Gadar 2 vs OMG 2: ਬਾਕਸ ਆਫਿਸ ‘ਤੇ ਸੰਨੀ ਦਿਓਲ ਦੀ ਗਦਰ, ਪਹਿਲੇ ਦਿਨ ਹੀ ਕਰ ਦਿੱਤੀ ਅਕਸ਼ੇ ਕੁਮਾਰ ਦੀ ਛੁੱਟੀ
Gadar 2 And OMG 2 Box Office Collection Day 1: ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ 'ਤੇ ਗਦਰ ਮਚਾਇਆ ਹੈ। ਗਦਰ 2 ਨੇ ਕਮਾਈ ਦੇ ਮਾਮਲੇ ਵਿੱਚ ਅਕਸ਼ੈ ਕੁਮਾਰ ਦੀ OMG 2 ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਜਾਣੋ ਕਿਸ ਨੇ ਕਿੰਨੇ ਕਰੋੜ ਕਮਾਏ।
ਬਾਕਸ ਆਫਿਸ ‘ਤੇ ਸੰਨੀ ਦਿਓਲ ਦਾ ਹਥੌੜਾ
22 ਸਾਲਾਂ ਬਾਅਦ ਸੁਪਰਹਿੱਟ ਫਿਲਮ ‘ਗਦਰ’ ਦਾ ਸੀਕਵਲ ‘ਗਦਰ 2’ ਆ ਗਿਆ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਸਾਫ ਨਜ਼ਰ ਆ ਰਿਹਾ ਹੈ। ਐਡਵਾਂਸ ਬੁਕਿੰਗ ‘ਚ ਸੰਨੀ ਦਿਓਲ ਦੀ ‘ਗਦਰ 2’ ਦੀਆਂ 20 ਲੱਖ ਤੋਂ ਵੱਧ ਟਿਕਟਾਂ ਵਿਕ ਗਈਆਂ ਸਨ। ਫਿਲਮ ਨੇ ਪਹਿਲੇ ਦਿਨ 40 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।OMG 2 ਬਾਕਸ ਆਫਿਸ ‘ਤੇ ਅਸਫਲ ਰਹੀ
ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੀ ਫਿਲਮ OMG 2 ਵੀ 11 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ‘ਚ ਦਮ ਹੈ ਅਤੇ ਪ੍ਰਸ਼ੰਸਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ। ਹਾਲਾਂਕਿ ਬਾਕਸ ਆਫਿਸ ‘ਤੇ ਫਿਲਮ ਦੀ ਓਪਨਿੰਗ ਕਾਫੀ ਘੱਟ ਰਹੀ ਸੀ। ਅਕਸ਼ੇ ਕੁਮਾਰ ਦੀ OMG 2 ਪਹਿਲੇ ਦਿਨ ਸਿਰਫ 9.5 ਕਰੋੜ ਦੀ ਕਮਾਈ ਕਰ ਸਕੀ। ਹਾਲਾਂਕਿ ਫਿਲਮ ਨੂੰ ਮਾਊਥ ਪਬਲੀਸਿਟੀ ਦਾ ਫਾਇਦਾ ਮਿਲ ਸਕਦਾ ਹੈ।ਵੀਕਐਂਡ ‘ਤੇ ਕਿਸ ਦਾ ਚਲੇਗਾ ਜਾਦੂ ?
ਸੰਨੀ ਦਿਓਲ ਦੀ ਫਿਲਮ ‘ਗਦਰ 2’ ਨੂੰ ਲੈ ਕੇ ਦਿੱਲੀ NCR, ਮੁੰਬਈ, ਲਖਨਊ, ਭੋਪਾਲ ਅਤੇ ਛੋਟੇ ਸ਼ਹਿਰਾਂ ‘ਚ ਕਾਫੀ ਕ੍ਰੇਜ਼ ਹੈ। 22 ਸਾਲ ਬਾਅਦ ਵੀ ਤਾਰਾ ਸਿੰਘ ਲਈ ਪ੍ਰਸ਼ੰਸਕਾਂ ਦਾ ਕ੍ਰੇਜ਼ ਸਾਫ਼ ਨਜ਼ਰ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਵੀਕੈਂਡ ‘ਤੇ ਗਦਰ 2 ਦਾ ਬਾਕਸ ਆਫਿਸ ਕਲੈਕਸ਼ਨ 70-80 ਕਰੋੜ ਤੋਂ ਪਾਰ ਪਹੁੰਚ ਸਕਦਾ ਹੈ। ਦੂਜੇ ਪਾਸੇ ਅਕਸ਼ੇ ਕੁਮਾਰ ਦੀ OMG 2 ਨੂੰ ਮਾਊਥ ਪਬਲੀਸਿਟੀ ਦਾ ਫਾਇਦਾ ਮਿਲ ਸਕਦਾ ਹੈ। OMG 2 ਦਾ ਕਲੈਕਸ਼ਨ ਵੀਕੈਂਡ ‘ਤੇ 40 ਕਰੋੜ ਤੱਕ ਪਹੁੰਚ ਸਕਦਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
