ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੀਤਾ ਸਰਪ੍ਰਾਈਜ਼

Updated On: 

31 Jan 2023 12:52 PM

ਕਈ ਸਾਲਾਂ ਬਾਅਦ ਬਾਲੀਵੁੱਡ ਨੂੰ ਪਠਾਨ ਦੇ ਰੂਪ 'ਚ ਸਫਲ ਫਿਲਮ ਮਿਲੀ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਲਗਾਤਾਰ ਆਪਣਾ ਰੁਤਬਾ ਕਾਇਮ ਕਰ ਰਹੀ ਹੈ ।

ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੀਤਾ ਸਰਪ੍ਰਾਈਜ਼

concept image

Follow Us On

ਕਈ ਸਾਲਾਂ ਬਾਅਦ ਬਾਲੀਵੁੱਡ ਨੂੰ ਪਠਾਨ ਦੇ ਰੂਪ ‘ਚ ਸਫਲ ਫਿਲਮ ਮਿਲੀ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਲਗਾਤਾਰ ਆਪਣਾ ਰੁਤਬਾ ਕਾਇਮ ਕਰ ਰਹੀ ਹੈ । ਇਹ ਫਿਲਮ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਸਕਦੀ ਹੈ। ਫਿਲਮ ਦੇ ਸਾਰੇ ਸ਼ੋਅ ਲਗਾਤਾਰ ਹਾਊਸਫੁੱਲ ਚੱਲ ਰਹੇ ਹਨ। ਇਸ ਦੇ ਨਾਲ ਹੀ ਫਿਲਮ ਨੇ ਇਕੱਲੇ ਭਾਰਤ ‘ਚ ਆਪਣੀ ਰਿਲੀਜ਼ ਦੇ ਪੰਜ ਦਿਨਾਂ ਦੇ ਅੰਦਰ ਹੀ ਲਗਭਗ 300 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦੇ ਅਜਿਹੇ ਪ੍ਰਦਰਸ਼ਨ ਤੋਂ ਨਾ ਸਿਰਫ ਫਿਲਮ ਪਠਾਨ ਦੀ ਸਟਾਰਕਾਸਟ ਖੁਸ਼ ਹੈ, ਬਲਕਿ ਪੂਰਾ ਬਾਲੀਵੁੱਡ ਖੁਸ਼ ਹੈ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਕਿੰਗ ਖਾਨ ਸ਼ਾਹਰੁਖ ਖਾਨ ਨੇ ਬੀਤੇ ਦਿਨ ਆਪਣੇ ਬੰਗਲੇ ਮੰਨਤ ਵਿਖੇ ਆਪਣੇ ਪ੍ਰਸ਼ੰਸਕਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਸ਼ਾਹਰੁਖ ਖਾਨ ਨੇ ਇਸ ਤਰ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ

ਦਰਅਸਲ, ਜਦੋਂ ਤੋਂ ਇਹ ਫਿਲਮ ਸੁਪਰਹਿੱਟ ਹੋਈ ਹੈ, ਸ਼ਾਹਰੁਖ ਖਾਨ ਪ੍ਰਤੀ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਹਰ ਰੋਜ਼, ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਉਨ੍ਹਾਂ ਦੇ ਬੰਗਲੇ ਮੰਨਤ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਬੀਤੇ ਦਿਨ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਲੋਕ ਆਪਣੇ ਸੁਪਰਸਟਾਰ ਦੀ ਇੱਕ ਝਲਕ ਦੇਖਣ ਲਈ ਲਾਈਨਾਂ ਵਿੱਚ ਖੜ੍ਹੇ ਸਨ। ਇਸ ਦੌਰਾਨ ਸ਼ਾਹਰੁਖ ਖਾਨ ਮੰਨਤ ਦੀ ਬਾਲਕੋਨੀ ‘ਤੇ ਆਏ ਅਤੇ ‘ਨਮਸਤੇ’ ਅਤੇ ‘ਸਲਾਮ’ ਕਹਿ ਕੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ। ਇੰਨਾ ਹੀ ਨਹੀਂ, ਸਿਗਨੇਚਰ ਸਟਾਈਲ ‘ਚ ਉਸ ਨੇ ਬਾਹਾਂ ਫੈਲਾ ਕੇ ਡਾਂਸ ਵੀ ਕੀਤਾ, ਜਿਸ ‘ਚ ਪਠਾਨ ਦਾ ਹੁੱਕ ਸਟੈਪ ਵੀ ਕੀਤਾ। ਸ਼ਾਹਰੁਖ ਲਈ ਲੋਕਾਂ ‘ਚ ਕਾਫੀ ਕ੍ਰੇਜ਼ ਹੈ। ਅਦਾਕਾਰ ਮੰਨਤ ਦੀ ਬਾਲਕੋਨੀ ਤੋਂ ਇਲਾਵਾ ਉਹ ਬੱਸ ‘ਤੇ ਚੜ੍ਹਦੇ ਵੀ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਬੱਸ ‘ਚ ਨਾ ਚੜ੍ਹਨ ਦੀ ਅਪੀਲ ਕੀਤੀ।

ਫਿਲਮ ਪਠਾਨ ਦੇਸ਼ ਦੀ ਸਭ ਤੋਂ ਹਿੱਟ ਫਿਲਮ ਸਾਬਤ ਹੋ ਰਹੀ ਹੈ। ਭਾਰਤ ‘ਚ ਬਾਕਸ ਆਫਿਸ ਦੀ ਰਿਪੋਰਟ ਮੁਤਾਬਕ ਫਿਲਮ ਨੇ ਕੁੱਲ 290 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਐਤਵਾਰ ਨੂੰ ਦੇਸ਼ ‘ਚ ਕੁੱਲ 70 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਪਠਾਨ ਦੇ ਹਿੰਦੀ ਸੰਸਕਰਣ ਨੇ ਬੁੱਧਵਾਰ ਨੂੰ 55 ਕਰੋੜ, ਵੀਰਵਾਰ ਨੂੰ 68 ਕਰੋੜ, ਸ਼ੁੱਕਰਵਾਰ ਨੂੰ 38 ਕਰੋੜ, ਸ਼ਨੀਵਾਰ ਨੂੰ 51.5 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫਿਲਮ ਦੀ ਕੁੱਲ 5 ਦਿਨਾਂ ਦੀ ਕੁਲ ਕਮਾਈ 290 ਕਰੋੜ ਦੇ ਕਰੀਬ ਹੋ ਗਈ ਹੈ।

ਸ਼ਾਹਰੁਖ ਖਾਨ ਨੇ ਖੁਦ ਨੂੰ ਫਿਰ ਸਾਬਤ ਕਰ ਦਿੱਤਾ

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਚਾਰ ਸਾਲ ਬਾਅਦ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀਆਂ ਕਈ ਫਿਲਮਾਂ ਲਗਾਤਾਰ ਫਲਾਪ ਹੋ ਚੁੱਕੀਆਂ ਸਨ। ਇਸ ਦੇ ਨਾਲ ਹੀ ਫਿਲਮ ਆਲੋਚਕਾਂ ਨੇ ਸ਼ਾਹਰੁਖ ਖਾਨ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ਾਹਰੁਖ ਖਾਨ ਦਾ ਦੌਰ ਜਾ ਚੁੱਕਾ ਹੈ । ਪਰ ਸ਼ਾਹਰੁਖ ਖਾਨ ਨੇ ਫਿਲਮ ਪਠਾਨ ਵਿੱਚ ਆਪਣੇ ਦਮਦਾਰ ਲੁੱਕ ਅਤੇ ਅਦਾਕਾਰੀ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਬਾਲੀਵੁੱਡ ਦੇ ਬਾਦਸ਼ਾਹ ਹਨ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ ਹੈ ਅਤੇ ਉਹ ਅਜੇ ਵੀ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚਣ ਦੀ ਤਾਕਤ ਰੱਖਦਾ ਹੈ।

ਫਿਲਮ ‘ਚ ਦੀਪਿਕਾ ਅਤੇ ਜਾਨ ਅਹਿਮ ਭੂਮਿਕਾਵਾਂ ਨਿਭਾਅ ਰਹੇ

ਫਿਲਮ ‘ਪਠਾਨ’ ‘ਚ ਨਾ ਸਿਰਫ ਸ਼ਾਹਰੁਖ ਖਾਨ ਦੀ ਭੂਮਿਕਾ ਅਹਿਮ ਹੈ, ਸਗੋਂ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਨੇ ਵੀ ਫਿਲਮ ‘ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜੌਨ ਅਬ੍ਰਾਹਮ ਅਤੇ ਸ਼ਾਹਰੁਖ ਖਾਨ ਦੇ ਦਮਦਾਰ ਐਕਸ਼ਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਉਥੇ ਹੀ ਦੀਪਿਕਾ ਪਾਦੂਕੋਣ ਦੀ ਖੂਬਸੂਰਤੀ ਦੀ ਵੀ ਹਰ ਕੋਈ ਤਾਰੀਫ ਕਰ ਰਿਹਾ ਹੈ।