‘ਪਠਾਨ’ ਹਿੰਦੀ ਸਿਨੇਮਾ ਵਿੱਚ ਇੱਕ ਕ੍ਰਾਂਤੀ : ਅਨੁਰਾਗ ਕਸ਼ਿਅੱਪ
ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ 25 ਜਨਵਰੀ ਤੋਂ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਜ਼ਬਰਦਸਤ ਕਾਰੋਬਾਰੀ ਫਿਲਮ ਬਣ ਗਈ ਹੈ।
ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ 25 ਜਨਵਰੀ ਤੋਂ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਜ਼ਬਰਦਸਤ ਕਾਰੋਬਾਰੀ ਫਿਲਮ ਬਣ ਗਈ ਹੈ। ਭਾਰਤ ‘ਚ ਸਭ ਤੋਂ ਤੇਜ਼ੀ ਨਾਲ 300 ਕਰੋੜ ਦਾ ਕਾਰੋਬਾਰ ਕਰਨ ਵਾਲੀ ਫਿਲਮ ‘ਪਠਾਨ’ ਨੂੰ ਲੈ ਕੇ ਨਾ ਸਿਰਫ ਦਰਸ਼ਕ ਕਾਫੀ ਉਤਸ਼ਾਹਿਤ ਹਨ, ਸਗੋਂ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਵੀ ਇਸ ਫਿਲਮ ਦੀ ਲਗਾਤਾਰ ਤਾਰੀਫ ਕਰ ਰਹੇ ਹਨ। ਫਿਲਮ ਨੂੰ ਲੈ ਕੇ ਨਿਰਮਾਤਾ ਅਨੁਰਾਗ ਕਸ਼ਿਅੱਪ ਅਤੇ ਆਲੀਆ ਭੱਟ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਜਿਸ ਵਿੱਚ ਅਨੁਰਾਗ ਕਸ਼ਿਅੱਪ ਨੇ ਫਿਲਮ ਪਠਾਨ ਦੀ ਤਾਰੀਫ ਕਰਦੇ ਹੋਏ ਇਸਨੂੰ ਬਾਲੀਵੁੱਡ ਲਈ ਇੱਕ ਨਵੀਂ ਕ੍ਰਾਂਤੀ ਕਰਾਰ ਦਿੱਤਾ ਹੈ। ਅਨੁਰਾਗ ਕਸ਼ਿਅੱਪ ਨੇ ਕਿਹਾ ਕਿ ਹਿੰਦੀ ਸਿਨੇਮਾ ‘ਚ ਕਈ ਫਿਲਮਾਂ ਹਨ ਪਰ ਪਠਾਨ ਵਰਗੀ ਫਿਲਮ ਸਿਨੇਮਾ ਘਰਾਂ ‘ਚ ਨਵੀਂ ਕ੍ਰਾਂਤੀ ਲਿਆਉਣ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪਠਾਨ ਨੇ ਸਿਨੇਮਾ ਹਾਲ ਵਿੱਚ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੋਕੇ ਨੂੰ ਖਤਮ ਕਰਕੇ ਦਰਸ਼ਕਾਂ ਨੂੰ ਮੁੜ ਸਿਨੇਮਾ ਘਰਾਂ ਦਾ ਰੁਖ਼ ਕਰਨ ਲਈ ਮਜਬੂਰ ਕਰ ਦਿੱਤਾ ਹੈ, ਜੋ ਸਿਨੇਮਾ ਲਈ ਜੀਵਨ ਰੇਖਾ ਦਾ ਕੰਮ ਕਰੇਗਾ।
ਪਹਿਲੀ ਵਾਰ ਐਕਸ਼ਨ ਕਰਦੇ ਵਿਖੇ ਸ਼ਾਹਰੁਖ ਖਾਨ
ਫਿਲਮ ਪਠਾਨ ‘ਚ ਸ਼ਾਹਰੁਖ ਖਾਨ ਦੇ ਐਕਸ਼ਨ ਦੀ ਤਾਰੀਫ ਕਰਨ ਤੋਂ ਅਨੁਰਾਗ ਖੁਦ ਨੂੰ ਰੋਕ ਨਹੀਂ ਸਕੇ। ਅਨੁਰਾਗ ਨੇ ਕਿਹਾ ਕਿ ਉਨ੍ਹਾਂ ਨੇ ਇਸ ਫਿਲਮ ‘ਚ ਪਹਿਲੀ ਵਾਰ ਸ਼ਾਹਰੁਖ ਖਾਨ ਨੂੰ ਇੰਨਾ ਜ਼ਿਆਦਾ ਐਕਸ਼ਨ ਕਰਦੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਲਗਭਗ ਤਿੰਨ ਦਹਾਕਿਆਂ ਤੋਂ ਹਿੰਦੀ ਸਿਨੇਮਾ ‘ਚ ਸਰਗਰਮ ਸ਼ਾਹਰੁਖ ਖਾਨ ਨੇ ਇਸ ਫਿਲਮ ‘ਚ ਆਪਣੇ ਐਕਸ਼ਨ ਰੋਲ ਲਈ ਜਿਸ ਤਰ੍ਹਾਂ ਆਪਣੀ ਬਾਡੀ ‘ਤੇ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਸ਼ਾਹਰੁਖ ਖਾਨ ਨੇ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸਾਨੂੰ ਪਠਾਨ ਲਈ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ: ਆਲੀਆ ਭੱਟ
ਬਾਲੀਵੁੱਡ ਦੇ ਹੋਰ ਸਿਤਾਰਿਆਂ ਵਾਂਗ ਆਲੀਆ ਭੱਟ ਵੀ ਫਿਲਮ ਪਠਾਨ ਦੀ ਸਫਲਤਾ ਤੋਂ ਕਾਫੀ ਉਤਸ਼ਾਹਿਤ ਅਤੇ ਖੁਸ਼ ਹੈ। ਹਾਲ ਹੀ ‘ਚ ਇਕ ਈਵੈਂਟ ‘ਚ ਪਹੁੰਚੀ ਆਲੀਆ ਭੱਟ ਨੂੰ ਮੀਡੀਆ ਨੇ ਪਠਾਨ ਦੀ ਵੱਡੀ ਕਮਾਈ ਨੂੰ ਲੈ ਕੇ ਸਵਾਲ ਕੀਤਾ ਤਾਂ ਆਲੀਆ ਨੇ ਠੋਕਵਾਂ ਜਵਾਬ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਫਿਲਮ ‘ਪਠਾਨ’ ਲਈ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਸਾਰਿਆਂ ਨੇ ਜ਼ਬਰਦਸਤ ਕੰਮ ਕੀਤਾ ਹੈ ਅਤੇ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਦਰਸ਼ਕ ਵੀ ਇਸ ਨੂੰ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਫਿਲਮ ਪਠਾਨ ਇੰਨੀ ਵੱਡੀ ਹਿੱਟ ਸਾਬਤ ਹੋ ਰਹੀ ਹੈ। ਆਲੀਆ ਭੱਟ ਨੇ ਫਿਲਮ ਪਠਾਨ ਦੀ ਸਫਲਤਾ ਲਈ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਆਲੀਆ ਨੇ ਕਿਹਾ, ‘ਇਕ ਇੰਡਸਟਰੀ ਦੇ ਤੌਰ ‘ਤੇ ਅਸੀਂ ਬਹੁਤ ਖੁਸ਼ ਹਾਂ ਕਿ ਪਠਾਨ ਇਕ ਵੱਡੀ ਬਲਾਕਬਸਟਰ ਫਿਲਮ ਬਣੀ ਹੈ, ਅਤੇ ਇਹ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਿਲਮ ਵੀ ਬਣ ਸਕਦੀ ਹੈ।