰਨੀ ਮਜ਼ਬੂਤ ਨਾ ਹੁੰਦੀ ਤਾਂ ਉਹ ਇੱਥੇ ਵੀ ਹੋਣ ਵਿੱਚ ਦੇਰ ਨਹੀਂ ਲੱਗਦੀ। ਜਦੋਂ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉੱਥੇ ਲਾਸ਼ਾਂ ਲਟਕ ਰਹੀਆਂ ਸਨ, ਰੇਪ ਹੋ ਰਹੇ ਸਨ ਅਤੇ ਜਦੋਂ ਕਿਸਾਨ ਭਲਾਈ ਬਿੱਲ ਵਾਪਸ ਲਏ ਗਏ ਤਾਂ ਪੂਰਾ ਦੇਸ਼ ਹੈਰਾਨ ਸੀ।
ਉਨ੍ਹਾਂ ਅੱਗੇ ਕਿਹਾ, ਜਿਹੜੇ ਕਿਸਾਨ ਅਜੇ ਵੀ ਉਥੇ ਬੈਠੇ ਹਨ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਬਿੱਲ ਵਾਪਸ ਹੋਵੇਗਾ, ਇਹ ਇੱਕ ਲੰਬੀ ਯੋਜਨਾ ਸੀ ਜਿਵੇਂ ਬੰਗਲਾਦੇਸ਼ ਵਿੱਚ ਹੋਇਆ ਸੀ। ਚੀਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਇੱਥੇ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ
ਕੰਗਨਾ ਦੇ ਇਸ ਬਿਆਨ ਨੂੰ ਲੈ ਕੇ ਜਿੱਥੇ ਕਿਸਾਨਾਂ ‘ਚ ਗੁੱਸਾ ਹੈ, ਉੱਥੇ ਹੀ ਦੂਜੇ ਪਾਸੇ ਜਾਣਦੇ ਹਾਂ ਕਿ ਇਸ ਤੋਂ ਪਹਿਲਾਂ ਕਿੰਨੀ ਵਾਰ ਕੰਗਨਾ ਦੇ ਬਿਆਨ ਉਨ੍ਹਾਂ ‘ਤੇ ਭਾਰੂ ਪੈ ਚੁੱਕੇ ਹਨ।
ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤਾ ਬਿਆਨ
ਕੰਗਨਾ ਰਣੌਤ ਨੇ 2020 ਵਿੱਚ ਕਿਸਾਨ ਅੰਦੋਲਨ ਦੌਰਾਨ, ਇੱਕ ਬਜ਼ੁਰਗ ਔਰਤ ਦੀ ਵਾਇਰਲ ਫੋਟੋ ‘ਤੇ ਕਿਹਾ ਸੀ ਕਿ ਉਹ ਅਸਲ ਵਿੱਚ ਸ਼ਾਹੀਨ ਬਾਗ ਵਿੱਚ ਸੀਏਏ ਵਿਰੁੱਧ ਅੰਦੋਲਨ ਦੀ ਬਿਲਕਿਸ ਦਾਦੀ ਹੈ। ਜਿਸ ‘ਤੇ ਕੰਗਨਾ ਨੇ ਟਵੀਟ ਕੀਤਾ ਸੀ, ਇਹ ਉਹੀ ਦਾਦੀ ਹੈ, ਜਿਸ ਨੂੰ ਟਾਈਮ ਮੈਗਜ਼ੀਨ ‘ਚ ਪਾਵਰਫੁੱਲ ਇੰਡੀਆ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ, ਇਹ ਦਾਦੀ 100 ਰੁਪਏ ‘ਚ ਮਿਲਦੀ ਹੈ। ਹਾਲਾਂਕਿ ਕੰਗਨਾ ਦੇ ਇਸ ਪੋਸਟ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਇਹ ਖੁਲਾਸਾ ਹੋਇਆ ਸੀ ਕਿ ਇਹ ਔਰਤ ਸ਼ਾਹੀਨ ਬਾਗ ਦੀ ਦਾਦੀ ਨਹੀਂ ਸਗੋਂ ਪੰਜਾਬ ਦੀ ਔਰਤ ਹੈ। ਜਿਸ ‘ਤੇ ਮਾਮਲਾ ਅਦਾਲਤ ‘ਚ ਵੀ ਚਲਾ ਗਿਆ। ਕੰਗਨਾ ਨੇ ਬਾਅਦ ਵਿੱਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।
ਏਅਰਪੋਰਟ ‘ਤੇ ਕਰਨਾ ਪਿਆ ਮਹਿਲਾ ਜਵਾਨ ਦੇ ਗੁੱਸੇ ਦਾ ਸਾਹਮਣਾ
ਕੰਗਨਾ ਰਣੌਤ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ਪਹੁੰਚੀ ਸੀ, ਜਿਸ ਦੌਰਾਨ ਸੁਰੱਖਿਆ ਜਾਂਚ ਦੌਰਾਨ ਇੱਕ ਮਹਿਲਾ CISF ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ, ਵੀਡੀਓ ‘ਚ CISF ਦੀ ਮਹਿਲਾ ਗੁੱਸੇ ‘ਚ ਕਹਿੰਦੀ ਹੋਈ ਸੁਣਾਈ ਦੇ ਰਹੀ ਸੀ ਕਿ ਇਸਨੇ ਕਿਹਾ ਸੀ ਕਿ ਉਹ 100-100 ਰੁਪਏ ਲਈ ਧਰਨੇ ‘ਤੇ ਬੈਠੇ ਹਨ, ਇਹ ਬੈਠੇਗੀ ਉੱਥੇ, ਜਦੋਂ ਉਨ੍ਹਾਂ ਨੇ ਬਿਆਨ ਦਿੱਤਾ ਤਾਂ ਮੇਰੀ ਮਾਂ ਵੀ ਉਥੇ ਬੈਠੀ ਸੀ।
ਆਜ਼ਾਦੀ ਨੂੰ ਭੀਖ ਦੱਸਿਆ
ਸੰਸਦ ਮੈਂਬਰ ਕੰਗਨਾ ਰਣੌਤ ਨੇ 11 ਨਵੰਬਰ 2021 ਨੂੰ ਇੱਕ ਪ੍ਰੋਗਰਾਮ ਵਿੱਚ ਬਿਆਨ ਦਿੱਤਾ ਸੀ ਕਿ ਭਾਰਤ ਨੂੰ 1947 ਵਿੱਚ ਮਿਲੀ ਆਜ਼ਾਦੀ ਭੀਖ ਸੀ ਅਤੇ ਭਾਰਤ ਨੂੰ ਅਸਲ ਆਜ਼ਾਦੀ ਸਾਲ 2014 ਵਿੱਚ ਮਿਲੀ ਸੀ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਹਰ ਪਾਸੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਇਸ ਬਿਆਨ ‘ਤੇ ਸਿਆਸਤ ਛਿੜ ਗਈ। ਦਰਅਸਲ, ਸਾਲ 2014 ‘ਚ ਸੱਤਾ ਭਾਜਪਾ ਦੇ ਹੱਥਾਂ ‘ਚ ਸੀ ਅਤੇ ਉਸ ਸਮੇਂ ਕੰਗਣਾ ਸੰਸਦ ਮੈਂਬਰ ਨਹੀਂ ਸੀ, ਸਗੋਂ ਪਾਰਟੀ ਦੀ ਸਮਰਥਕ ਸੀ।
ਮੁੰਬਈ ਨੂੰ ਦੱਸਿਆ ਪੀਓਕੇ
ਕੰਗਨਾ ਨੇ ਸਾਲ 2020 ‘ਚ ਮੁੰਬਈ ਨੂੰ ਲੈ ਕੇ ਵੀ ਵਿਵਾਦਿਤ ਬਿਆਨ ਦਿੱਤਾ ਸੀ, ਉਨ੍ਹਾਂ ਨੇ ਕਿਹਾ ਸੀ ਕਿ ਉਹ ਮੁੰਬਈ ‘ਚ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਟਿੱਪਣੀ ਕਰਦੇ ਹੋਏ, ਉਨ੍ਹਾਂ ਨੇ ਕਿਹਾ ਸੀ, ਸੰਜੇ ਰਾਊਤ ਨੇ ਮੈਨੂੰ ਧਮਕੀ ਦਿੱਤੀ ਹੈ ਅਤੇ ਮੈਨੂੰ ਮੁੰਬਈ ਵਾਪਸ ਨਾ ਆਉਣ ਲਈ ਕਿਹਾ ਹੈ। ਪਹਿਲਾਂ ਮੁੰਬਈ ਦੀਆਂ ਸੜਕਾਂ ‘ਤੇ ਆਜ਼ਾਦੀ ਦੇ ਨਾਅਰੇ ਲਗਾਏ ਗਏ ਅਤੇ ਹੁਣ ਇੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੁੰਬਈ ਪੀਓਕੇ ਵਰਗਾ ਲੱਗਦਾ ਹੈ। ਪੁਲਿਸ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਉਹ ਫਿਲਮ ਮਾਫੀਆ ਤੋਂ ਜ਼ਿਆਦਾ ਸੂਬਾ ਪੁਲਿਸ ਤੋਂ ਡਰਦੀ ਹੈ।
ਨੈਪੋਟਿਜ਼ਮ ਨੂੰ ਲੈ ਕੇ ਕਰਨ ਜੌਹਰ ‘ਤੇ ਹਮਲਾ
ਜਦੋਂ ਕੰਗਨਾ ਰਣੌਤ 2017 ਵਿੱਚ ਸ਼ੋਅ ਕੌਫੀ ਵਿਦ ਕਰਨ ਗਈ ਸੀ, ਤਾਂ ਫਿਲਮ ਇੰਡਸਟਰੀ ਵਿੱਚ ਨੈਪੋਟਿਜ਼ਮ ਨੂੰ ਲੈ ਕੇ ਚਰਚਾ ਹੋਈ ਸੀ। ਕਰਨ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇੰਡਸਟਰੀ ‘ਚ ਨੈਪੋਟਿਜ਼ਮ ਕੌਣ ਕਰਦਾ ਹੈ। ਇਸ ‘ਤੇ ਕੰਗਨਾ ਨੇ ਕਿਹਾ ਸੀ, ਤੁਸੀਂ ਕਰਨ, ਉਨ੍ਹਾਂ ਨੇ ਕਰਨ ਨੂੰ ਨੈਪੋਟਿਜ਼ਮ ਦਾ ਝੰਡਾਬਰਦਾਰ ਅਤੇ ਫਿਲਮ ਮਾਫੀਆ ਵੀ ਕਿਹਾ ਸੀ।
ਬਾਲੀਵੁੱਡ ਨੂੰ ਲੈ ਕੇ ਦਿੱਤੇ ਕਈ ਬਿਆਨ
ਕੰਗਨਾ ਬਾਲੀਵੁੱਡ ਇੰਡਸਟਰੀ ਦੇ ਬਹੁਤ ਖਿਲਾਫ ਰਹਿੰਦੀ ਹੈ ਅਤੇ ਅਕਸਰ ਨੈਪੋਟਿਜ਼ਮ, ਫਿਲਮ ਮਾਫੀਆ, ਆਊਟਸਾਈਡਰ, ਐਵਾਰਡਜ਼, ਆਈਟਮ ਸਾਂਗ ਨੂੰ ਲੈ ਕੇ ਬਿਆਨ ਦਿੰਦੀ ਰਹਿੰਦੀ ਹੈ। ਰਿਤਿਕ ਰੋਸ਼ਨ ਅਤੇ ਦਿਲਜੀਤ ਦੋਸਾਂਝ ਨਾਲ ਕੰਗਨਾ ਦੇ ਕੌੜੇ ਰਿਸ਼ਤੇ ਸਭ ਦੇ ਸਾਹਮਣੇ ਰਹੇ ਹਨ।
ਕੰਗਨਾ ਨੇ ਹਾਲ ਹੀ ‘ਚ ਕਿੰਗ ਖਾਨ ਨੂੰ ਲੈ ਕੇ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਮੇਰਾ ਸਫਰ ਕਿੰਗ ਖਾਨ ਦੇ ਮੁਕਾਬਲੇ ਜ਼ਿਆਦਾ ਮੁਸ਼ਕਲ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ, ਮੈਂ ਪਹਾੜਾਂ ਦੇ ਇੱਕ ਪਿੰਡ ਤੋਂ ਆਈ ਹਾਂ, ਮੈਂ ਇੱਕ ਲੜਕੀ ਹਾਂ ਅਤੇ ਮੈਂ ਛੋਟੀ ਉਮਰ ਵਿੱਚ ਇੱਥੇ (ਮੁੰਬਈ) ਆਈ ਸੀ। ਇਸ ਕਾਰਨ ਮੇਰਾ ਸਫਰ ਹੋਰ ਵੀ ਔਖਾ ਰਿਹਾ ਹੈ, ਜਦਕਿ ਸ਼ਾਹਰੁਖ ਖਾਨ ਦਿੱਲੀ ਤੋਂ ਹੀ ਮੁੰਬਈ ਆਏ ਸਨ।
Kangana Ranaut doesnt shy away from the controversial aspects of Indira Gandhis rule in the “Emergency” trailer. This film is set to be a powerful exploration of political power and its consequences. #EmergencyTrailerpic.twitter.com/Jz8e5PLB5s
— pulkit. (@jerseyno27) August 23, 2024
ਰਾਹੁਲ ਗਾਂਧੀ ਵੀ ਜਾਣ ਫਿਲਮ ਦੇਖਣ- ਕੰਗਨਾ
ਕੰਗਨਾ ਆਪਣੀ ਫਿਲਮ ਐਮਰਜੈਂਸੀ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਹੁਲ ਗਾਂਧੀ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਹੈ, ਜਿਸਦਾ ਕਾਂਗਰਸ ਪਾਰਟੀ ਸਖ਼ਤ ਵਿਰੋਧ ਵੀ ਕਰ ਰਹੀ ਹੈ। ਕੰਗਨਾ ਨੇ ਕਿਹਾ, ਫਿਲਮ ਇੰਨੀ ਵਧੀਆ ਹੈ ਕਿ ਰਾਹੁਲ ਗਾਂਧੀ ਖੁਦ ਫਿਲਮ ਦੇਖਣਗੇ ਅਤੇ ਕਹਿਣਗੇ ਕਿ ਇਹ ਬਹੁਤ ਵਧੀਆ ਹੈ। ਉਨ੍ਹਾਂ ਨੇ ਅੱਗੇ ਕਿਹਾ, ਉਹ ਥੀਏਟਰ ਵਿੱਚ ਤਾਂ ਕਹਿਣਗੇ ਕਿ ਫਿਲਮ ਬਹੁਤ ਵਧੀਆ ਹੈ, ਪਰ ਮੈਨੂੰ ਨਹੀਂ ਪਤਾ ਕਿ ਉਹ ਬਾਹਰ ਆਉਣ ਤੋਂ ਬਾਅਦ ਕੀ ਕਹਿਣਗੇ।