Sunanda Sharma ਨੂੰ ਫੈਨ ਨੇ ਕੀਤਾ ਪ੍ਰਪੋਜ਼, ਜੈਪੁਰ ਲਾਈਵ ਸ਼ੋਅ ਵਿੱਚ ਗਾਇਕਾ ਨੇ ਦਿੱਤਾ ਮਜੇਦਾਰ ਜਵਾਬ

Updated On: 

20 Feb 2026 14:59 PM IST

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਇੱਕ ਫ਼ੈਨ ਨੇ ਲਾਈਵ ਸ਼ੋਅ ਦੌਰਾਨ ਪ੍ਰਪੋਜ਼ ਕੀਤਾ। ਸੁਨੰਦਾ ਨੇ ਫ਼ੈਨ ਨੂੰ ਸਟੇਜ 'ਤੇ ਬੁਲਾਇਆ, ਉਸਨੂੰ ਜੱਫੀ ਪਾਈ ਅਤੇ ਉਸਦੇ ਨਾਲ ਡਾਂਸ ਵੀ ਕੀਤਾ। ਇਹ ਪਲ 17 ਫਰਵਰੀ ਨੂੰ ਜੈਪੁਰ ਵਿੱਚ ਪੂਰਨਿਮਾ ਗਰੁੱਪ ਦੇ ਸਾਲਾਨਾ ਖੇਡ ਅਤੇ ਸੱਭਿਆਚਾਰਕ ਤਿਉਹਾਰ, "ਆਰੋਹਣ 2026" ਦੌਰਾਨ ਹੋਇਆ।

Sunanda Sharma ਨੂੰ ਫੈਨ ਨੇ ਕੀਤਾ ਪ੍ਰਪੋਜ਼, ਜੈਪੁਰ ਲਾਈਵ ਸ਼ੋਅ ਵਿੱਚ ਗਾਇਕਾ ਨੇ ਦਿੱਤਾ ਮਜੇਦਾਰ ਜਵਾਬ

Sunanda Sharma ਨੂੰ ਫੈਨ ਨੇ ਕੀਤਾ ਪ੍ਰਪੋਜ਼, ਗਾਇਕਾ ਨੇ ਦਿੱਤਾ ਮਜ਼ਾਕੀਆ ਜਵਾਬ ( photo credit - social media )

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਇੱਕ ਫ਼ੈਨ ਨੇ ਲਾਈਵ ਸ਼ੋਅ ਦੌਰਾਨ ਪ੍ਰਪੋਜ਼ ਕੀਤਾ। ਭੀੜ ਵਿੱਚ ਖੜ੍ਹੇ ਪ੍ਰਸ਼ੰਸਕ ਨੇ ਦਿਲ ਦੇ ਆਕਾਰ ਵਾਲੇ ਪੋਸਟਰ ‘ਤੇ ਲਿਖਿਆ ਸੀ, “ਮੇਰੀ ਮੰਮੀ ਨੂੰ ਪਸੰਦ ਹੈ ਤੂੰ ( ਮੇਰੀ ਮੰਮੀ ਨੂੰ ਤੁਸੀ ਪਸੰਦ ਹੋ।” ਸੁਨੰਦਾ ਨੇ ਮਜ਼ਾਕ ਵਿੱਚ ਜਵਾਬ ਦਿੱਤਾ, “ਪਰ ਮੇਰੀ ਮੰਮੀ ਨੂੰ ਵੀ ਤੁਸੀ ਪਸੰਦ ਆਉਣੇ ਚਾਹੀਦੇ ਹੋ।”

ਸੁਨੰਦਾ ਨੇ ਫ਼ੈਨ ਨੂੰ ਸਟੇਜ ‘ਤੇ ਬੁਲਾਇਆ, ਉਸਨੂੰ ਜੱਫੀ ਪਾਈ ਅਤੇ ਉਸਦੇ ਨਾਲ ਡਾਂਸ ਵੀ ਕੀਤਾ। ਗਾਇਕਾ ਨੇ ਖੁਦ ਇਸ ਖਾਸ ਪਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ, ਜਿਸਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਇਹ ਪਲ 17 ਫਰਵਰੀ ਨੂੰ ਜੈਪੁਰ ਵਿੱਚ ਪੂਰਨਿਮਾ ਗਰੁੱਪ ਦੇ ਸਾਲਾਨਾ ਖੇਡ ਅਤੇ ਸੱਭਿਆਚਾਰਕ ਤਿਉਹਾਰ, “ਆਰੋਹਣ 2026” ਦੌਰਾਨ ਹੋਇਆ।

ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ

ਪੋਸਟਰ ‘ਤੇ ਲਿਖਿਆ, ਮੇਰੀ ਮੰਮੀ ਨੂ ਪਸੰਦ ਹੈ ਤੂੰ : ਲਾਈਵ ਸ਼ੋਅ ਦੌਰਾਨ, ਭੀੜ ਵਿੱਚ ਇੱਕ ਫ਼ੈਨ ਨੇ ਦਿਲ ਦੇ ਆਕਾਰ ਦਾ ਚਾਰਟ ਪੇਪਰ ਫੜਿਆ ਹੋਇਆ ਸੀ। ਜਿਸ ਨੂੰ ਦੇਖ ਕੇ ਸੁਨੰਦਾ ਨੇ ਉਸਨੂੰ ਸਟੇਜ ‘ਤੇ ਬੁਲਾਇਆ ਅਤੇ ਚਾਰਟ ਦੇਖਿਆ, ਜਿਸ ‘ਤੇ ਲਿਖਿਆ ਸੀ, “ਮੇਰੀ ਮੰਮੀ ਨੂ ਪਸੰਦ ਹੈ ਤੂੰ।” ਇਸ ‘ਤੇ ਸੁਨੰਦਾ ਨੇ ਹਾਸੇ-ਮਜ਼ਾਕ ਨਾਲ ਪ੍ਰਤੀਕਿਰਿਆ ਦਿੱਤੀ।

ਫ਼ੈਨ ਨੂੰ ਜੱਫੀ ਪਾਈ ਅਤੇ ਫੋਟੋਆਂ ਲਈ ਪੋਜ਼ ਦਿੱਤੇ: ਸੁਨੰਦਾ ਨੇ ਕਿਹਾ, “ਪਰ ਮੇਰੀ ਮੰਮੀ ਨੂੰ ਵੀ ਤਾ ਤੁਸੀ ਪਸੰਦ ਆਉਣੇ ਚਾਹੀਦੇ ਹੋ।” ਹਾਲਾਂਕਿ, ਸੁਨੰਦਾ ਸ਼ਰਮਾ ਤੁਰੰਤ ਹੱਸ ਪਈ ਅਤੇ ਨੱਚ ਕੇ ਉਸਨੂੰ ਜੱਫੀ ਪਾ ਲਈ। ਗਾਇਕਾ ਨੇ ਕਿਹਾ, “ਮੈਂ ਸਿਰਫ਼ ਮਜ਼ਾਕ ਕਰ ਰਹੀ ਹਾਂ।” ਫਿਰ ਉਸਨੇ ਫ਼ੈਨ ਨਾਲ ਫੋਟੋ ਲਈ ਪੋਜ਼ ਦਿੱਤਾ ਅਤੇ ਉਸਦੇ ਪਿਆਰ ਲਈ ਉਸਦਾ ਧੰਨਵਾਦ ਕੀਤਾ।

24 ਘੰਟਿਆਂ ਵਿੱਚ 1.2 ਮਿਲੀਅਨ ਤੋਂ ਵੱਧ ਲਾਈਕਸ

ਸੁਨੰਦਾ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਇਹ ਪਲ ਸਾਂਝਾ ਕੀਤਾ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਸੀ, “ਆਈ ਲਵ ਯੂ ਬਾਦਸ਼ਾਹੋ, ਯੂ ਗਾਈਜ਼ ਆਰ ਮਾਏ ਸਟਰੈਨਥ। ਕੰਸਰਟਸ ਵਿੱਚ ਪੂਰੀ ਰੌਣਕ ਲੱਗੀ ਰਹਿੰਦੀ ਹੈ।” 24 ਘੰਟਿਆਂ ਦੇ ਅੰਦਰ, ਵੀਡੀਓ ਨੂੰ 1.2 ਮਿਲੀਅਨ ਤੋਂ ਵੱਧ ਲਾਈਕਸ, 4,800 ਤੋਂ ਵੱਧ ਕਮੈਂਟਸ ਅਤੇ ਲਗਭਗ 48,000 ਸ਼ੇਅਰ ਮਿਲੇ।

ਫੈਂਸ ਬੋਲੇ, ਦੀਦੀ ਸਾਡੀ ਵਾਰੀ ਕਦੋਂ ਆਵੇਗੀ

ਵੀਡੀਓ ਇੰਨਾ ਵਾਇਰਲ ਹੋ ਗਿਆ ਕਿ ਫੈਂਸ ਨੇ ਇਸਨੂੰ ਆਪਣੀ ਸਟੋਰੀ ‘ਤੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਲਿਖਿਆ, “ਸੁਨੰਦਾ ਦੀਦੀ, ਸਾਡੀ ਵਾਰੀ ਕਦੋਂ ਆਵੇਗੀ?” ਸੁਨੰਦਾ ਨੇ ਵੀ ਉਦਾਰਤਾ ਦਿਖਾਈ, ਕਈ ਫੈਂਸ ਦੀਆਂ ਸਟੋਰੀਆਂ ਨੂੰ ਰੀ – ਸ਼ੇਅਰ ਕੀਤਾ ਅਤੇ ਮਜ਼ਾਕੀਆ ਜਵਾਬ ਦਿੰਦੇ ਹੋਏ ਲਿਖਿਆ, “ਹਾਹਾ…ਆ ਜਾਓ ਅਗਲੇ ਸ਼ੋਅ ‘ਤੇ।”

ਗਾਇਕਾ ਨੇ ਲਿਖਿਆ, “ਆ ਜਾਓ ਕੱਲ੍ਹ ਵਾਲੇ ਸ਼ੋਅ ‘ਤੇ

ਇਸ ਦੌਰਾਨ, ਇੱਕ ਫੈਂਸ ਨੇ ਸੁਨੰਦਾ ਦੇ ਸਟਾਈਲ ਦੀ ਨਕਲ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ। ਸੁਨੰਦਾ ਨੇ ਉਸ ਫੈਂਸ ਨੂੰ ਵੀ ਨਿਰਾਸ਼ ਨਹੀਂ ਕੀਤਾ, ਅਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਆ ਜਾਓ ਕੱਲ੍ਹ ਵਾਲੇ ਸ਼ੋਅ ‘ਤੇ।”

Follow Us
Related Stories
ਹਨੀ ਸਿੰਘ ਦੇ ਗਾਣਿਆਂ ‘ਤੇ ਉੱਠੇ ਸਵਾਲ, ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ; ਨਸ਼ਿਆਂ ਅਤੇ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਲੱਗੇ ਇਲਜ਼ਾਮ
Ramayana Teaser Reaction: ‘ਆਦਿਪੁਰਸ਼’ ਤੋਂ ਬਾਅਦ ਇਹ ਜ਼ਰੂਰੀ ਸੀ… ਰਾਮਾਇਣ ਦਾ ਟੀਜ਼ਰ ਰਿਲੀਜ਼, ਰਾਮ ਦੇ ਕਿਰਦਾਰ ‘ਚ ਛਾਏ ਰਣਬੀਰ ਕਪੂਰ
Dhurandhar 2 Box Office: ਧੁਰੰਧਰ 2 ਦਾ ਬਾਕਸ ਆਫਿਸ ‘ਤੇ ਕਬਜ਼ਾ, 13ਵੇਂ ਦਿਨ 1400 ਕਰੋੜ ਤੋਂ ਪਾਰ; ਰਣਵੀਰ ਸਿੰਘ ਨੇ 8 ਵੱਡੀਆਂ ਫਿਲਮਾਂ ਨੂੰ ਪਛਾੜਿਆ
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪ੍ਰਿਅੰਕਾ ਚੋਪੜਾ, ਭਾਂਡਿਆਂ ਦੀ ਨਿਭਾਈ ਸੇਵਾ; ਸਾਹਮਣੇ ਆਈ ਵੀਡੀਓ
ਹਨੀ ਸਿੰਘ ਦੇ ਕੰਸਰਟ ਦੇ ਚੱਕਰ ‘ਚ ਏਅਰਪੋਰਟ ਜ਼ੋਨ ਦੀ ਸੁਰੱਖਿਆ ਨਾਲ ਖਿਲਵਾੜ; ਚੇਤਾਵਨੀਆਂ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ; FIR ਦਰਜ
ਪੰਜਾਬੀ ਰੈਪਰ Yo Yo ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰੇ, ਜਾਣੋ ਪੂਰਾ ਮਾਮਲਾ