Bharat Bhagya Viddhaata: ਐਮਰਜੈਂਸੀ ਦੀ ਰਿਲੀਜ਼ ਅਟਕੀ, ਦੂਜੇ ਪਾਸੇ ਕੰਗਨਾ ਰਣੌਤ ਨੇ ਨਵੀਂ ਫਿਲਮ ਦਾ ਕੀਤਾ ਐਲਾਨ

Updated On: 

03 Oct 2024 11:29 AM

Kangana Ranaut Film: ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਕੰਗਨਾ ਰਣੌਤ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਕੰਗਨਾ ਰਣੌਤ ਦੀ ਇਸ ਫਿਲਮ ਦਾ ਨਾਂ ਭਾਰਤ ਭਾਗਿਆ ਵਿਧਾਤਾ ਰੱਖਿਆ ਗਿਆ ਹੈ। ਮੰਗਲਵਾਰ ਨੂੰ ਫਿਲਮ ਦਾ ਐਲਾਨ ਕਰਦੇ ਹੋਏ ਕੰਗਨਾ ਨੇ ਕਿਹਾ ਕਿ ਇਹ ਅਣਗਿਣਤ ਨਾਇਕਾਂ ਨੂੰ ਸ਼ਰਧਾਂਜਲੀ ਹੋਵੇਗੀ।

Bharat Bhagya Viddhaata: ਐਮਰਜੈਂਸੀ ਦੀ ਰਿਲੀਜ਼ ਅਟਕੀ, ਦੂਜੇ ਪਾਸੇ ਕੰਗਨਾ ਰਣੌਤ ਨੇ ਨਵੀਂ ਫਿਲਮ ਦਾ ਕੀਤਾ ਐਲਾਨ

ਕੰਗਣਾ ਰਣੌਤ

Follow Us On

ਫਿਲਮ ਐਮਰਜੈਂਸੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਕੰਗਨਾ ਰਣੌਤ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਫਿਲਮ ਦਾ ਨਾਂ ‘ਭਾਰਤ ਭਾਗਿਆ ਵਿਧਾਤਾ’ ਹੋਵੇਗਾ। ਕੰਗਨਾ ਨੇ ਇਸ ਫਿਲਮ ਦੀ ਜਾਣਕਾਰੀ ਐਕਸ (ਟਵਿਟਰ) ‘ਤੇ ਦਿੱਤੀ ਹੈ। ਇਹ ਫਿਲਮ ਅਣਗੌਲੇ ਨਾਇਕਾਂ ‘ਤੇ ਆਧਾਰਿਤ ਹੋਵੇਗੀ। ਫਿਲਮ ‘ਚ ਕੰਗਨਾ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਉਨ੍ਹਾਂ ਨੇ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨਾਲ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਫਿਲਮ ਦਾ ਨਿਰਦੇਸ਼ਨ ਮਨੋਜ ਤਪਾੜੀਆ ਕਰਨਗੇ।

ਕੰਗਨਾ ਰਣੌਤ ਨੇ ਤਸਵੀਰ ਪੋਸਟ ਕੀਤੀ ਅਤੇ ਇੰਸਟਾਗ੍ਰਾਮ ‘ਤੇ ਲਿਖਿਆ, ਵੱਡੇ ਪਰਦੇ ‘ਤੇ ਅਸਲ ਜ਼ਿੰਦਗੀ ਦੀ ਬਹਾਦਰੀ ਦਾ ਜਾਦੂ ਮਹਿਸੂਸ ਕਰੋ। ਭਾਰਤ ਭਾਗਿਆ ਵਿਧਾਤਾ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋਈ। ਇਹ ਫਿਲਮ ਅਣਗੌਲੇ ਨਾਇਕਾਂ ਨੂੰ ਸ਼ਰਧਾਂਜਲੀ ਹੋਵੇਗੀ। ਪ੍ਰਤਿਭਾਸ਼ਾਲੀ ਨਿਰਮਾਤਾ ਬਬੀਤਾ ਆਸ਼ੀਵਾਲ ਅਤੇ ਆਦਿ ਸ਼ਰਮਾ ਅਤੇ ਦੂਰਦਰਸ਼ੀ ਨਿਰਦੇਸ਼ਕ ਅਤੇ ਲੇਖਕ ਮਨੋਜ ਤਪਾੜੀਆ ਦੇ ਨਾਲ।

‘ਭਾਰਤ ਭਾਗਿਆ ਵਿਧਾਤਾ’ ਆਮ ਲੋਕਾਂ ਦੀਆਂ ਅਸਾਧਾਰਨ ਪ੍ਰਾਪਤੀਆਂ ਨੂੰ ਦਰਸਾਏਗੀ। ਮਨੋਜ ਤਪਾੜੀਆ ਨੇ ਇਸ ਫਿਲਮ ਨੂੰ ਲਿਖਿਆ ਹੈ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ ਹੈ। ਮਨੋਜ ਸਿਨੇਮਾ ਤੋਂ ਇਲਾਵਾ ਵਿਗਿਆਪਨ ਦੀ ਦੁਨੀਆ ‘ਚ ਵੀ ਸਰਗਰਮ ਰਹੇ ਹਨ। ਪ੍ਰੋਡਕਸ਼ਨ ਹਾਊਸ ਆਇਨੋਆ ਦੀ ਚੀਫ਼ ਬਬੀਤਾ ਆਸ਼ੀਵਾਲ ਨੇ ਕਿਹਾ ਕਿ ‘ਭਾਰਤ ਭਾਗਯ ਵਿਧਾਤਾ’ ਵਿੱਚ ਕੰਮ ਕਰਨਾ ਇੱਕ ਇਨਾਮ ਦੀ ਤਰ੍ਹਾਂ ਹੈ। ਉਨ੍ਹਾਂ ਨੇ ਕਿਹਾ, ਸਾਡਾ ਉਦੇਸ਼ ਕੁਝ ਅਜਿਹਾ ਬਣਾਉਣਾ ਹੈ ਜੋ ਸਾਡੇ ਦਰਸ਼ਕ ਪਸੰਦ ਕਰਨਗੇ। ਹੁਣ ਜਦੋਂ ਕੰਗਨਾ ਇਸ ਫਿਲਮ ਦਾ ਹਿੱਸਾ ਹੈ, ਸਾਨੂੰ ਭਰੋਸਾ ਹੈ ਕਿ ਇਹ ਫਿਲਮ ਚੰਗਾ ਪ੍ਰਦਰਸ਼ਨ ਕਰੇਗੀ।

ਫਲੋਟਿੰਗ ਰੌਕਸ ਐਂਟਰਟੇਨਮੈਂਟ ਦੇ ਆਦਿ ਸ਼ਰਮਾ ਨੇ ਕਿਹਾ ਕਿ ਇਸ ਫਿਲਮ ਲਈ ਕੰਗਨਾ ਰਣੌਤ ਦੇ ਨਾਲ ਸਾਡਾ ਸਹਿਯੋਗ ਅਜਿਹੀ ਸਮੱਗਰੀ ਬਣਾਉਣ ‘ਤੇ ਕੇਂਦਰਿਤ ਹੈ ਜੋ ਹੱਦਾਂ ਪਾਰ ਕਰੇ ਅਤੇ ਦਰਸ਼ਕਾਂ ਨਾਲ ਭਾਵਨਾਤਮਕ ਅਤੇ ਡੂੰਘਾਈ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਚੰਗੀਆਂ ਫਿਲਮਾਂ ਹੀ ਬਲਾਕਬਸਟਰ ਸਫਲਤਾ ਦਾ ਭਵਿੱਖ ਹਨ।

ਐਮਰਜੈਂਸੀ ਦੀ ਰਿਲੀਜ਼ ਅਟਕੀ

ਲੰਬੇ ਸਮੇਂ ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਇਕ ਵਾਰ ਫਿਰ ਫਸ ਗਈ ਹੈ। ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ (ਸੀਬੀਐੱਫਸੀ) ਤੋਂ ਸਰਟੀਫਿਕੇਟ ਨਾ ਮਿਲਣ ਕਾਰਨ ਇਹ ਫਿਲਮ ਅਟਕ ਗਈ ਅਤੇ ਇਸ ਦੀ ਰਿਲੀਜ਼ ਡੇਟ ਨੂੰ ਟਾਲਣਾ ਪਿਆ। ਹਾਲਾਂਕਿ ਇਸ ਦੀ ਅਗਲੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਕੰਗਨਾ ਰਣੌਤ ਨੇ ਇਸ ਫਿਲਮ ਦਾ ਨਿਰਦੇਸ਼ਨ, ਲਿਖਿਆ ਅਤੇ ਸਹਿ-ਲਿਖਤ ਕੀਤਾ ਹੈ। ਇਸ ਤੋਂ ਇਲਾਵਾ ਕੰਗਨਾ ਨੇ ਇਸ ਨੂੰ ਪ੍ਰੋਡਿਊਸ ਵੀ ਕੀਤਾ ਹੈ।

ਫਿਲਮ ‘ਚ ਕੰਗਨਾ ਰਣੌਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ ਨੇ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਫਿਲਮ ਨਾਲ ਫਿਰਕੂ ਹਿੰਸਾ ਹੋ ਸਕਦੀ ਹੈ ਅਤੇ ਇਹ ਗਲਤ ਜਾਣਕਾਰੀ ਦੇ ਰਹੀ ਹੈ। ਕੰਗਨਾ ਤੋਂ ਇਲਾਵਾ, ਫਿਲਮ ਵਿੱਚ ਵਿਸਾਕ ਨਾਇਰ (ਸੰਜੇ ਗਾਂਧੀ), ਮਿਲਿੰਦ ਸੋਮਨ (ਫੀਲਡ ਮਾਰਸ਼ਲ ਸੈਮ ਮਾਨੇਕਸ਼ਾ), ਸ਼੍ਰੇਅਸ ਤਲਪੜੇ (ਅਟਲ ਬਿਹਾਰੀ ਵਾਜਪਾਈ), ਸਤੀਸ਼ ਕੌਸ਼ਿਕ (ਜਗਜੀਵਨ ਰਾਮ), ਅਨੁਪਮ ਖੇਰ (ਜੈ ਪ੍ਰਕਾਸ਼ ਨਰਾਇਣ) ਅਤੇ ਅਧੀਰ ਭੱਟ (ਫਿਰੋਜ਼ ਗਾਂਧੀ) ਕਲਾਕਾਰਾਂ ਨਜ਼ਰ ਆਉਣਗੇ।

Exit mobile version