Film NTR 30 ਦੀ ਸ਼ੂਟਿੰਗ ਸ਼ੁਰੂ, ਜਾਹਨਵੀ ਕਪੂਰ ਦੇ ਪ੍ਰਸ਼ੰਸਕ ਉਤਸ਼ਾਹਿਤ

Updated On: 

24 Mar 2023 13:02 PM

NTR 30: ਫਿਲਮ ਐਨਟੀਆਰ 30 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫਿਲਮ ਦੇ ਮੁਹੂਰਤ ਸ਼ੋਟ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਜਾਹਨਵੀ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੇ ਪ੍ਰਸ਼ੰਸਕ ਜਾਹਨਵੀ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ।

Film NTR  30 ਦੀ ਸ਼ੂਟਿੰਗ ਸ਼ੁਰੂ, ਜਾਹਨਵੀ ਕਪੂਰ ਦੇ ਪ੍ਰਸ਼ੰਸਕ ਉਤਸ਼ਾਹਿਤ

Film NTR 30 ਦੀ ਸ਼ੂਟਿੰਗ ਸ਼ੁਰੂ

Follow Us On

ਮਨੋਰੰਜਨ ਨਿਊਜ਼: ਬਾਲੀਵੁੱਡ ਦੀ ਉਭਰਦੀ ਅਤੇ ਖੂਬਸੂਰਤ ਅਦਾਕਾਰਾ ਜਾਹਨਵੀ ਕਪੂਰ ਅਤੇ ਸਾਊਥ ਸਿਨੇਮਾ ਦੀ ਸੁਪਰਸਟਾਰ ਜੂਨੀਅਰ ਐਨਟੀਆਰ (Junior NTR) ਸਟਾਰਰ ਫਿਲਮ ਐਨਟੀਆਰ 30 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਦੀ ਸ਼ੂਟਿੰਗ ਬੀਤੇ ਦਿਨ ਸ਼ੁਰੂ ਹੋਈ। ਜੂਨੀਅਰ ਐਨ.ਟੀ.ਆਰ., ਜਾਹਨਵੀ ਕਪੂਰ, ਐਸਐਸ ਰਾਜਾਮੌਲੀ ਅਤੇ ਬਾਲੀਵੁੱਡ ਅਤੇ ਦੱਖਣ ਭਾਰਤੀ ਸਿਨੇਮਾ ਦੇ ਕਈ ਹੋਰ ਸੁਪਰ ਸਿਤਾਰੇ ਇਸ ਫਿਲਮ ਦੇ ਮੁਹੂਰਤ ਸ਼ੋਟ ਦੌਰਾਨ ਮੌਜੂਦ ਸਨ।

ਬਾਲੀਵੁੱਡ ਫਿਲਮ ਸਟਾਰ ਜਾਹਨਵੀ ਕਪੂਰ ਅਤੇ ਸਾਊਥ ਸੁਪਰਸਟਾਰ ਜੂਨੀਅਰ NTR ਦੀ ਆਉਣ ਵਾਲੀ ਫਿਲਮ NTR 30 ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਕ੍ਰੇਜ਼ ਹੈ। ਇਸ ਫਿਲਮ ਦਾ ਐਲਾਨ ਕਾਫੀ ਸਮਾਂ ਪਹਿਲਾਂ ਹੋਇਆ ਸੀ। ਕੁਝ ਦਿਨ ਪਹਿਲਾਂ, ਅਭਿਨੇਤਰੀ ਜਾਹਨਵੀ ਕਪੂਰ ਦੇ ਜਨਮਦਿਨ ‘ਤੇ, ਮੇਕਰਸ ਨੇ ਫਰਸਟ ਲੁੱਕ ਪੋਸਟਰ ਰਿਲੀਜ਼ ਕੀਤਾ ਅਤੇ ਫਿਲਮ ਵਿੱਚ ਉਸ ਦੀ ਦਿੱਖ ਦੀ ਪੁਸ਼ਟੀ ਕੀਤੀ ਗਈ।

ਸਾਊਥ ਇੰਡੀਅਨ ਲੁੱਕ ‘ਚ ਨਜ਼ਰ ਆਈ ਜਾਹਨਵੀ

ਫਿਲਮ ਦੀ ਮੁਹੂਰਤ ਪੂਜਾ ਹੈਦਰਾਬਾਦ ਵਿੱਚ ਕੀਤੀ ਗਈ। ਇਸ ਦੌਰਾਨ ਅਭਿਨੇਤਰੀ ਪੂਰੀ ਤਰ੍ਹਾਂ ਦੱਖਣੀ ਭਾਰਤੀ ਅੰਦਾਜ਼ ‘ਚ ਨਜ਼ਰ ਆਈ। ਅਭਿਨੇਤਰੀ ਨੇ ਹਰੇ ਰੰਗ ਦੀ ਸਾੜ੍ਹੀ ਦੇ ਨਾਲ ਹੈਵੀ ਈਅਰਰਿੰਗਸ (Ear Rings) ਪਾਏ ਹੋਏ ਸਨ। ਜਿਸ ਤੋਂ ਬਾਅਦ ਅਭਿਨੇਤਰੀ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਅਤੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਮੁਹੂਰਤ ਪੂਜਾ ਦੀ ਝਲਕ ਦਿਖਾਈ। ਇਹ ਆਰਆਰਆਰ ਸਟਾਰ ਜੂਨੀਅਰ ਐਨਟੀਆਰ ਦੇ ਕਰੀਅਰ ਦੀ 30ਵੀਂ ਫਿਲਮ ਹੈ। ਜਿਸ ਵਿੱਚ ਜਾਹਨਵੀ ਕਪੂਰ ਨੂੰ ਬਤੌਰ ਹੀਰੋਇਨ ਮੌਕਾ ਮਿਲਿਆ।

ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ ਜੂਨੀਅਰ NTR

ਜੂਨੀਅਰ ਐਨਟੀਆਰ ਨੂੰ ਫਿਲਮ ਆਰਆਰਆਰ ਰਾਹੀਂ ਕੌਮਾਂਤਰੀ ਪੱਧਰ ‘ਤੇ ਮਾਨਤਾ ਮਿਲੀ ਹੈ। ਇਸ ਫਿਲਮ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਐਵਾਰਡ ਜਿੱਤੇ ਹਨ। ਇਨ੍ਹਾਂ ਵਿੱਚੋਂ ਆਸਕਰ ਸਭ ਤੋਂ ਪ੍ਰਮੁੱਖ ਹੈ। ਇਸ ਫਿਲਮ ਨੇ ਆਸਕਰ ਦੇ ਨਾਲ-ਨਾਲਗੋਲਡਨ ਗਲੋਬ ਐਵਾਰਡ (Golden Global Award) ਵੀ ਜਿੱਤਿਆ ਸੀ।

ਇੰਸਟਾਗ੍ਰਾਮ ‘ਤੇ ਜਾਹਨਵੀ ਦੇ ਲੱਖਾਂ ਪ੍ਰਸ਼ੰਸਕ ਹਨ

ਫਿਲਮਾਂ ਦੇ ਨਾਲ-ਨਾਲ ਜਾਹਨਵੀ ਕਪੂਰ ਜਿਮ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜਾਹਨਵੀ ਕਪੂਰ (Janhvi Kapoor) ਦੇ ਇੰਸਟਾਗ੍ਰਾਮ ‘ਤੇ ਲੱਖਾਂ ਪ੍ਰਸ਼ੰਸਕ ਹਨ ਜੋ ਉਸ ਨੂੰ ਫਾਲੋ ਕਰਦੇ ਹਨ। ਜਾਹਨਵੀ ਕਪੂਰ ਅਕਸਰ ਆਪਣੇ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ