ਸ਼ਾਹਰੁਖ ਖਾਨ ਦੇ ਫੈਂਸ ਲਈ ਖੁਸ਼ਖਬਰੀ, ਪਠਾਨ ਫਿਲਮ ਦੀ ਟਿੱਕਟ ਹੋਈ ਸਸਤੀ
ਰਿਲੀਜ਼ ਦੇ ਨਾਲ ਹੀ ਸੁਪਰਹਿੱਟ ਹੋ ਚੁੱਕੀ ਫਿਲਮ ਪਠਾਨ ਨੂੰ ਅੱਜ ਵੀ ਲੋਕਾਂ ਦਾ ਜ਼ਬਰਦਸਤ ਪਿਆਰ ਮਿਲ ਰਿਹਾ ਹੈ। ਇਹ ਫਿਲਮ ਭਾਰਤ 'ਚ 350 ਕਰੋੜ ਦੇ ਅੰਕੜੇ ਨੂੰ ਛੂਹਣ ਵਾਲੀ ਹੈ
ਕਮਾਈ ਦੇ ਮਾਮਲੇ 'ਚ ਪਠਾਨ ਨੇ ਬਾਹੂਬਲੀ ਨੂੰ ਪਿੱਛੇ ਛੱਡਿਆ। Pathan beat Baahubali on box office
ਸ਼ਾਹਰੁਖ ਖਾਨ ਨੇ ਖੁਦ ਨੂੰ ਫਿਰ ਸਾਬਤ ਕਰ ਦਿੱਤਾ
ਸ਼ਾਹਰੁਖ ਖਾਨ ਦੀ ਫਿਲਮ ਪਠਾਨ ਚਾਰ ਸਾਲ ਬਾਅਦ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀਆਂ ਕਈ ਫਿਲਮਾਂ ਲਗਾਤਾਰ ਫਲਾਪ ਹੋ ਚੁੱਕੀਆਂ ਸਨ। ਇਸ ਦੇ ਨਾਲ ਹੀ ਫਿਲਮ ਆਲੋਚਕਾਂ ਨੇ ਸ਼ਾਹਰੁਖ ਖਾਨ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ਾਹਰੁਖ ਖਾਨ ਦਾ ਦੌਰ ਜਾ ਚੁੱਕਾ ਹੈ । ਪਰ ਸ਼ਾਹਰੁਖ ਖਾਨ ਨੇ ਫਿਲਮ ਪਠਾਨ ਵਿੱਚ ਆਪਣੇ ਦਮਦਾਰ ਲੁੱਕ ਅਤੇ ਅਦਾਕਾਰੀ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਬਾਲੀਵੁੱਡ ਦੇ ਬਾਦਸ਼ਾਹ ਹਨ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ ਹੈ ਅਤੇ ਉਹ ਅਜੇ ਵੀ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚਣ ਦੀ ਤਾਕਤ ਰੱਖਦਾ ਹੈ।ਦੀਪਿਕਾ ਅਤੇ ਜਾਨ ਵੀ ਅਹਿਮ ਭੂਮਿਕਾਵਾਂ ‘ਚ
ਫਿਲਮ ‘ਪਠਾਨ’ ‘ਚ ਨਾ ਸਿਰਫ ਸ਼ਾਹਰੁਖ ਖਾਨ ਦੀ ਭੂਮਿਕਾ ਅਹਿਮ ਹੈ, ਸਗੋਂ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਨੇ ਵੀ ਫਿਲਮ ‘ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜੌਨ ਅਬ੍ਰਾਹਮ ਅਤੇ ਸ਼ਾਹਰੁਖ ਖਾਨ ਦੇ ਦਮਦਾਰ ਐਕਸ਼ਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਉਥੇ ਹੀ ਦੀਪਿਕਾ ਪਾਦੂਕੋਣ ਦੀ ਖੂਬਸੂਰਤੀ ਦੀ ਵੀ ਹਰ ਕੋਈ ਤਾਰੀਫ ਕਰ ਰਿਹਾ ਹੈ।ਹੁਣ ਤੱਕ ਦੰਗਲ ਸੱਬ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ
ਜੇਕਰ ਬਾਲੀਵੁੱਡ ਦੀਆਂ ਟਾਪ 10 ਕਮਾਈ ਕਰਨ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮ ਦੰਗਲ ਟਾਪ ‘ਤੇ ਹੈ। ਇਸ ਨੇ 387 ਕਰੋੜ ਰੁਪਏ ਕਮਾਏ। ਸੂਚੀ ‘ਚ ਅੱਠਵੇਂ ਨੰਬਰ ‘ਤੇ ਰਹੀ ‘ਸੁਲਤਾਨ’ ਦਾ ਕਲੈਕਸ਼ਨ ਵੀ 300 ਕਰੋੜ ਤੋਂ ਥੋੜ੍ਹਾ ਜ਼ਿਆਦਾ ਹੈ। ਬਾਲੀਵੁੱਡ ਦੀ ਟਾਪ 10 ਲਿਸਟ ‘ਚ 9ਵੇਂ ਨੰਬਰ ‘ਤੇ 2013 ‘ਚ ਆਈ ‘ਧੂਮ 3’ ਹੈ, ਜਿਸ ਦਾ ਕੁਲ ਕਲੈਕਸ਼ਨ 284 ਕਰੋੜ ਦੇ ਕਰੀਬ ਸੀ। ਜਦਕਿ 10ਵਾਂ ਨੰਬਰ ਅਜੇ ਦੇਵਗਨ ਦੀ ‘ਤਾਨਾਜੀ’ ਦਾ ਹੈ, ਜਿਸ ਨੇ ਭਾਰਤ ‘ਚ ਲਗਭਗ 280 ਕਰੋੜ ਦੀ ਕਮਾਈ ਕੀਤੀ ਹੈ।Loading...
Unable to load recommendations.
Follow Us
