AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

BAFTA ਐਵਾਰਡਸ ‘ਚ ਧਰਮਿੰਦਰ ਨੂੰ ਦਿੱਤੀ ਗਈ ਸ਼ਰਧਾਂਜਲੀ, ਗਲੋਬਲ ਸਿਤਾਰਿਆਂ ਨਾਲ ਦਿਖਾਈਆਂ ਗਈਆਂ ‘ਹੀ-ਮੈਨ’ ਦੀਆਂ ਤਸਵੀਰਾਂ

BAFTA Awards 2026: ਲੰਡਨ ਦੇ ਇਤਿਹਾਸਕ ਰਾਇਲ ਫੈਸਟੀਵਲ ਹਾਲ ਵਿੱਚ ਆਯੋਜਿਤ 79ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਆਰਟਸ (BAFTA) ਐਵਾਰਡਸ 2026 ਵਿੱਚ ਭਾਰਤੀ ਸਿਨੇਮਾ ਦੀ ਚਮਕ ਦੇਖਣ ਨੂੰ ਮਿਲੀ। ਇਹ ਸਮਾਰੋਹ ਭਾਰਤੀ ਪ੍ਰਸ਼ੰਸਕਾਂ ਲਈ ਉਸ ਸਮੇਂ ਬੇਹੱਦ ਯਾਦਗਾਰ ਅਤੇ ਭਾਵੁਕ ਬਣ ਗਿਆ ਜਦੋਂ ਇਸ ਅੰਤਰਰਾਸ਼ਟਰੀ ਮੰਚ 'ਤੇ ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਸਵਰਗੀ ਧਰਮਿੰਦਰ ਨੂੰ ਸ਼ਰਧਾਂਜਲੀ ਦਿੱਤੀ ਗਈ।

BAFTA ਐਵਾਰਡਸ 'ਚ ਧਰਮਿੰਦਰ ਨੂੰ ਦਿੱਤੀ ਗਈ ਸ਼ਰਧਾਂਜਲੀ, ਗਲੋਬਲ ਸਿਤਾਰਿਆਂ ਨਾਲ ਦਿਖਾਈਆਂ ਗਈਆਂ 'ਹੀ-ਮੈਨ' ਦੀਆਂ ਤਸਵੀਰਾਂ
BAFTA ‘ਚ ਧਰਮਿੰਦਰ ਨੂੰ ਸ਼ਰਧਾਂਜਲੀ, ਗਲੋਬਲ ਸਿਤਾਰਿਆਂ ਨਾਲ ਚਮਕਿਆ ‘ਹੀ-ਮੈਨ’
tv9-punjabi
| Updated On: 24 Feb 2026 10:49 AM IST
Share

ਲੰਡਨ ਦੇ ਇਤਿਹਾਸਕ ਰਾਇਲ ਫੈਸਟੀਵਲ ਹਾਲ ਵਿੱਚ ਆਯੋਜਿਤ 79ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਆਰਟਸ (BAFTA) ਐਵਾਰਡਸ 2026 ਵਿੱਚ ਭਾਰਤੀ ਸਿਨੇਮਾ ਦੀ ਚਮਕ ਦੇਖਣ ਨੂੰ ਮਿਲੀ। ਇਹ ਸਮਾਰੋਹ ਭਾਰਤੀ ਪ੍ਰਸ਼ੰਸਕਾਂ ਲਈ ਉਸ ਸਮੇਂ ਬੇਹੱਦ ਯਾਦਗਾਰ ਅਤੇ ਭਾਵੁਕ ਬਣ ਗਿਆ ਜਦੋਂ ਇਸ ਅੰਤਰਰਾਸ਼ਟਰੀ ਮੰਚ ‘ਤੇ ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਸਵਰਗੀ ਧਰਮਿੰਦਰ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਮੌਜੂਦਗੀ ਅਤੇ ਭਾਰਤੀ ਫਿਲਮ ਬੂਂਗ ਦੀ ਜਿੱਤ ਨੇ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ।

ਧਰਮਿੰਦਰ ਨੂੰ ‘ਇਨ ਮੈਮੋਰੀਅਮ’ ਵਿੱਚ ਕੀਤਾ ਗਿਆ ਯਾਦ

BAFTA 2026 ਦੇ ‘ਇਨ ਮੈਮੋਰੀਅਮ’ ਹਿੱਸੇ ਦੌਰਾਨ ਦੁਨੀਆ ਭਰ ਦੇ ਦਿੱਗਜ ਸਿਤਾਰਿਆਂ ਦੇ ਨਾਲ ਭਾਰਤ ਦੇ ‘ਹੀ-ਮੈਨ’ ਧਰਮਿੰਦਰ ਨੂੰ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ ਗਈ। ਜਿਸ ਵੇਲੇ ਗਾਇਕਾ ਜੈਸੀ ਵੇਅਰ ਬਾਰਬਰਾ ਸਟ੍ਰੀਸੈਂਡ ਦਾ ਮਸ਼ਹੂਰ ਗੀਤ ਦਿ ਵੇਅ ਵੀ ਵੇਅਰ ਗਾ ਰਹੀ ਸੀ, ਉਸ ਸਮੇਂ ਵੱਡੀ ਸਕਰੀਨ ‘ਤੇ ਧਰਮਿੰਦਰ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਇਹ ਪਲ ਸਾਰੇ ਭਾਰਤੀਆਂ ਲਈ ਮਾਣ ਵਾਲਾ ਸੀ। ਧਰਮਿੰਦਰ ਦੇ ਨਾਲ-ਨਾਲ ਡਾਇਨੇ ਕੀਟਨ, ਜੀਨ ਹੈਕਮੈਨ ਅਤੇ ਰੌਬਰਟ ਡੁਵੈਲ ਵਰਗੇ ਗਲੋਬਲ ਸਿਤਾਰਿਆਂ ਨੂੰ ਵੀ ਯਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਧਰਮਿੰਦਰ ਦਾ ਨਵੰਬਰ 2025 ਵਿੱਚ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਆਲੀਆ ਭੱਟ ਨੇ ਹਿੰਦੀ ਵਿੱਚ ਦਿੱਤਾ ਭਾਸ਼ਣ

ਇਸ ਵੱਕਾਰੀ ਐਵਾਰਡ ਸਮਾਰੋਹ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਉਹ ਸਟੇਜ ‘ਤੇ ਇੱਕ ‘ਨਾਨ-ਇੰਗਲਿਸ਼’ ਫਿਲਮ ਨੂੰ ਐਵਾਰਡ ਦੇਣ ਲਈ ਪਹੁੰਚੀ ਸੀ। ਇਸ ਦੌਰਾਨ ਸਭ ਤੋਂ ਖਾਸ ਗੱਲ ਇਹ ਰਹੀ ਕਿ ਆਲੀਆ ਨੇ ਆਪਣਾ ਭਾਸ਼ਣ ਹਿੰਦੀ ਭਾਸ਼ਾ ਵਿੱਚ ਦਿੱਤਾ, ਜਿਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਭਾਰਤੀ ਸੱਭਿਆਚਾਰ ਅਤੇ ਭਾਸ਼ਾ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪਹੁੰਚਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਭਾਰਤੀ ਫਿਲਮ ਬੂਂਗ ਦੀ ਇਤਿਹਾਸਕ ਜਿੱਤ

ਭਾਰਤ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਇਸ ਸਮਾਰੋਹ ਵਿੱਚ ਭਾਰਤੀ ਫਿਲਮ ਬੂਂਗ ਦੀ ਜਿੱਤ ਰਹੀ। ਇਸ ਫਿਲਮ ਨੂੰ ‘ਬੈਸਟ ਚਿਲਡਰਨ ਐਂਡ ਫੈਮਿਲੀ’ ਕੈਟਾਗਰੀ ਵਿੱਚ BAFTA ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਹ ਜਿੱਤ ਭਾਰਤੀ ਸਿਨੇਮਾ ਦੀ ਵਧਦੀ ਪਕੜ ਅਤੇ ਵਿਸ਼ਵ ਪੱਧਰ ‘ਤੇ ਉਸ ਦੀ ਮਾਨਤਾ ਦਾ ਸਬੂਤ ਹੈ।

65 ਸਾਲ ਦਾ ਸੁਨਹਿਰੀ ਸਫ਼ਰ

ਪੰਜਾਬ ਦੇ ਜੰਮਪਲ ਧਰਮਿੰਦਰ ਨੇ 1960 ਵਿੱਚ ਫਿਲਮ ਦਿਲ ਭੀ ਤੇਰਾ ਹਮ ਭੀ ਤੇਰੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 24 ਨਵੰਬਰ 2025 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਨੇ ਆਪਣੇ 65 ਸਾਲਾਂ ਦੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਕੀਤੀਆਂ। ਉਨ੍ਹਾਂ ਦੀ ਆਖਰੀ ਫਿਲਮ ਇੱਕੀਸ 1 ਜਨਵਰੀ 2026 ਨੂੰ ਰਿਲੀਜ਼ ਹੋਈ ਸੀ, ਜਿਸ ਰਾਹੀਂ ਉਨ੍ਹਾਂ ਨੇ ਆਖਰੀ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਪਰਦੇ ‘ਤੇ ਦੀਦਾਰ ਦਿੱਤੇ।

Follow Us
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO...
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ...
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ...
ਥਾਰ ਦਾ ਨਸ਼ਾ: ਚੱਲਦੀ ਗੱਡੀ ਦੇ ਫੁੱਟ ਬੋਰਡ 'ਤੇ ਖੜੇ ਹੋ ਕੇ ਬਣਾਇਆ ਵਿਕਟਰੀ ਸਾਈਨ, ਹੁਣ ਲੱਭ ਰਹੀ ਪੁਲਿਸ
ਥਾਰ ਦਾ ਨਸ਼ਾ: ਚੱਲਦੀ ਗੱਡੀ ਦੇ ਫੁੱਟ ਬੋਰਡ 'ਤੇ ਖੜੇ ਹੋ ਕੇ ਬਣਾਇਆ ਵਿਕਟਰੀ ਸਾਈਨ, ਹੁਣ ਲੱਭ ਰਹੀ ਪੁਲਿਸ...