Dharmendra Birth Anniversary: ‘ਪਾਪਾ ਮੇਰੇ ਅੰਦਰ ਹਨ…’ਪਿਤਾ ਧਰਮਿੰਦਰ ਦੇ ਜਨਮਦਿਨ ‘ਤੇ ਭਾਵੁਕ ਹੋਏ ਸੰਨੀ ਦਿਓਲ, ਸ਼ੇਅਰ ਕੀਤਾ ਖਾਸ VIDEO

Updated On: 

08 Dec 2025 18:37 PM IST

Sunny Deol On Dharmendra Birth Anniversary: ਅੱਜ ਬਾਲੀਵੁੱਡ ਦੇ ਮਹਾਨ ਅਦਾਕਾਰ ਧਰਮਿੰਦਰ ਦਾ 90ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਯਾਦ ਕਰ ਰਹੀਆਂ ਹਨ। ਸੰਨੀ ਦਿਓਲ ਨੇ ਉਨ੍ਹਾਂ ਦੇ ਜਨਮਦਿਨ 'ਤੇ ਆਪਣੇ ਪਿਤਾ ਦਾ ਇੱਕ ਥ੍ਰੋਬੈਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਬਹੁਤ ਭਾਵੁਕ ਕਰ ਰਿਹਾ ਹੈ।

Dharmendra Birth Anniversary: ਪਾਪਾ ਮੇਰੇ ਅੰਦਰ ਹਨ...ਪਿਤਾ ਧਰਮਿੰਦਰ ਦੇ ਜਨਮਦਿਨ ਤੇ ਭਾਵੁਕ ਹੋਏ ਸੰਨੀ ਦਿਓਲ, ਸ਼ੇਅਰ ਕੀਤਾ ਖਾਸ VIDEO

ਧਰਮਿੰਦਰ ਅਤੇ ਸੰਨੀ ਦਿਓਲ

Follow Us On

Dharmendra 90th Birth Anniversary: ਅੱਜ ਹਿੰਦੀ ਸਿਨੇਮਾ ਵਿੱਚ “ਹੀ-ਮੈਨ” ਵਜੋਂ ਜਾਣੇ ਜਾਂਦੇ ਦਿੱਗਜ ਅਦਾਕਾਰ ਧਰਮਿੰਦਰ ਦੀ 90ਵੀਂ ਜਨਮਦਿਨ ਹੈ। ਇਸ ਦਿਨ, 90 ਸਾਲ ਪਹਿਲਾਂ 1935 ਵਿੱਚ, ਧਰਮਿੰਦਰ ਦਾ ਜਨਮ ਕੇਵਲ ਕਿਸ਼ਨ ਸਿੰਘ ਦਿਓਲ ਅਤੇ ਸਤਵੰਤ ਕੌਰ ਦੇ ਘਰ ਪੰਜਾਬ ਦੇ ਨਸਰਾਲੀ ਵਿੱਚ ਹੋਇਆ ਸੀ। ਧਰਮਿੰਦਰ ਨੇ ਕੁਝ ਦਿਨ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਜੇ ਉਹ ਅੱਜ ਜ਼ਿੰਦਾ ਹੁੰਦੇ, ਤਾਂ ਉਹ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਆਪਣਾ 90ਵਾਂ ਜਨਮਦਿਨ ਮਨਾ ਰਹੇ ਹੁੰਦੇ।

ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਧਰਮਿੰਦਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਯਾਦ ਕਰ ਰਹੀਆਂ ਹਨ। ਸੰਨੀ ਦਿਓਲ ਵੀ ਆਪਣੇ ਪਿਤਾ ਦੇ ਜਨਮਦਿਨ ‘ਤੇ ਭਾਵੁਕ ਹੋ ਗਏ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਤਾ ਦਾ ਇੱਕ ਖਾਸ ਵੀਡੀਓ ਸਾਂਝਾ ਕੀਤਾ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਬਹੁਤ ਭਾਵੁਕ ਹੋ ਗਏ ਹਨ। ਸੰਨੀ ਨੇ ਪੋਸਟ ਦੇ ਕੈਪਸ਼ਨ ਰਾਹੀਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਅਜੇ ਵੀ ਆਪਣੇ ਪਿਤਾ ਨੂੰ ਗੁਆਉਣ ਦੇ ਸਦਮੇ ਤੋਂ ਉਭਰੇ ਨਹੀਂ ਹਨ।

ਸੰਨੀ ਬੋਲੇ- “ਪਾਪਾ ਹਮੇਸ਼ਾ ਮੇਰੇ ਨਾਲ ਹਨ।”

ਧਰਮਿੰਦਰ ਦੇ ਵੱਡੇ ਪੁੱਤਰ ਅਤੇ ਸੁਪਰਸਟਾਰ ਸੰਨੀ ਦਿਓਲ ਨੇ ਇੰਸਟਾਗ੍ਰਾਮ ‘ਤੇ ਆਪਣੇ ਪਿਤਾ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ, “ਅੱਜ ਮੇਰੇ ਪਿਤਾ ਦਾ ਜਨਮਦਿਨ ਹੈ। ਪਾਪਾ ਹਮੇਸ਼ਾ ਮੇਰੇ ਨਾਲ ਹਨ, ਮੇਰੇ ਅੰਦਰ ਹਨ, ਆਈ ਲਵ ਯੂ ਪਾਪਾ। ਮਿਸ ਯੂ, ਪਾਪਾ।” ਵੀਡੀਓ ਵਿੱਚ, ਧਰਮਿੰਦਰ ਸੁੰਦਰ ਵਾਦੀਆਂ ਦੇ ਵਿਚਕਾਰ ਦਿਖਾਈ ਦੇ ਰਹੇ ਹਨ, ਜੋ ਹਰਿਆਲੀ ਅਤੇ ਪਹਾੜੀਆਂ ਨਾਲ ਘਿਰੀਆਂ ਹੋਈਆਂ ਹਨ। ਸੰਨੀ, ਧਰਮਿੰਦਰ ਦਾ ਵੀਡੀਓ ਬਣਾਉਂਦੇ ਹੋਏ ਕਹਿੰਦੇ ਹਨ, “ਤਾਂ ਪਾਪਾ ਤੁਸੀਂ ਇੰਜੁਆਏ ਕਰ ਰਹੇ ਹੋ।” ਇਹ ਸੁਣ ਕੇ, ਧਰਮਿੰਦਰ ਹੱਸਦੇ ਹੋਏ ਕਹਿੰਦੇ ਹਨ, “ਹਾਂ ਮੈਂ ਸਚਮੁੱਚ ਇੰਨਜੁਆਏ ਕਰ ਰਿਹਾ ਹਾਂ, ਬੇਟਾ।”

ਫੈਨਸ ਨੇ ਲੁਟਾਇਆ ਪਿਆਰ

ਸੰਨੀ ਦਿਓਲ ਦੀ ਇਸ ਪੋਸਟ’ਤੇ ਫੈਨਸ ਪਿਆਰ ਲੁਟਾ ਰਹੇ ਹਨ। ਧਰਮਿੰਦਰ ਦੇ ਵਿਛੋੜੇ ਕਾਰਨ, ਪ੍ਰਸ਼ੰਸਕਾਂ ਨੇ ਰੋਂਦੇ ਹੋਏ ਇਮੋਜੀ ਅਤੇ ਦਿਲ ਦੇ ਇਮੋਜੀ ਨਾਲ ਵੀ ਟਿੱਪਣੀ ਕੀਤੀ। ਇੱਕ ਯੂਜਰ ਨੇ ਲਿਖਿਆ, “ਜਨਮਦਿਨ ਮੁਬਾਰਕ। ਅਸੀਂ ਤੁਹਾਨੂੰ ਯਾਦ ਕਰਦੇ ਹਾਂ।” ਇੱਕ ਹੋਰ ਨੇ ਲਿਖਿਆ, “ਹਾਂ, ਸੰਨੀ ਅਤੇ ਧਰਮ ਅੰਕਲ ਜੀ ਮੇਰਾ ਦਿਲ, ਮੇਰਾ ਪਿਆਰ ਅਤੇ ਮੇਰੀ ਤਾਕਤ ਹਨ। ਤੁਹਾਨੂੰ ਦੋਵਾਂ ਨੂੰ ਪਿਆਰ।”

ਜਲਦੀ ਹੀ ਰਿਲੀਜ਼ ਹੋਵੇਗੀ ਧਰਮਿੰਦਰ ਦੀ ਆਖਰੀ ਫਿਲਮ

ਧਰਮਿੰਦਰ ਨੇ ਆਪਣੇ 65 ਸਾਲਾਂ ਦੇ ਅਦਾਕਾਰੀ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦਾ ਹਾਲ ਹੀ ਵਿੱਚ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਧਰਮਿੰਦਰ ਦੀ ਮੌਤ ਤੋਂ ਇੱਕ ਮਹੀਨੇ ਬਾਅਦ, ਉਨ੍ਹਾਂ ਦੀ ਆਖਰੀ ਫਿਲਮ, “ਇੱਕੀਜ਼” ਰਿਲੀਜ਼ ਹੋਵੇਗੀ। ਇਹ 25 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਹੈ।