‘Dunki’ ਦਾ ਟੀਜ਼ਰ ਰਿਲੀਜ਼, ਕ੍ਰਿਸਮਸ ‘ਤੇ ਸ਼ਾਹਰੁਖ ਦੇਣਗੇ ਦਰਸ਼ਕਾਂ ਨੂੰ ਇੰਟਰਟੇਨਮੈਂਟ ਦਾ ਡੋਜ਼

Updated On: 

02 Nov 2023 18:36 PM

ਸ਼ਾਹਰੁਖ ਖਾਨ ਦੀ ਫਿਲਮ ਡੰਕੀ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸ਼ਾਹਰੁਖ ਦੀ ਇਹ ਤੀਜੀ ਫਿਲਮ ਹੈ ਜੋ ਸਾਲ 2023 'ਚ ਰਿਲੀਜ਼ ਹੋਣ ਜਾ ਰਹੀ ਹੈ। ਕਿੰਗ ਖਾਨ ਦੀਆਂ ਦੋਵੇਂ ਫਿਲਮਾਂ ਜਵਾਨ ਅਤੇ ਪਠਾਨ ਨੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਹੁਣ ਡੰਕੀ ਦੇ ਟੀਜ਼ਰ ਨੇ ਇਕ ਵਾਰ ਫਿਰ ਸ਼ਾਹਰੁਖ ਦੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਕ੍ਰਿਸਮਸ ਦੇ ਮੌਕੇ 'ਤੇ ਸ਼ਾਹਰੁਖ ਖਾਨ ਪ੍ਰਸ਼ੰਸਕਾਂ ਲਈ ਮਨੋਰੰਜਨ ਦਾ ਇੱਕ ਓਵਰਡੋਜ਼ ਲੈ ਕੇ ਆ ਰਹੇ ਹਨ।

Dunki ਦਾ ਟੀਜ਼ਰ ਰਿਲੀਜ਼, ਕ੍ਰਿਸਮਸ ਤੇ ਸ਼ਾਹਰੁਖ ਦੇਣਗੇ ਦਰਸ਼ਕਾਂ ਨੂੰ ਇੰਟਰਟੇਨਮੈਂਟ ਦਾ ਡੋਜ਼

Photo Credit: Instagram iamsrk

Follow Us On

ਡੰਕੀ ਟੀਜ਼ਰ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ (Shahrukh Khan) ਲਈ ਸਾਲ 2023 ਬਹੁਤ ਖਾਸ ਰਿਹਾ। ਇਸ ਸਾਲ ਉਨ੍ਹਾਂ ਦੀਆਂ ਦੋ ਬਲਾਕਬਸਟਰ ਫਿਲਮਾਂ ਬੈਕ-ਟੂ-ਬੈਕ ਰਿਲੀਜ਼ ਹੋਈਆਂ ਹਨ। ਪਰ ਸ਼ਾਹਰੁਖ ਵੱਲੋਂ ਪ੍ਰਸ਼ੰਸਕਾਂ ਦਾ ਮਨੋਰੰਜਨ ਅਜੇ ਖ਼ਤਮ ਨਹੀਂ ਹੋਇਆ ਹੈ। ਪਠਾਨ ਅਤੇ ਜਵਾਨ ਤੋਂ ਬਾਅਦ ਹੁਣ ਇਸ ਦਸੰਬਰ ‘ਚ ਫਿਲਮ ‘ਡੰਕੀ’ ਨਾਲ ਇੱਕ ਵਾਰ ਫਿਰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੇ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਵਾਰ ਸ਼ਾਹਰੁਖ ਇੱਕ ਵੱਖਰੇ ਕੰਨਸੈਪਟ ‘ਤੇ ਫਿਲਮ ਬਣਾ ਰਹੇ ਹਨ ਜੋ ਕੀ ਨਵੇਕਲਾ ਐਕਸਪੈਰੀਮੈਂਟ ਹੈ। ਇਸ ਫਿਲਮ ‘ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ।

ਫਿਲਮ ਡੰਕੀ (Dunki) ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ‘ਚ 5 ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ। ਟੀਜ਼ਰ ਦੀ ਸ਼ੁਰੂਆਤ ‘ਚ ਸ਼ਾਹਰੁਖ ਖਾਨ ਰੇਗਿਸਤਾਨ ‘ਚ ਦੌੜਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕੁਝ ਹੋਰ ਲੋਕ ਵੀ ਹਨ। ਕੋਈ ਸ਼ੂਟਰ ਉਨ੍ਹਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਵਿਦੇਸ਼ ਜਾਣ ਲਈ ਰਵਾਨਾ ਹੋ ਰਹੇ ਹਨ। ਇਸ ਗੱਲ ਦੇ ਆਲੇ-ਦੁਆਲੇ ਕਹਾਣੀ ਘੜੀ ਗਈ ਹੈ ਕਿ ਸ਼ਾਹਰੁਖ ਆਪਣੇ ਦੋਸਤਾਂ ਨਾਲ ਵਿਦੇਸ਼ ਪਹੁੰਚ ਸਕਣਗੇ ਜਾਂ ਨਹੀਂ।

ਪਹਿਲੀ ਟੀਜ਼ਰ ਵੇਖੋ

ਟੀਜ਼ਰ ‘ਚ ਕੀ ਹੈ ਖਾਸ?

ਟੀਜ਼ਰ ਦੀ ਗੱਲ ਕਰੀਏ ਤਾਂ ਇਹ ਬਹੁਤ ਛੋਟਾ ਹੈ ਅਤੇ ਫਿਲਮ ਦੀ ਕਹਾਣੀ ਬਾਰੇ ਜ਼ਿਆਦਾ ਖੁਲਾਸਾ ਨਹੀਂ ਕਰਦਾ। ਪਰ ਟੀਜ਼ਰ ਨੂੰ ਵੇਖ ਕੇ ਸ਼ਾਹਰੁਖ ਖਾਨ ਦੀ ਲੁੱਕ ਦੀ ਚਰਚਾ ਹੋ ਰਹੀ। ਭਾਵ ਉਨ੍ਹਾਂ ਦੀ ਲੁੱਕ ਵਿੱਚ ਕੁਝ ਨਵਾਂ ਨਹੀਂ ਹੈ, ਸਗੋਂ ਟੀਜ਼ਰ ਵਿੱਚ ਆਪਣੀਆਂ ਪੁਰਾਣੀਆਂ ਫਿਲਮਾਂ ਦੇ ਲੁੱਕ ਦੀ ਯਾਦ ਦਿਵਾਉਂਦਾ ਨਜ਼ਰ ਆ ਰਿਹਾ ਹਨ। ਇਸ ਵਿੱਚ ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਫੈਨ ਅਤੇ ਜ਼ੀਰੋ ਵਰਗੀਆਂ ਫਿਲਮਾਂ ਸ਼ਾਮਲ ਹਨ।

ਕ੍ਰਿਸਮਸ ‘ਤੇ ਰਿਲੀਜ਼ ਹੋਵੇਗੀ

ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਇਹ ਫਿਲਮ ਪਹਿਲਾਂ 22 ਦਸੰਬਰ 2023 ਨੂੰ ਰਿਲੀਜ਼ ਹੋਣੀ ਸੀ, ਪਰ ਬਾਅਦ ਵਿੱਚ ਇਸ ਦੀ ਰਿਲੀਜ਼ ਤਰੀਕ ਨੂੰ 21 ਦਸੰਬਰ 2023 ਕਰ ਦਿੱਤਾ ਗਿਆ ਹੈ। ਕ੍ਰਿਸਮਸ ਦੇ ਮੌਕੇ ‘ਤੇ ਸ਼ਾਹਰੁਖ ਖਾਨ ਪ੍ਰਸ਼ੰਸਕਾਂ ਲਈ ਮਨੋਰੰਜਨ ਦਾ ਇੱਕ ਓਵਰਡੋਜ਼ ਲੈ ਕੇ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ ‘ਚ ਸ਼ਾਹਰੁਖ ਤੋਂ ਇਲਾਵਾ ਵਿੱਕੀ ਕੌਸ਼ਲ, ਬੋਮਨ ਇਰਾਨੀ, ਸਤੀਸ਼ ਸ਼ਾਹ ਅਤੇ ਤਾਪਸੀ ਪੰਨੂ ਵੀ ਨਜ਼ਰ ਆਉਣਗੇ।