‘ਫਿਲਮ ਯਾਰੀਆਂ’ ਦੇ ਪ੍ਰੋਡਿਊਸਰ, ਐਕਟਰ ਅਤੇ ਡਾਇਰੈਕਟਰ ‘ਤੇ 2 FIR, ਤਾਲਮੇਲ ਕਮੇਟੀ ਬੋਲੀ- ਰਿਲੀਜ਼ ਨਹੀਂ ਹੋਣ ਦੇਵਾਂਗੇ ਫਿਲਮ

Updated On: 

31 Aug 2023 20:22 PM

ਫਿਲਮ ਯਾਰੀਆਂ ਵਿੱਚ ਸਿੱਖ ਧਰਮ ਦੀ ਪਛਾਣ ਕਿਰਪਾਣ ਦੀ ਬੇਅਦਬੀ ਕੀਤੀ ਗਈ ਹੈ ਜਿਸ ਕਾਰਨ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਤੇ ਹੁਣ 23 ਘੰਟਿਆਂ ਵਿੱਚ ਫਿਲਮ ਦੇ ਐਕਟਰ, ਪ੍ਰੋਡਿਊਸਰ ਅਤੇ ਡਾਇਰੈਕਟਰ ਦੇ ਖਿਲਾਫ ਦੋ ਕੇਸ ਦਰਜ ਕੀਤੇ ਗਏ। ਸਿੱਖ ਤਾਲਮੇਲ ਕਮੇਟੀ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਫਿਲਮ ਦੇ ਨਿਰਦੇਸ਼ਕ ਤੇ ਗੰਭੀਰ ਇਲਜ਼ਾਮ ਲਗਾਏ।

ਫਿਲਮ ਯਾਰੀਆਂ ਦੇ ਪ੍ਰੋਡਿਊਸਰ, ਐਕਟਰ ਅਤੇ ਡਾਇਰੈਕਟਰ ਤੇ 2 FIR, ਤਾਲਮੇਲ ਕਮੇਟੀ ਬੋਲੀ- ਰਿਲੀਜ਼ ਨਹੀਂ ਹੋਣ ਦੇਵਾਂਗੇ ਫਿਲਮ
Follow Us On

ਜਲੰਧਰ। ਫਿਲਮ ਯਾਰੀਆਂ 2 ਦੇ ਰਿਲੀਜ਼ ਹੋਣ ਲਈ 24 ਘੰਟਿਆਂ ਦੇ ਅੰਦਰ-ਅੰਦਰ ਜਲੰਧਰ ਵਿੱਚ ਪੁਲਿਸ ਨੇ 2 ਐਫਆਈਆਰ ਦਰਜ ਕੀਤੀਆਂ ਹਨ। ਫਿਲਮ ਯਾਰੀਆਂ (Movie Yaariyan) ਦੇ ਇੱਕ ਗੀਤ ਵਿੱਚ ਅਦਾਕਾਰ ਜਾਫਰੀ ਨੇ ਸਿੱਖ ਧਰਮ ਦੀ ਕਿਰਪਾਨ (ਗਾਤਰਾ) ਪਹਿਨਣ ਦਾ ਰੋਲ ਅਦਾ ਕੀਤਾ ਹੈ, ਜਿਸ ਦਾ ਸਿੱਖ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਨੇ ਸਿੱਖ ਧਰਮ ਦੀ ਮਰਿਆਦਾ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਫਿਲਮ ਦੇ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਦੇ ਖਿਲਾਫ 295ਏ ਤਹਿਤ ਕੇਸ ਦਰਜ ਕੀਤਾ ਸੀ।

ਹੁਣ ਹੁਸ਼ਿਆਰਪੁਰ (Hoshiarpur) ਜ਼ਿਲ੍ਹੇ ਨਾਲ ਸਬੰਧਤ ਤਰਨਾਦਲ ਦੇ ਬਾਬਾ ਲਖਬੀਰ ਸਿੰਘ ਤੇ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲਣ ਨੇ ਫਿਲਮ ਦੇ ਕਲਾਕਾਰਾਂ ਖਿਲਾਫ ਜਲੰਧਰ ਦੇ ਭੋਗਪੁਰ ਥਾਣੇ ਵਿੱਚ 295ਏ ਤਹਿਤ ਦੂਜਾ ਕੇਸ ਦਰਜ ਕਰਵਾਇਆ ਹੈ। ਇਸੇ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਕਟਰ, ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਹਨ ਸਿੱਖ ਧਰਮ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਹਨ।

ਤਾਲਮੇਲ ਕਮੇਟੀ ਨੇ ਫਿਲਮ ‘ਤੇ ਲਗਾਏ ਗੰਭੀਰ ਇਲਜ਼ਾਮ

ਸਿੱਖ ਤਾਲਮੇਲ ਕਮੇਟੀ (Sikh Coordination Committee) ਦੇ ਪ੍ਰਧਾਨ ਹਰਪਾਲ ਸਿੰਘ ਚੱਢਾ ਨੇ ਕਮੇਟੀ ਮੈਂਬਰਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ ਫਿਲਮ ‘ਤੇ ਪਾਬੰਦੀ ਲਾਉਣ ਦੇ ਗੰਭੀਰ ਦੋਸ਼ ਲਾਏ।ਉਨ੍ਹਾਂ ਕਿਹਾ ਕਿ ਫਿਲਮ ਦੇ ਗੀਤ ‘ਚ ਅਦਾਕਾਰ ਨਿਜ਼ਾਮ ਜਾਫਰੀ ਨੇ ਕਿਰਪਾਨ (ਗਾਤਰਾ) ਪਾਇਆ ਹੋਇਆ ਸੀ ਸੀ, ਜਿਸ ਨੂੰ ਉਹ ਨਹੀਂ ਪਹਿਨ ਸਕਦੇ ਹਨ। ਉਨ੍ਹਾਂ ਅਨੁਸਾਰ ਕੇਵਲ ਸਿੱਖ ਧਰਮ ਦੁਆਰਾ ਅੰਮ੍ਰਿਤ ਛਕਣ ਵਾਲੇ ਹੀ ਕਿਰਪਾਨ (ਗਾਤਰਾ) ਪਹਿਨ ਸਕਦੇ ਹਨ। ਫਿਲਮ ਯਾਰੀਆਂ 2 ਦੇ ਐਕਟਰ ਨਿਰਦੇਸ਼ਕ ਅਤੇ ਨਿਰਮਾਤਾ ਨੇ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਸਿੱਖ ਧਰਮ ਦਾ ਅਪਮਾਨ ਕੀਤਾ ਹੈ।

ਜਿਸ ਕਾਰਨ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਉਰਫ਼ ਨੀਟੂ ਨੇ ਥਾਣਾ 4 ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਕਈ ਘੰਟਿਆਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਪੁਲਿਸ ਵਿਭਾਗ ਮੁਲਜ਼ਮਾਂ ਤੇ ਕਾਰਵਾਈ ਕਰੇਗਾ ਜਾਂ ਨਹੀਂ। ਉਨਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਨਹੀਂ ਹੋਣ ਦੇਵਾਂਗੇ ਫਿਲਮ ਰਿਲੀਜ਼-ਕਮੇਟੀ

ਇਸ ਦੇ ਨਾਲ ਹੀ ਪ੍ਰਧਾਨ ਨੇ ਕਿਹਾ ਕਿ ਸਮੂਹ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਆਉਣ ਵਾਲੇ ਐਤਵਾਰ ਨੂੰ ਜੀ.ਟੀ.ਬੀ.ਨਗਰ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਹੈ ਅਤੇ ਮੀਟਿੰਗ ਤੋਂ ਬਾਅਦ ਅਸੀਂ ਅਹਿਮ ਫੈਸਲੇ ਲੈ ਕੇ ਰਣਨੀਤੀ ਬਣਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਮ ਨੂੰ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ।