350 ਕਰੋੜ ਦੇ ਕੋਲ ਪੁੱਜੀ ਫਿਲਮ ਪਠਾਨ ਦੀ ਕਮਾਈ

Published: 

01 Feb 2023 12:18 PM

ਬਾਲੀਵੁੱਡ ਨੂੰ ਕਈ ਸਾਲਾਂ ਬਾਅਦ ਬਲਾਕਬਸਟਰ ਫਿਲਮ ਮਿਲੀ ਹੈ। ਪਰ ਚੰਗੀ ਗੱਲ ਇਹ ਰਹੀ ਕਿ ਇਹ ਫਿਲਮ ਸਾਲ ਦੇ ਪਹਿਲੇ ਮਹੀਨੇ ਹੀ ਦੇਖਣ ਨੂੰ ਮਿਲੀ।

350 ਕਰੋੜ ਦੇ ਕੋਲ ਪੁੱਜੀ ਫਿਲਮ ਪਠਾਨ ਦੀ ਕਮਾਈ

ਕਮਾਈ ਦੇ ਮਾਮਲੇ 'ਚ ਪਠਾਨ ਨੇ ਬਾਹੂਬਲੀ ਨੂੰ ਪਿੱਛੇ ਛੱਡਿਆ। Pathan beat Baahubali on box office

Follow Us On

ਬਾਲੀਵੁੱਡ ਨੂੰ ਕਈ ਸਾਲਾਂ ਬਾਅਦ ਬਲਾਕਬਸਟਰ ਫਿਲਮ ਮਿਲੀ ਹੈ। ਪਰ ਚੰਗੀ ਗੱਲ ਇਹ ਰਹੀ ਕਿ ਇਹ ਫਿਲਮ ਸਾਲ ਦੇ ਪਹਿਲੇ ਮਹੀਨੇ ਹੀ ਦੇਖਣ ਨੂੰ ਮਿਲੀ। ਜੀ ਹਾਂ, ਅਸੀਂ ਇੱਕ ਵਾਰ ਫਿਰ ਗੱਲ ਕਰ ਰਹੇ ਹਾਂ ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ ਦੀ। ਪਠਾਨ 25 ਜਨਵਰੀ ਨੂੰ ਰਿਲੀਜ਼ ਹੁੰਦੇ ਹੀ ਸਿਨੇਮਾ ਘਰਾਂ ਵਿੱਚ ਛਾ ਗਈ । ਰਿਲੀਜ਼ ਦੇ ਪਹਿਲੇ ਦਿਨ ਤੋਂ ਲੈ ਕੇ 31 ਜਨਵਰੀ ਮੰਗਲਵਾਰ ਤੱਕ ਫਿਲਮ ਸਿਨੇਮਾਘਰਾਂ ‘ਚ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਦੇ ਸ਼ੋਅ ਜ਼ਿਆਦਾਤਰ ਸ਼ਹਿਰਾਂ ‘ਚ ਹਾਊਸਫੁੱਲ ਚੱਲ ਰਹੇ ਹਨ। ਫਿਲਮ ਨੇ ਆਪਣੀ ਰਿਲੀਜ਼ ਤੋਂ ਬਾਅਦ ਇੱਕ ਹਫ਼ਤੇ ਵਿੱਚ ਭਾਰਤ ਵਿੱਚ ਲਗਭਗ 330 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਹ ਜਲਦੀ ਹੀ 350 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਵੇਗੀ।

ਸ਼ਾਹਰੁਖ ਖਾਨ ਨੇ ਖੁਦ ਨੂੰ ਫਿਰ ਸਾਬਤ ਕਰ ਦਿੱਤਾ

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਚਾਰ ਸਾਲ ਬਾਅਦ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀਆਂ ਕਈ ਫਿਲਮਾਂ ਲਗਾਤਾਰ ਫਲਾਪ ਹੋ ਚੁੱਕੀਆਂ ਸਨ। ਇਸ ਦੇ ਨਾਲ ਹੀ ਫਿਲਮ ਆਲੋਚਕਾਂ ਨੇ ਸ਼ਾਹਰੁਖ ਖਾਨ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ਾਹਰੁਖ ਖਾਨ ਦਾ ਦੌਰ ਜਾ ਚੁੱਕਾ ਹੈ । ਪਰ ਸ਼ਾਹਰੁਖ ਖਾਨ ਨੇ ਫਿਲਮ ਪਠਾਨ ਵਿੱਚ ਆਪਣੇ ਦਮਦਾਰ ਲੁੱਕ ਅਤੇ ਅਦਾਕਾਰੀ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਬਾਲੀਵੁੱਡ ਦੇ ਬਾਦਸ਼ਾਹ ਹਨ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ ਹੈ ਅਤੇ ਉਹ ਅਜੇ ਵੀ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚਣ ਦੀ ਤਾਕਤ ਰੱਖਦਾ ਹੈ।

ਫਿਲਮ ‘ਚ ਦੀਪਿਕਾ ਅਤੇ ਜਾਨ ਅਹਿਮ ਭੂਮਿਕਾਵਾਂ ਨਿਭਾਅ ਰਹੇ

ਫਿਲਮ ‘ਪਠਾਨ’ ‘ਚ ਨਾ ਸਿਰਫ ਸ਼ਾਹਰੁਖ ਖਾਨ ਦੀ ਭੂਮਿਕਾ ਅਹਿਮ ਹੈ, ਸਗੋਂ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਨੇ ਵੀ ਫਿਲਮ ‘ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜੌਨ ਅਬ੍ਰਾਹਮ ਅਤੇ ਸ਼ਾਹਰੁਖ ਖਾਨ ਦੇ ਦਮਦਾਰ ਐਕਸ਼ਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਉਥੇ ਹੀ ਦੀਪਿਕਾ ਪਾਦੂਕੋਣ ਦੀ ਖੂਬਸੂਰਤੀ ਦੀ ਵੀ ਹਰ ਕੋਈ ਤਾਰੀਫ ਕਰ ਰਿਹਾ ਹੈ।

ਹੁਣ ਤੱਕ ਦੰਗਲ ਸੱਬ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ

ਜੇਕਰ ਬਾਲੀਵੁੱਡ ਦੀਆਂ ਟਾਪ 10 ਕਮਾਈ ਕਰਨ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮ ਦੰਗਲ ਟਾਪ ‘ਤੇ ਹੈ। ਇਸ ਨੇ 387 ਕਰੋੜ ਰੁਪਏ ਕਮਾਏ। ਸੂਚੀ ‘ਚ ਅੱਠਵੇਂ ਨੰਬਰ ‘ਤੇ ਰਹੀ ‘ਸੁਲਤਾਨ’ ਦਾ ਕਲੈਕਸ਼ਨ ਵੀ 300 ਕਰੋੜ ਤੋਂ ਥੋੜ੍ਹਾ ਜ਼ਿਆਦਾ ਹੈ। ਬਾਲੀਵੁੱਡ ਦੀ ਟਾਪ 10 ਲਿਸਟ ‘ਚ 9ਵੇਂ ਨੰਬਰ ‘ਤੇ 2013 ‘ਚ ਆਈ ‘ਧੂਮ 3’ ਹੈ, ਜਿਸ ਦਾ ਕੁਲ ਕਲੈਕਸ਼ਨ 284 ਕਰੋੜ ਦੇ ਕਰੀਬ ਸੀ। ਜਦਕਿ 10ਵਾਂ ਨੰਬਰ ਅਜੇ ਦੇਵਗਨ ਦੀ ‘ਤਾਨਾਜੀ’ ਦਾ ਹੈ, ਜਿਸ ਨੇ ਭਾਰਤ ‘ਚ ਲਗਭਗ 280 ਕਰੋੜ ਦੀ ਕਮਾਈ ਕੀਤੀ ਹੈ।

Exit mobile version