ਮੈਂ ਬੇਵਫ਼ਾ ਨਹੀਂ ਹਾਂ: ਨੋਰਾ ਫਤੇਹੀ
ਅਸੀਂ ਅਕਸਰ ਬਾਲੀਵੁੱਡ ਅਦਾਕਾਰਾ ਅਤੇ ਖੂਬਸੂਰਤ ਮਾਡਲ ਨੋਰਾ ਫਤੇਹੀ ਨੂੰ ਵੀਡੀਓਜ਼ 'ਚ ਦੇਖਦੇ ਹਾਂ। ਨੋਰਾ ਫਤੇਹੀ ਦੀ ਖੂਬਸੂਰਤੀ ਅਤੇ ਆਕਰਸ਼ਕ ਫਿਗਰ ਦੀ ਹਰ ਕੋਈ ਤਾਰੀਫ ਕਰਦਾ ਹੈ।

ਅਸੀਂ ਅਕਸਰ ਬਾਲੀਵੁੱਡ ਅਦਾਕਾਰਾ ਅਤੇ ਖੂਬਸੂਰਤ ਮਾਡਲ ਨੋਰਾ ਫਤੇਹੀ ਨੂੰ ਵੀਡੀਓਜ਼ ‘ਚ ਦੇਖਦੇ ਹਾਂ। ਨੋਰਾ ਫਤੇਹੀ ਦੀ ਖੂਬਸੂਰਤੀ ਅਤੇ ਆਕਰਸ਼ਕ ਫਿਗਰ ਦੀ ਹਰ ਕੋਈ ਤਾਰੀਫ ਕਰਦਾ ਹੈ। ਪਰ ਇਸ ਨੂੰ ਇਤਫ਼ਾਕ ਕਹੋ ਜਾਂ ਨੋਰਾ ਦੀ ਚੁਆਇਸ ਲਈ ਉਹ ਜਿਨ੍ਹਾਂ ਵੀਡਿਓਜ਼ ਵਿੱਚ ਕੰਮ ਕਰਦੀ ਹੈ, ਉਨ੍ਹਾਂ ਵਿੱਚ ਉਹ ਇੱਕ ਬੇਵਫ਼ਾ ਪਤਨੀ ਜਾਂ ਪ੍ਰੇਮਿਕਾ ਦੀ ਭੂਮਿਕਾ ਨਿਭਾਉਂਦੀ ਹੈ। ਇਸ ਕਾਰਨ ਉਸ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਅਜੀਬ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓਜ਼ ‘ਚ ਅਜਿਹਾ ਕਿਰਦਾਰ ਨਿਭਾਉਣ ਨਾਲ ਨੋਰਾ ਦੀ ਪਛਾਣ ਇਕ ਬੇਵਫ਼ਾ ਗਰਲਫਰੈਂਡ ਵਜੋਂ ਬਣ ਗਈ ਹੈ। ਹਾਲ ਹੀ ‘ਚ ਨੋਰਾ ਦਾ ਇਕ ਹੋਰ ਮਿਊਜ਼ਿਕ ਵੀਡੀਓ ਲਾਂਚ ਹੋਇਆ ਹੈ, ਜਿਸ ‘ਚ ਉਹ ਇਕ ਵਾਰ ਫਿਰ ਇਕ ਨੌਜਵਾਨ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ ਜੋ ਆਪਣੇ ਸਾਥੀ ਨੂੰ ਮਾਰ ਦਿੰਦੀ ਹੈ। ਇਸ ਵੀਡੀਓ ਦਾ ਨਾਮ ਖੂਬ ਸਿਲਾ ਦੀਆ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ ਨੋਰਾ ਅਸਲ ਜ਼ਿੰਦਗੀ ‘ਚ ਆਪਣੇ ਕਿਰਦਾਰ ਤੋਂ ਬਿਲਕੁਲ ਵੱਖਰੀ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਭ ਰੀਲ ਲਾਈਫ ‘ਚ ਹੈ। ਅਸਲ ਜ਼ਿੰਦਗੀ ਇਸ ਤੋਂ ਵੱਖਰੀ ਹੈ।