Saif Ali Khan Attack: ਖੂਨ ਨਾਲ ਲੱਥਪੱਥ ਪਿਤਾ ਸੈਫ ਨੂੰ ਆਟੋ ਰਿਕਸ਼ਾ ‘ਚ ਹਸਪਤਾਲ ਲੈ ਕੇ ਗਏ ਇਬਰਾਹਿਮ ਅਲੀ , ਘਰ ‘ਚ ਨਹੀਂ ਸੀ ਕਰੀਨਾ

Published: 

16 Jan 2025 19:16 PM

Saif Ali Khan Attack: ਰਿਪੋਰਟਾਂ ਅਨੁਸਾਰ, ਸੈਫ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਇਬਰਾਹਿਮ ਅਲੀ ਖਾਨ ਹਸਪਤਾਲ ਲੈ ਗਏ। ਕਿਉਂਕਿ ਘਰ ਵਿੱਚ ਗੱਡੀ ਤਿਆਰ ਨਹੀਂ ਸੀ, ਇਬਰਾਹਿਮ ਉਹਨਾਂ ਨੂੰ ਇੱਕ ਆਟੋ ਵਿੱਚ ਹਸਪਤਾਲ ਲੈ ਗਿਆ। ਮੁੰਬਈ ਦਾ ਲੀਲਾਵਤੀ ਹਸਪਤਾਲ ਸੈਫ ਦੇ ਘਰ ਤੋਂ ਲਗਭਗ ਦੋ ਮਿੰਟ ਦੀ ਦੂਰੀ 'ਤੇ ਹੈ। ਇਬਰਾਹਿਮ ਸਵੇਰੇ ਤਿੰਨ ਵਜੇ ਦੇ ਕਰੀਬ ਆਪਣੇ ਜ਼ਖਮੀ ਅਤੇ ਖੂਨ ਨਾਲ ਲੱਥਪੱਥ ਪਿਤਾ ਨੂੰ ਹਸਪਤਾਲ ਲੈ ਪਹੁੰਚੇ ਸੀ।

Saif Ali Khan Attack: ਖੂਨ ਨਾਲ ਲੱਥਪੱਥ ਪਿਤਾ ਸੈਫ ਨੂੰ ਆਟੋ ਰਿਕਸ਼ਾ ਚ ਹਸਪਤਾਲ ਲੈ ਕੇ ਗਏ ਇਬਰਾਹਿਮ ਅਲੀ , ਘਰ ਚ ਨਹੀਂ ਸੀ ਕਰੀਨਾ
Follow Us On

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਵੀਰਵਾਰ ਯਾਨੀ 16 ਜਨਵਰੀ ਨੂੰ ਹਮਲਾ ਹੋਇਆ। ਉਹਨਾਂ ਦੇ ਬਾਂਦਰਾ ਸਥਿਤ ਘਰ ‘ਤੇ ਕਿਸੇ ਅਣਪਛਾਤੇ ਸ਼ਖਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੋਈ ਅਣਜਾਣ ਸ਼ਖਸ ਚੋਰੀ ਕਰਨ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਸੀ। ਜਿਵੇਂ ਹੀ ਸੈਫ ਨੇ ਉਸਨੂੰ ਘਰ ਵਿੱਚ ਦੇਖਿਆ, ਉਹਨਾਂ ਦੀ ਹਮਲਾਵਰ ਨਾਲ ਝੜਪ ਹੋ ਗਈ। ਇਸ ਤੋਂ ਬਾਅਦ ਉਸ ਸ਼ਖਸ ਨੇ ਸੈਫ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ। ਸੈਫ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਰਿਪੋਰਟਾਂ ਅਨੁਸਾਰ, ਸੈਫ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਇਬਰਾਹਿਮ ਅਲੀ ਖਾਨ ਹਸਪਤਾਲ ਲੈ ਗਏ। ਕਿਉਂਕਿ ਘਰ ਵਿੱਚ ਗੱਡੀ ਤਿਆਰ ਨਹੀਂ ਸੀ, ਇਬਰਾਹਿਮ ਸੈਫ ਨੂੰ ਇੱਕ ਆਟੋ ਵਿੱਚ ਹਸਪਤਾਲ ਲੈ ਗਏ। ਮੁੰਬਈ ਦਾ ਲੀਲਾਵਤੀ ਹਸਪਤਾਲ ਸੈਫ ਦੇ ਘਰ ਤੋਂ ਲਗਭਗ ਦੋ ਮਿੰਟ ਦੀ ਦੂਰੀ ‘ਤੇ ਹੈ। ਇਬਰਾਹਿਮ ਸਵੇਰੇ ਤਿੰਨ ਵਜੇ ਦੇ ਕਰੀਬ ਆਪਣੇ ਜ਼ਖਮੀ ਅਤੇ ਖੂਨ ਨਾਲ ਲੱਥਪੱਥ ਪਿਤਾ ਨੂੰ ਹਸਪਤਾਲ ਲੈ ਆਇਆ।

ਲੀਲਾਵਤੀ ਵਿੱਚ ਕੀਤੀ ਗਈ ਸਰਜਰੀ

ਸੈਫ ਦੀ ਸਰਜਰੀ ਲੀਲਾਵਤੀ ਵਿੱਚ ਹੋਈ ਸੀ। ਇਸ ਦੌਰਾਨ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਜਦੋਂ ਸੈਫ ਅਲੀ ਖਾਨ ‘ਤੇ ਹਮਲਾ ਹੋਇਆ ਸੀ, ਤਾਂ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਕਿੱਥੇ ਸੀ? ਇਸ ਵੇਲੇ, ਮੁੰਬਈ ਪੁਲਿਸ ਇਹ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਮਲਾ ਕਿਉਂ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲੇ ਦੌਰਾਨ ਸੈਫ ਅਲੀ ਖਾਨ ਆਪਣੇ ਪੁੱਤਰਾਂ ਤੈਮੂਰ ਅਤੇ ਜਹਾਂਗੀਰ ਨਾਲ ਘਰ ਵਿੱਚ ਸਨ ਅਤੇ ਕਰੀਨਾ ਕਪੂਰ ਆਪਣੀ ਭੈਣ ਕਰਿਸ਼ਮਾ ਕਪੂਰ ਦੇ ਘਰ ਸੀ।

ਕਰੀਨਾ ਦੇ ਨਾਲ ਰੀਆ ਕਪੂਰ ਅਤੇ ਸੋਨਮ ਕਪੂਰ ਵੀ ਉੱਥੇ ਮੌਜੂਦ ਸਨ। ਹਾਲਾਂਕਿ, ਇਸ ਬਾਰੇ ਅਦਾਕਾਰਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਜਦੋਂ ਸੈਫ ਅਲੀ ਖਾਨ ‘ਤੇ ਹਮਲੇ ਦੀ ਖ਼ਬਰ ਆਈ ਤਾਂ ਕਰੀਨਾ ਤੁਰੰਤ ਆਪਣੇ ਘਰ ਵਾਪਸ ਆ ਗਈ। ਕਰੀਨਾ ਕਪੂਰ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਸਮੇਂ ਕਰੀਨਾ ਆਪਣੇ ਪਤੀ ਸੈਫ ਅਲੀ ਖਾਨ ਨਾਲ ਹਸਪਤਾਲ ਵਿੱਚ ਹੈ।

ਸੈਫ ਅਲੀ ਖਾਨ ਦੀ ਸਿਹਤ ਅਪਡੇਟ

ਸੈਫ ਅਲੀ ਖਾਨ ਦੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਸਾਂਝਾ ਕਰਦੇ ਹੋਏ ਇੱਕ ਨਵਾਂ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਫ ਅਲੀ ਖਾਨ ਦੀ ਸਰਜਰੀ ਪੂਰੀ ਹੋ ਗਈ ਹੈ ਅਤੇ ਉਹ ਹੁਣ ਖ਼ਤਰੇ ਤੋਂ ਬਾਹਰ ਹਨ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਸੈਫ ਅਲੀ ਖਾਨ ਹੁਣ ਠੀਕ ਹੋ ਰਹੇ ਹਨ। ਸੈਫ ਅਤੇ ਉਸਦੇ ਸਾਰੇ ਪਰਿਵਾਰਕ ਮੈਂਬਰ ਸੁਰੱਖਿਅਤ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਕਰੀਨਾ ਅਤੇ ਸੈਫ ਦੇ ਘਰ ਦੀ ਨੌਕਰਾਨੀ ਨਾਲ ਵੀ ਗੱਲ ਕਰੇਗੀ।