Sidhu Moosewala ਦੀ ਮੌਤ ਤੋਂ ਬਾਅਦ ਵੀ ਕਿਵੇਂ ਹੋ ਰਹੀ ਕਰੋੜਾਂ ਦੀ ਕਮਾਈ ? ਸਾਰੇ ਪ੍ਰਸ਼ੰਸਕ ਹਨ ਹੈਰਾਨ
Sidhu Moose Wala Income: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤ ਕਰੋੜਾਂ 'ਚ ਕਮਾਈ ਕਰ ਰਹੇ ਹਨ। ਸਿੱਧੂ ਮੂਸੇਵਾਲਾ ਮਸ਼ਹੂਰ ਪੰਜਾਬੀ ਰੈਪਰ ਅਤੇ ਗਾਇਕ ਸੀ। ਉਸ ਦੇ ਗੀਤਾਂ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਇੱਕ ਵੱਡੀ ਸੂਚੀ ਹੈ। ਉਸ ਦੀ ਰਾਇਲਟੀ ਅਤੇ ਯੂਟਿਊਬ ਦੀ ਆਮਦਨ ਜਾਣੋ।
3 ਸਾਲ ਪਹਿਲਾਂ.. ਅੱਜ ਦੇ ਦਿਨ ਹੋਇਆ ਸੀ ਮੂਸੇਵਾਲਾ ਦਾ ਕਤਲ, ਮਾਨਸਾ ਵਿੱਚ ਮਨਾਈ ਜਾਵੇਗੀ ਬਰਸੀ
Sidhu Moose New Song After Death: ਪੰਜਾਬ ਦੇ ਮਸ਼ਹੂਰ ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਯੂਟਿਊਬ ਚੈਨਲ ਅਤੇ ਗੀਤ ਕਰੋੜਾਂ ਦੀ ਕਮਾਈ ਕਰ ਰਹੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੂੰ ਅੱਜ ਵੀ ਲੱਖਾਂ ਵਿਊਜ਼ ਮਿਲ ਰਹੇ ਹਨ। ਸਿੱਧੂ ਮੂਸੇਵਾਲਾ ਯੂਟਿਊਬ ਦੀ ਰਾਇਲਟੀ ਅਤੇ ਕਈ ਡੀਲਾਂ ਰਾਹੀਂ ਕਰੋੜਾਂ ਵਿੱਚ ਕਮਾ ਰਿਹਾ ਹੈ।
ਗੋਲੀ ਮਾਰਕੇ ਕੀਤੀ ਸੀ ਮੂਸੇਵਾਲਾ ਦੀ ਹੱਤਿਆ
ਪਿਛਲੇ ਸਾਲ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਬਦਮਾਸ਼ਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਹਿਜ਼ 29 ਸਾਲ ਦੀ ਛੋਟੀ ਉਮਰ ਵਿੱਚ ਹੋਣਹਾਰ ਗਾਇਕ ਦੇ ਕਤਲ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਦੀ ਮੌਤ ਤੋਂ ਬਾਅਦ ਸਾਰੀ ਜਾਇਦਾਦ ਉਸ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ।View this post on Instagram
ਨਵਾਂ ਗੀਤ ‘ਮੇਰੇ ਨਾਂਅ’ ਯੂਟਿਊਬ ‘ਤੇ ਹੋਇਆ ਰਿਲੀਜ਼
ਯੂ-ਟਿਊਬ ਦੀ ਪਾਲਿਸੀ ਮੁਤਾਬਕ ਕਲਾਕਾਰ ਨੂੰ ਉਨ੍ਹਾਂ ਦੇ ਗੀਤਾਂ ਦੇ ਆਧਾਰ ‘ਤੇ ਭੁਗਤਾਨ ਕੀਤਾ ਜਾਂਦਾ ਹੈ। 1 ਮਿਲੀਅਨ ਵਾਰ ਦੇਖੇ ਗਏ ਕਿਸੇ ਵੀ ਵੀਡੀਓ ਜਾਂ ਗੀਤ ਲਈ YouTube ਲਗਭਗ $1000 ਦਾ ਭੁਗਤਾਨ ਕਰਦਾ ਹੈ। ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰੇ ਨਾਂਅ’ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ। ਮੂਸੇਵਾਲਾ ਦੇ ਗੀਤ ‘ਮੇਰੇ ਨਾਂਅ’ ਨੂੰ ਰਿਲੀਜ਼ ਦੇ 2 ਦਿਨਾਂ ਵਿੱਚ ਹੀ 18 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਤੋਂ ਕਰੀਬ 14.3 ਲੱਖ ਰੁਪਏ ਦੀ ਕਮਾਈ ਹੋ ਚੁੱਕੀ ਹੈ। ਉਨ੍ਹਾਂ ਦੇ ਹੋਰ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਮੂਸੇਵਾਲਾ ਨੇ ਰਾਇਲਟੀ ਰਾਹੀਂ ਹੀ 50 ਲੱਖ ਤੋਂ ਵੱਧ ਦੀ ਕਮਾਈ ਕੀਤੀ ਹੈ।View this post on Instagram


