10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
Karan Aujla Diamond Chain: ਸਿੰਗਰ ਕਰਨ ਔਜਲਾ ਜਿੱਥੇ ਆਪਣੇ ਸ਼ੋਅ ਦੌਰਾਨ ਗਾਣਿਆਂ ਨਾਲ ਲੋਕਾਂ ਨੂੰ ਦੀਵਾਨਾ ਤਾਂ ਬਣਾਉਂਦੇ ਹੀ ਹਨ, ਪਰ ਉਨ੍ਹਾਂ ਦੀ ਆਊਟਫਿਟ ਤੇ ਜਵੈਲਰੀ ਵੀ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ। ਉੱਥੇ ਹੀ, ਹੁਣ ਉਨ੍ਹਾਂ ਦੇ ਸ਼ੋਅ ਲਈ ਇੱਕ ਵੈਨਕੂਵਰ ਦੀ ਜਵੈਲਰ ਕੰਪਨੀ ਨੇ ਸਿੰਗਰ ਔਜਲਾ ਨੂੰ 10 ਹਜ਼ਾਰ ਹੀਰਿਆਂ ਤੋਂ ਬਣੀ ਚੇਨ ਬਣਾ ਕੇ ਦਿੱਤੀ ਹੈ। ਇਸ ਦੀ ਕੀਮਤ ਬਾਰੇ ਤਾਂ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਇਸ ਚੇਨ ਦੀਆਂ ਬਾਕੀ ਜਾਣਕਾਰੀਆਂ ਕੰਪਨੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।
ਕਰਨ ਔਜਲਾ ਦੀ ਚੇਨ (Pic: Instagram/acejewelervancouver)
ਪੰਜਾਬ ਮਿਊਜ਼ਿਕ ਇੰਡਸਟਰੀ ਦੇ ਸਟਾਰ ਸਿੰਗਰ ਕਰਨ ਔਜਲਾ ਆਪਣੇ ਸਿੰਗਿੰਗ ਕਰਿਅਰ ਦੀਆਂ ਬੁਲੰਦੀਆਂ ‘ਤੇ ਹਨ। ਉਨ੍ਹਾਂ ਨੇ ਆਪਣੇ ਗਾਣਿਆਂ ਨਾਲ ਪੂਰੀ ਦੁਨੀਆਂ ‘ਚ ਪੰਜਾਬੀਆਂ ਦੀ ਸ਼ਾਨ ਵਧਾਈ ਹੈ। ਕਰਨ ਵੱਖ-ਵੱਖ ਦੇਸ਼ਾਂ ‘ਚ ਆਪਣਾ P-POP Culture ਟੂਰ ਕਰ ਰਹੇ ਹਨ। ਉਨ੍ਹਾਂ ਦਾ ਇੱਕ ਟੂਰ ਭਾਰਤ ‘ਚ ਵੀ ਹੋਵੇਗਾ। ਇਸ ਦੌਰਾਨ ਉਹ ਕਈ ਸ਼ਹਿਰਾਂ ‘ਚ ਪਰਫੋਰਮ ਕਰਨਗੇ।
ਸਿੰਗਰ ਕਰਨ ਔਜਲਾ ਜਿੱਥੇ ਆਪਣੇ ਸ਼ੋਅ ਦੌਰਾਨ ਗਾਣਿਆਂ ਨਾਲ ਲੋਕਾਂ ਨੂੰ ਦੀਵਾਨਾ ਤਾਂ ਬਣਾਉਂਦੇ ਹੀ ਹਨ, ਪਰ ਉਨ੍ਹਾਂ ਦੀ ਆਊਟਫਿਟ ਤੇ ਜਵੈਲਰੀ ਵੀ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ। ਉੱਥੇ ਹੀ, ਹੁਣ ਉਨ੍ਹਾਂ ਦੇ ਸ਼ੋਅ ਲਈ ਇੱਕ ਵੈਨਕੂਵਰ ਦੀ ਜਵੈਲਰ ਕੰਪਨੀ ਨੇ ਸਿੰਗਰ ਔਜਲਾ ਨੂੰ 10 ਹਜ਼ਾਰ ਹੀਰਿਆਂ ਤੋਂ ਬਣੀ ਚੇਨ ਬਣਾ ਕੇ ਦਿੱਤੀ ਹੈ। ਇਸ ਦੀ ਕੀਮਤ ਬਾਰੇ ਤਾਂ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਇਸ ਚੇਨ ਦੀਆਂ ਬਾਕੀ ਜਾਣਕਾਰੀਆਂ ਕੰਪਨੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।
ਵੈਨਕੂਵਰ ਦੀ ਕੰਪਨੀ ਨੇ ਤਿਆਰੀ ਕੀਤੀ ਵਿਸ਼ੇਸ਼ ਡਾਈਮੰਡ ਚੇਨ
ਵੈਨਕੂਵਰ ਦੀ ਜਵੈਲਰ ਕੰਪਨੀ ਨੇ ਦੱਸਿਆ ਹੈ ਕਿ ਚੇਨ ਨੂੰ ਵਿਸ਼ੇਸ਼ ਤੌਰ ‘ਤੇ ਕਰਨ ਔਜਲਾ P-POP Culture ਟੂਰ ਲਈ ਤਿਆਰ ਕੀਤਾ ਗਿਆ ਹੈ। ਇਸ ਚੇਨ ‘ਚ 10 ਹਜ਼ਾਰ ਤੋਂ ਵੱਧ ਹੀਰੇ ਜੜੇ ਹੋਏ ਹਨ। ਇਸ ਦਾ ਵੀਡੀਓ ਕੰਪਨੀ ਨੇ ਸ਼ੇਅਰ ਕੀਤਾ ਹੈ ਤੇ ਕੰਪਨੀ ਨੇ ਖੁਦ ਇਹ ਚੇਨ ਕਰਨ ਔਜਲਾ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ
ਇਸ ਚੇਨ ‘ਚ 65 ਕੈਰੇਟ (ਕੁੱਲ ਕੈਰੇਟ) ਦੇ ਹੀਰੇ ਇਸਤੇਮਾਲ ਕੀਤੇ ਹਨ। ਇਸ ‘ਚ 135 ਤੋਂ ਵੱਧ ਕੈਰੇਟਸ ਵਾਲੇ 10,000 ਤੋਂ ਵੀ ਵੱਧ ਹੀਰੇ ਜੜੇ ਗਏ ਹਨ। ਇਸ ਚੇਨ ‘ਚ ਹਜ਼ਾਰਾਂ ਹੈਂਡ-ਮੇਡ ਕੱਟ ਬਣਾ ਕੇ ਹਜ਼ਾਰਾਂ ਹੀਰੇ ਜੜੇ ਗਏ ਹਨ। ਕੰਪਨੀ ਨੇ ਦੱਸਿਆ ਕਿ ਇਸ ਚੇਨ ਨੂੰ ਬਣਾਉਣ ਲਈ ਲੰਬਾ ਸਮਾਂ ਲੱਗਾ ਹੈ ਤੇ ਬਹੁਤ ਲੇਬਰ ਲੱਗੀ ਹੈ।
ਇਸ ਚੇਨ ‘ਚ ਹੀਰਿਆਂ ਦੇ ਨਾਲ-ਨਾਲ 5 ਹਜ਼ਾਰ ਤੋਂ ਵੀ ਵੱਧ ਕੀਮਤੀ ਸਟੋਨਸ ਜੜੇ ਗਏ ਹਨ। ਚੇਨ ‘ਚ ਕੁੱਲ 300 ਗ੍ਰਾਮ ਸੋਨਾ ਵੀ ਇਸਤੇਮਾਲ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਟੂਰ ਦੌਰਾਨ ਕਰਨ ਔਜਲਾ ਇੱਕ ਹੀਰਿਆਂ ਵਾਲੀ ਰਿੰਗ ਵੀ ਪਹਿਨਣਗੇ। ਇਸ ਰਿੰਗ ‘ਤੇ ਵੀ P-POP ਕਲਚਰ ਲਿਖਿਆ ਹੋਇਆ ਹੈ।
