ਬਾਕਸ ਆਫਿਸ ‘ਤੇ ਸੰਨੀ ਦਿਓਲ ਦਾ ‘ਗਦਰ’ ਹਾਲੇ ਵੀ ਜਾਰੀ, 17 ਦਿਨ ਦੇ ਬਾਅਦ OMG-2 ਦਾ ਕਿਵੇਂ ਹਾਲ ?
ਸੰਨੀ ਦਿਓਲ ਦੀ ਗਦਰ 2 ਅਤੇ ਅਕਸ਼ੇ ਕੁਮਾਰ ਦੀ ਓਐਮਜੀ 2 ਸਿਨੇਮਾਘਰਾਂ ਵਿੱਚ ਰਿਲੀਜ਼ ਹੋਏ 17 ਦਿਨ ਹੋ ਗਏ ਹਨ। ਦੋਵੇਂ ਫਿਲਮਾਂ ਅਜੇ ਵੀ ਬਾਕਸ ਆਫਿਸ 'ਤੇ ਲਗਾਤਾਰ ਕਮਾਈ ਕਰ ਰਹੀਆਂ ਹਨ। ਆਓ ਜਾਣਦੇ ਹਾਂ ਤੀਸਰੇ ਐਤਵਾਰ ਦੋਵਾਂ ਸਿਤਾਰਿਆਂ ਦੀਆਂ ਫਿਲਮਾਂ ਨੇ ਕਿਹੋ ਜਿਹਾ ਪ੍ਰਦਰਸ਼ਨ ਕੀਤਾ।
OMG 2 ਦਾ ਬਾਕਸ ਆਫਿਸ ਕਲੈਕਸ਼ਨ
ਜੇਕਰ ਗੱਲ ਕਰੀਏ ਅਕਸ਼ੇ ਕੁਮਾਰ ਦੀ OMG 2 ਦੀ ਤਾਂ 100 ਕਰੋੜ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਵੀ ਇਹ ਫਿਲਮ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਤੀਜੇ ਐਤਵਾਰ ਫਿਲਮ ਨੇ 3.65 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਹੁਣ ਤੱਕ ਕੁੱਲ ਕਮਾਈ 135.02 ਕਰੋੜ ਹੋ ਚੁੱਕੀ ਹੈ। ਯਾਨੀ ਹੁਣ ਇਸ ਫਿਲਮ ਨੂੰ 150 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਲਈ ਕਰੀਬ 15 ਕਰੋੜ ਦਾ ਕਾਰੋਬਾਰ ਕਰਨਾ ਪਵੇਗਾ। ਦੇਖਣਾ ਹੋਵੇਗਾ ਕਿ ਇਹ ਫਿਲਮ ਇਸ ਅੰਕੜੇ ਨੂੰ ਛੂਹ ਸਕਦੀ ਹੈ ਜਾਂ ਨਹੀਂ। ਗਦਰ 2 ਵਿੱਚ ਜਿੱਥੇ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਤੋਂ ਇਲਾਵਾ ਉਤਕਰਸ਼ ਸ਼ਰਮਾ ਨਜ਼ਰ ਆਏ ਹਨ, ਉੱਥੇ ਹੀ ਦੂਜੇ ਪਾਸੇ OMG 2 ਵਿੱਚ ਅਕਸ਼ੈ ਦੇ ਨਾਲ ਯਾਮੀ ਗੌਤਮ ਅਤੇ ਪੰਕਜ ਤ੍ਰਿਪਾਠੀ ਵੀ ਫਿਲਮ ਵਿੱਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਦੋਵੇਂ ਫਿਲਮਾਂ ਦੇ ਸਾਰੇ ਸਿਤਾਰੇ ਆਪੋ-ਆਪਣੇ ਕਿਰਦਾਰਾਂ ‘ਚ ਪਰਦੇ ‘ਤੇ ਕਾਫੀ ਮੌਜੂਦ ਹਨ।Loading...
Unable to load recommendations.
Follow Us
