ਚਮਕੀਲਾ ਟੀਜ਼ਰ- ਪਹਿਲੀ ਵਾਰ ਬਿਨਾਂ ਦਸਤਾਰ ਦੇ ਨਜ਼ਰ ਆਏ ਦਿਲਜੀਤ ਦੋਸਾਂਝ, ਫੈਂਸ ਨੇ ਜਤਾਇਆ ਇਤਰਾਜ
Chamkila Teaser: ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਦਾ 27 ਸਾਲ ਦੀ ਉਮਰ 'ਚ ਕਤਲ ਕਰ ਦਿੱਤਾ ਗਿਆ ਸੀ।
Chamkila Teaser Release: ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਦੇ ਮੰਨੇ-ਪ੍ਰਮੰਨੇ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਦਾ ਟੀਜ਼ਰ ਮੰਗਲਵਾਰ ਨੂੰ ਰਿਲੀਜ਼ ਹੋ ਗਿਆ। ਟੀਜ਼ਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਬਣੀ ਹੈ। ਵੱਡੀ ਗੱਲ ਇਹ ਹੈ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਬਿਨਾਂ ਦਸਤਾਰ ਦੇ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਨੂੰ ਪ੍ਰਸ਼ੰਸਕ ਪਹਿਲੀ ਵਾਰ ਸਿਲਵਰ ਸਕਰੀਨ ‘ਤੇ ਬਿਨਾਂ ਪੱਗ ਦੇ ਵੇਖਣ ਜਾ ਰਹੇ ਹਨ।
ਹਾਲਾਂਕਿ, ਉਨ੍ਹਾਂ ਨੇ ਪਹਿਲਾਂ ਵੀ ਇੱਕ ਵਾਰ ਫਿਲਮ ਜੋਗੀ ਵਿੱਚ ਦਸਤਾਰ ਉਤਾਰੀ ਸੀ, ਪਰ ਉਹ ਸੀਨ ਦੀ ਮੰਗ ਦੇ ਮੁਤਾਬਕ ਬਹੁਤ ਜਰੂਰੀ ਸੀ ਅਤੇ ਥੋੜੇ ਸਮੇਂ ਲਈ ਸੀ। ਪਰ ਹੁਣ ਪੂਰੀ ਫਿਲਮ ਚ ਦਿਲਜੀਤ ਦੋਸਾਂਝ ਬਿਨਾ ਦਸਤਾਰ ਦੇ ਦਿਖਾਈ ਦੇਣ ਜਾ ਰਹੇ ਹਨ।
ਫਿਲਮ ਦਾ ਟੀਜ਼ਰ ਨੈੱਟਫਲਿਕਸ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਅਮਰ ਸਿੰਘ ਚਮਕੀਲਾ ਦੀ ਲੋਕਪ੍ਰਿਅਤਾ ਪੰਜਾਬ ਦੇ ਲੋਕਾਂ ਵਿਚ ਜ਼ਿਆਦਾ ਹੈ ਅਤੇ ਉਸ ਦੇ ਇਕ ਸ਼ੋਅ ‘ਤੇ ਕਿੰਨੀ ਭੀੜ ਦਿਖਾਈ ਦੇ ਰਹੀਆਂ ਹਨ। ਅਮਰ ਦੇ ਗੀਤਾਂ ਨੂੰ ਸੁਣਨ ਲਈ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਟੀਜ਼ਰ ਦੇਖ ਕੇ ਇਹ ਵੀ ਸਮਝ ਆਉਂਦਾ ਹੈ ਕਿ ਪੰਜਾਬ ‘ਚ ਉਸ ਦਾ ਕਿੰਨਾ ਸਤਿਕਾਰ ਸੀ।


