Kapil Sharma : ਕੈਨੇਡਾ ਦੇ ਸਰੇ ‘ਚ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ KAP’s Cafe ‘ਤੇ ਫਾਇਰਿੰਗ, BKI ਨੇ ਲਈ ਜਿੰਮੇਦਾਰੀ!

kusum-chopra
Updated On: 

11 Jul 2025 11:15 AM

Kapil Sharma Cafe in Canada: ਕਪਿਲ ਸ਼ਰਮਾ ਨੇ ਕੈਨੇਡਾ ਦੇ ਸਰੇ 'ਚ ਤਕਰੀਬਨ ਇੱਕ ਹਫਤਾ ਪਹਿਲਾਂ ਹੀ ਇਹ ਰੈਸਟੋਰੇਂਟ ਖੋਲ੍ਹਿਆ ਹੈ। ਉਨ੍ਹਾਂ ਦਾ ਇਹ ਕੈਫੇ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਸ ਕੈਫੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ ਅਤੇ ਇੱਥੇ ਮਿਲ ਰਹੇ ਪੰਜਾਬੀ ਫੂਡ ਦਾ ਆਨੰਦ ਮਾਣ ਰਹੇ ਹਨ।

Kapil Sharma : ਕੈਨੇਡਾ ਦੇ ਸਰੇ ਚ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ KAPs Cafe ਤੇ ਫਾਇਰਿੰਗ, BKI ਨੇ ਲਈ ਜਿੰਮੇਦਾਰੀ!

ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ

Follow Us On

ਕੈਨੇਡਾ ਤੋਂ ਵੱਡੀ ਖ਼ਬਰ ਆ ਰਹੀ ਹੈ। ਇੱਥੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੇ ‘ਚ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ KAP’s Cafe ‘ਤੇ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੈਫੇ ਤਕਰੀਬਨ ਇੱਕ ਹਫ਼ਤਾ ਪਹਿਲਾਂ ਹੀ ਖੁੱਲ੍ਹਿਆ ਹੈ। ਇਹ ਗੋਲੀਬਾਰੀ ਬੀਤੀ ਰਾਤ ਨੂੰ ਹੋਈ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਕਪਿਲ ਸ਼ਰਮਾ ਨੇ ਇਹ ਕੈਫੇ ਹਾਲੇ ਇੱਕ ਹਫਤਾ ਪਹਿਲਾਂ ਹੀ ਖੋਲ੍ਹਿਆ ਹੈ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਬੱਬਰ ਖਾਲਸਾ ਨੇ ਇਸ ਘਟਨਾ ਦੀ ਜਿੰਮੇਦਾਰੀ ਲਈ ਹੈ। ਹਾਲਾਂਕਿ ਟੀਵੀ9 ਪੰਜਾਬੀ ਇਸਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਘਟਨਾ 9 ਜੁਲਾਈ ਦੀ ਰਾਤ ਨੂੰ ਵਾਪਰੀ ਹੈ। ਕੈਫੇ ਤੇ ਰਾਤ ਨੂੰ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਗੋਲੀਆਂ ਚਲਾਉਣ ਵਾਲਾ ਕਾਰ ਵਿੱਚ ਹੀ ਬੈਠਾ ਹੋਇਆ ਸੀ। ਉਸਨੇ ਕਾਰ ਵਿੱਚ ਬਹਿ ਕੇ ਹੀ ਕੈਫੇ ਤੇ ਫਾਇਰਿੰਗ ਕੀਤੀ ਹੈ। ਚੰਗੀ ਗੱਲ ਇਹ ਹੈ ਕਿ ਉਸ ਵੇਲ੍ਹੇ ਕੈਫੇ ਵਿੱਚ ਕੋਈ ਕਸਟਮਰ ਨਹੀਂ ਸੀ। ਜਿਸਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਡਰਾਉਣ ਦੇ ਮਕਸਦ ਦੇ ਨਾਲ ਕੀਤੀ ਗਈ ਹੈ।

ਹਮਲਾਵਰ ਨੇ ਬਣਾਈ ਗੋਲੀਬਾਰੀ ਦੀ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਹ ਕੈਫੇ ਕਿਰਾਏ ਤੇ ਲਿਆ ਹੈ। ਇਹ ਗੋਲੀਬਾਰੀ ਸਿਰਫ਼ ਕੈਫੇ ਤੇ ਹੀ ਨਹੀਂ ਸਗੋਂ ਨੇੜਲੀਆਂ 2-3 ਇਮਾਰਤਾਂ ਤੇ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੈਫੇ ਦੇ ਮਾਲਿਕ ਨੂੰ ਮੈਸੇਜ ਦੇਣ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗੋਲੀਬਾਰੀ ਨਾਲ ਕੈਫੇ ਅਤੇ ਟਾਰਗੇਟੇਡ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਹਮਲਾਵਰ ਨੇ ਗੋਲੀਬਾਰੀ ਦੀ ਵੀਡੀਓ ਵੀ ਬਣਾਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਕੈਫੇ ਦੇ ਬਾਹਰ ਕਾਰ ਵਿੱਚ ਬੈਠਾ ਇੱਕ ਵਿਅਕਤੀ ਕਾਰ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਹੁਣ ਤੱਕ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਬੱਬਰ ਖਾਲਸਾ ਨੇ ਲਈ ਫਾਇਰਿੰਗ ਦੀ ਜਿੰਮੇਦਾਰੀ

ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਐਨਆਈਏ ਵੱਲੋਂ ਐਲਾਨੇ ਗਏ ਮੋਸਟ ਵਾਂਟੇਡ ਦਹਿਸ਼ਤਗਰਦ ਬੱਬਰ ਖਾਲਸਾ ਦੇ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਘਟਨਾ ਦੀ ਜਿੰਮੇਦਾਰੀ ਲਈ ਹੈ। ਐਨਆਈਏ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਨੇਤਾ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਦੇ ਕਤਲ ਦੇ ਸਬੰਧ ਵਿੱਚ ਹਰਜੀਤ ਸਿੰਘ ਲਾਡੀ ਦੀ ਭਾਲ ਕਰ ਰਹੀ ਹੈ। ਵੀਐਚਪੀ ਨੇਤਾ ਦੀ ਅਪ੍ਰੈਲ 2024 ਵਿੱਚ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਉਸਦੀ ਦੁਕਾਨ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸੂਤਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਨੇ ਓਟੀਟੀ ਪਲੇਟਫਾਰਮ ਤੇ ਸਟ੍ਰੀਮ ਹੋ ਰਹੇ ਕਾਮੇਡੀ ਸ਼ੋਅ ‘The Great Kapil Sharma Show’ ਵਿੱਚ ਨਿਹੰਗ ਸਿੰਘਾਂ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਸੀ, ਜਿਸਤੋਂ ਬਾਅਦ ਉਨ੍ਹਾਂ ਖਿਲਾਫ਼ ਨਰਾਜ਼ਗੀ ਜਤਾਈ ਗਈ ਸੀ। ਜਾਣਕਾਰੀ ਮੁਤਾਬਕ, ਕਪਿਲ ਤੋਂ ਮੁਆਫੀ ਮੰਗਣ ਲਈ ਉਨ੍ਹਾਂ ਦੇ ਮੈਨੇਜਰ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ ਤਾਂ ਇਸ ਘਟਨਾ ਨੂੰ ਅੰਜਾਮ ਦੇ ਕੇ ਚੇਤਾਵਨੀ ਦਿੱਤੀ ਗਈ ਹੈ। ਫਿਲਹਾਲ ਪੁਲਿਸ ਫਿਰੌਤੀ ਅਤੇ ਨਰਾਜ਼ਗੀ …ਇਨ੍ਹਾਂ ਦੋਵਾਂ ਐਂਗਲਸ ਤੋਂ ਕੰਮ ਕਰ ਰਹੀ ਹੈ।

width=”560″>

World Famous comedian Kapil Sharma’s newly inaugurated restaurant KAP’S CAFE shot at in Surrey, BC, Canada last night. Harjit Singh Laddi, a BKI operative, NIA’s (INDIA ) most wanted terrorist has claimed this shoot out citing some remarks by Kapil@SurreyPolice pic.twitter.com/p51zlxXbOf

— Ritesh Lakhi CA (@RiteshLakhiCA) July 10, 2025

ਇੱਕ ਹਫ਼ਤਾ ਪਹਿਲਾਂ ਹੀ ਖੁਲ੍ਹਿਆ ਹੈ ਕੈਫੇ

ਕਪਿਲ ਦੇ ਕੈਫੇ ਨੂੰ ਖੁੱਲ੍ਹੇ ਸਿਰਫ਼ 6-7 ਦਿਨ ਹੀ ਹੋਏ ਹਨ। ਕਪਿਲ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਸੋਸ਼ਲ ਮੀਡੀਆ ‘ਤੇ ਕੈਫੇ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਕਪਿਲ ਸ਼ਰਮਾ ਇੰਡਸਟਰੀ ਦਾ ਇੱਕ ਵੱਡਾ ਨਾਮ ਹਨ। ਉਨ੍ਹਾਂ ਨੇ ਇਹ ਕੈਫੇ ਬੜੇ ਹੀ ਸ਼ਾਨਦਾਰ ਢੰਗ ਨਾਲ ਖੋਲ੍ਹਿਆ ਹੈ। ਕੈਫੇ ਦਾ ਇੰਟਰੀਅਰ ਬਹੁਤ ਹੀ ਖੂਬਸੂਰਤ ਹੈ। ਕੈਫੇ ਵਿੱਚ ਕਸਟਮਰ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਪਿਲ ਨੇ ਇਸ ਕੈਫੇ ਉੱਤੇ ਮੋਟਾ ਪੈਸਾ ਖਰਚ ਕੀਤਾ ਹੈ।