ਉਮਰ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਬੇਟੇ ਸੰਨੀ ਨਾਲ ਵਿਦੇਸ਼ ਪਹੁੰਚੇ ਧਰਮਿੰਦਰ, 15-20 ਦਿਨਾਂ ਤੱਕ ਰਹਿਣਗੇ ਡਾਕਟਰਾਂ ਦੀ ਨਿਗਰਾਨੀ ਹੇਠ

Updated On: 

10 Nov 2025 18:23 PM IST

Entertainment News: ਧਰਮਿੰਦਰ ਆਪਣੀ ਸਿਹਤ ਨੂੰ ਲੈ ਕੇ ਬਹੁਤ ਜਾਗਰੁਕ ਹਨ। ਉਹ ਮੁੰਬਈ ਦੀ ਭੱਜ ਦੌੜ ਵਾਲੀ ਜਿੰਦਗੀ ਤੋਂ ਦੂਰ ਆਪਣੇ ਫਾਰਮ ਹਾਊਸ ਵਿੱਚ ਰਹਿੰਦੇ ਹਨ। ਉੱਥੇ ਉਹ ਖੇਤੀਬਾੜੀ ਕਰਦੇ ਹਨ ਅਤੇ ਨਾਲ ਪਸ਼ੂ ਅਤੇ ਪੰਛੀਆਂ ਨਾਲ ਕੁਦਰਤੀ ਮਾਹੌਲ ਵਿੱਚ ਸਮਾਂ ਬਿਤਾ ਰਹੇ ਹਨ। ਵੱਧਦੀ ਉਮਰ ਕਰਕੇ ਉਨ੍ਹਾਂ ਨੂੰ ਸਿਹਤ ਸਬੰਧੀ ਕਈ ਪਰੇਸ਼ਾਨੀ ਆ ਰਹੀਆਂ ਹਨ।

ਉਮਰ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਬੇਟੇ ਸੰਨੀ ਨਾਲ ਵਿਦੇਸ਼ ਪਹੁੰਚੇ ਧਰਮਿੰਦਰ, 15-20 ਦਿਨਾਂ ਤੱਕ ਰਹਿਣਗੇ ਡਾਕਟਰਾਂ ਦੀ ਨਿਗਰਾਨੀ ਹੇਠ

File Photo

Follow Us On

ਸੰਨੀ ਦਿਓਲ ਆਪਣੇ ਪਿਤਾ ਅਤੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੰਨੀ ਕਰੀਬ 15-20 ਦਿਨ ਅਮਰੀਕਾ ‘ਚ ਆਪਣੇ ਪਿਤਾ ਨਾਲ ਰਹਿ ਕੇ ਉਨ੍ਹਾਂ ਨੂੰ ਉਮਰ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਇਲਾਜ ਕਰਵਾਉਣਗੇ।

ਜਾਣਕਾਰੀ ਮੁਤਾਬਕ, ਡਾਕਟਰਾਂ ਨੇ ਕਿਹਾ ਹੈ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਧਰਮਿੰਦਰ 87 ਸਾਲ ਦੇ ਹਨ, ਇਸ ਲਈ ਉਮਰ ਸਬੰਧੀ ਕੁਝ ਸਮੱਸਿਆਵਾਂ ਕਰਕੇ ਉਨ੍ਹਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਰਿਪੋਰਟ ਮੁਤਾਬਕ ਜਦੋਂ ਤੱਕ ਉਨ੍ਹਾਂ ਦਾ ਅਮਰੀਕਾ ‘ਚ ਇਲਾਜ ਚੱਲੇਗਾ, ਸੰਨੀ ਦਿਓਲ ਉਦੋਂ ਤੱਕ ਧਰਮਿੰਦਰ ਦੇ ਨਾਲ ਹੀ ਉੱਥੇ ਹੀ ਰਹਿਣਗੇ।

300 ਫਿਲਮਾਂ ‘ਚ ਧਰਮਿੰਦਰ ਨੇ ਕੀਤਾ ਹੈ ਕੰਮ

ਧਰਮਿੰਦਰ ਨੂੰ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਸ਼ਬਾਨਾ ਆਜ਼ਮੀ ਨਾਲ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਧਰਮਿੰਦਰ ਦੇ ਕੁਝ ਹੋਰ ਪ੍ਰੋਜੈਕਟਸ ਵੀ ਪਾਈਪਲਾਈਨ ਵਿੱਚ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1960 ‘ਚ ਫਿਲਮ ‘ਦਿਲ ਵੀ ਤੇਰਾ, ਹਮ ਭੀ ਤੇਰੇ’ ਨਾਲ ਕੀਤੀ ਸੀ। ਉਹ ਹੁਣ ਤੱਕ ਕਰੀਬ 300 ਫਿਲਮਾਂ ‘ਚ ਕੰਮ ਕਰ ਚੁੱਕੇ ਹਨ।

ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ਗਦਰ-2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਫਿਲਮ ਨੇ ਲਗਭਗ 512 ਕਰੋੜ ਰੁਪਏ ਦੀ ਕਮਾਈ ਕੀਤੀ ਹੈ।