ਸ਼ਾਹਰੁਖ ਖਾਨ ਤੇ ਬੋਬੀ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਅਵਾਰਡ, ਵੇਖੋ ਪੂਰੀ ਲਿਸਟ

Updated On: 

21 Feb 2024 14:44 PM IST

ਇਸ ਵਿੱਚ ਸ਼ਾਹਰੁਖ ਖਾਨ, ਰਾਣੀ ਮੁਖਰਜੀ, ਬੌਬੀ ਦਿਓਲ, ਸ਼ਾਹਿਦ ਕਪੂਰ, ਨਯਨਥਾਰਾ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਬਾਲੀਵੁੱਡ ਹਸਤੀਆਂ ਸ਼ਾਮਲ ਸਨ। ਸ਼ਾਨਦਾਰ ਫਿਲਮਾਂ ਵਿੱਚ ਜਵਾਨ ਅਤੇ ਐਨੀਮਲ ਸ਼ਾਮਲ ਸਨ, ਜੋ ਕਿ ਸਮਾਗਮ ਵਿੱਚ ਵੱਡੇ ਜੇਤੂ ਸਨ।

ਸ਼ਾਹਰੁਖ ਖਾਨ ਤੇ ਬੋਬੀ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਅਵਾਰਡ, ਵੇਖੋ ਪੂਰੀ ਲਿਸਟ

ਸ਼ਾਹਰੁਖ ਖਾਨ ਤੇ ਬੋਬੀ ਦਿਓਲ.

ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡ 2024 ਮੁੰਬਈ ਵਿੱਚ ਹੋਇਆ। ਇਸ ਵਿੱਚ ਸ਼ਾਹਰੁਖ ਖਾਨ, ਰਾਣੀ ਮੁਖਰਜੀ, ਬੌਬੀ ਦਿਓਲ, ਸ਼ਾਹਿਦ ਕਪੂਰ, ਨਯਨਥਾਰਾ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਬਾਲੀਵੁੱਡ ਹਸਤੀਆਂ ਸ਼ਾਮਲ ਸਨ। ਸ਼ਾਨਦਾਰ ਫਿਲਮਾਂ ਵਿੱਚ ਜਵਾਨ ਅਤੇ ਐਨੀਮਲ ਸ਼ਾਮਲ ਸਨ, ਜੋ ਕਿ ਸਮਾਗਮ ਵਿੱਚ ਵੱਡੇ ਜੇਤੂ ਸਨ।

ਦਾਦਾ ਸਾਹਿਬ ਫਾਲਕੇ ਅਵਾਰਡ 2024 ਜੇਤੂਆਂ ਦੀ ਸੂਚੀ

ਸਰਵੋਤਮ ਅਭਿਨੇਤਾ: ਸ਼ਾਹਰੁਖ ਖਾਨ (ਜਵਾਨ)

ਸਰਵੋਤਮ ਅਭਿਨੇਤਰੀ: ਨਯਨਥਾਰਾ (ਜਵਾਨ)

ਨੈਗੇਟਿਵ ਰੋਲ ਵਿੱਚ ਸਰਵੋਤਮ ਅਦਾਕਾਰ: ਬੌਬੀ ਦਿਓਲ (ਐਨੀਮਲ)

ਸਰਵੋਤਮ ਨਿਰਦੇਸ਼ਕ: ਸੰਦੀਪ ਰੈਡੀ ਵੰਗਾ (ਐਨੀਮਲ)

ਸਰਵੋਤਮ ਅਦਾਕਾਰ (ਆਲੋਚਕ): ਵਿੱਕੀ ਕੌਸ਼ਲ (ਸੈਮ ਬਹਾਦਰ)

ਸੰਦੀਪ ਰੈਡੀ ਵੰਗਾ ਨੇ ਐਨੀਮਲ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ

ਇਨ੍ਹਾਂ ਦੋਵਾਂ ਦਿੱਗਜਾਂ ਨੂੰ ਵਿਸ਼ੇਸ਼ ਪੁਰਸਕਾਰ ਮਿਲੇ ਹਨ

ਇਸ ਐਵਾਰਡ ਸਮਾਰੋਹ ਦੀ ਖਾਸ ਗੱਲ ਇਹ ਸੀ ਕਿ ਇਸ ਵਿੱਚ ਭਾਰਤੀ ਫਿਲਮ ਇੰਡਸਟਰੀ ਨਾਲ ਜੁੜੇ ਦੋ ਦਿੱਗਜ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅੰਗੂਰ, ਪੀਕੂ, ਘਰ ਇੱਕ ਮੰਦਰ ਅਤੇ ਘਾਇਲ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਮੌਸਮੀ ਚੈਟਰਜੀ ਨੂੰ ਸਿਨੇਮਾ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਪਿਛਲੇ 6 ਦਹਾਕਿਆਂ ਤੋਂ ਆਪਣੀ ਮਖਮਲੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਪ੍ਰਸਿੱਧ ਗਾਇਕ ਕੇਜੇ ਯੇਸੂਦਾਸ ਨੂੰ ਵੀ ਸੰਗੀਤ ਉਦਯੋਗ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Follow Us