ਸੰਨੀ ਦਿਓਲ ਨੇ ਦੂਜੇ ਦਿਨ ਬਾਕਸ ਆਫਿਸ ‘ਤੇ ਮਚਾਇਆ ‘ਗਦਰ’, ਜਾਣੋ ਕਿਵੇਂ ਰਹੀ ਅਕਸ਼ੈ ਦੀ OMG 2?

Published: 

13 Aug 2023 08:05 AM

Gadar2 and OMG2 Box office collection: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਨੂੰ ਪਹਿਲੇ ਦਿਨ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਿਆ ਹੈ। ਫਿਲਮ ਨੇ ਦੂਜੇ ਦਿਨ ਵੀ ਚੰਗੀ ਕਮਾਈ ਕੀਤੀ ਹੈ। ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਸਟਾਰਰ ਫਿਲਮ OMG 2 ਦੀ ਕਮਾਈ ਵਿੱਚ ਵੀ ਵਾਧਾ ਹੋਇਆ ਹੈ।

ਸੰਨੀ ਦਿਓਲ ਨੇ ਦੂਜੇ ਦਿਨ ਬਾਕਸ ਆਫਿਸ ਤੇ ਮਚਾਇਆ ਗਦਰ, ਜਾਣੋ ਕਿਵੇਂ ਰਹੀ ਅਕਸ਼ੈ ਦੀ OMG 2?
Follow Us On

ਮਨੋਰਨੰਜ ਨਿਊਜ਼। 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਈਆਂ। ਪਹਿਲੀ ਫਿਲਮ ਗਦਰ 2 (Gadar 2) ਹੈ, ਜਿਸ ਵਿੱਚ ਸੰਨੀ ਦਿਓਲ 22 ਸਾਲਾਂ ਬਾਅਦ ਇੱਕ ਵਾਰ ਫਿਰ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਸਕੀਨਾ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।

ਦੂਜੀ ਫਿਲਮ ਹੈ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ, ਯਾਮੀ ਗੌਤਮ ਸਟਾਰਰ ਫਿਲਮ OMG 2 ਅਜਿਹੇ ‘ਚ ਲੋਕਾਂ ਦੀਆਂ ਨਜ਼ਰਾਂ ਦੋਹਾਂ ਫਿਲਮਾਂ ਦੇ ਬਾਕਸ ਆਫਿਸ ਕਲੈਕਸ਼ਨ ‘ਤੇ ਵੀ ਹਨ। ਦੂਜੇ ਦਿਨ ਦੀ ਕਮਾਈ ਦੇ ਅੰਦਾਜ਼ਨ ਅੰਕੜੇ ਸਾਹਮਣੇ ਆ ਗਏ ਹਨ।

ਗਦਰ 2 ਦੀ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ‘ਚ ਕ੍ਰੇਜ਼ ਦੇਖਣ ਨੂੰ ਮਿਲਿਆ, ਜਿਸ ਦਾ ਫਾਇਦਾ ਫਿਲਮ ਨੂੰ ਪਹਿਲੇ ਦਿਨ ਹੀ ਮਿਲਿਆ। ਫਿਲਮ ਨੇ ਪਹਿਲੇ ਦਿਨ 40.10 ਕਰੋੜ ਦੀ ਕਮਾਈ ਕੀਤੀ ਸੀ। ਜਿਸ ਤੋਂ ਬਾਅਦ ਅਜਿਹੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਸਨ ਕਿ ਸ਼ਨੀਵਾਰ ਨੂੰ ਸੰਨੀ ਦਿਓਲ (Sunny Deol) ਦੀ ਫਿਲਮ ਦੀ ਕਮਾਈ ਹੋਰ ਵੀ ਵਧ ਜਾਵੇਗੀ। ਜੋ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ‘ਚ ਵੀ ਅਜਿਹਾ ਹੀ ਨਜ਼ਰ ਆ ਰਿਹਾ ਹੈ। OMG ਨੇ ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਗਦਰ 2 ਤੇ OMG 2 ਦਾ ਬਾਕਸ ਆਫਿਸ ਕਲੈਕਸ਼ਨ

Sacnilk ਦੀ ਰਿਪੋਰਟ ‘ਚ ਦੋਵਾਂ ਫਿਲਮਾਂ ਦੇ ਦੂਜੇ ਦਿਨ ਦਾ ਅੰਦਾਜ਼ਨ ਬਾਕਸ ਆਫਿਸ ਕਲੈਕਸ਼ਨ ਸਾਂਝਾ ਕੀਤਾ ਗਿਆ ਹੈ, ਜਿਸ ਮੁਤਾਬਕ ਸ਼ਨੀਵਾਰ ਨੂੰ ਗਦਰ 2 ਨੇ 43 ਕਰੋੜ ਅਤੇ ਓ ਮਾਈ ਗੌਡ 2 ਨੇ 14.5 ਕਰੋੜ ਦੀ ਕਮਾਈ ਕੀਤੀ ਹੈ। ਸ਼ੁੱਕਰਵਾਰ ਨੂੰ OMG 2 ਦਾ ਕਲੈਕਸ਼ਨ 10.26 ਕਰੋੜ ਸੀ ਯਾਨੀ ਦੋ ਦਿਨਾਂ ‘ਚ ਅਕਸ਼ੇ ਦੀ ਫਿਲਮ ਨੇ 24.76 ਕਰੋੜ ਦੀ ਕਮਾਈ ਕਰ ਲਈ ਹੈ। ਉਥੇ ਹੀ ਸੰਨੀ ਦਿਓਲ ਦੀ ਫਿਲਮ ਦਾ ਅੰਕੜਾ 83 ਕਰੋੜ ਨੂੰ ਪਾਰ ਕਰ ਗਿਆ ਹੈ।

ਹਾਲਾਂਕਿ ਗਦਰ 2 ਬਾਕਸ ਆਫਿਸ ‘ਤੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਜਲਦ ਹੀ ਇਹ ਫਿਲਮ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਫਿਲਮ ‘ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ (Ameesha Patel) ਤੋਂ ਇਲਾਵਾ ਉਤਕਰਸ਼ ਸ਼ਰਮਾ ਵੀ ਅਹਿਮ ਭੂਮਿਕਾ ‘ਚ ਹਨ। ਉਹ ਤਾਰਾ ਸਿੰਘ ਦੇ ਬੇਟੇ ਦੀ ਭੂਮਿਕਾ ‘ਚ ਨਜ਼ਰ ਆ ਰਿਹਾ ਹੈ। ਉਤਕਰਸ਼ 2001 ਵਿੱਚ ਰਿਲੀਜ਼ ਹੋਏ ਗਦਰ ਦੇ ਪਹਿਲੇ ਭਾਗ ਵਿੱਚ ਵੀ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ