AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Asha Bhosle Health Update: ਹਾਰਟ ਅਟੈਕ ਨਹੀਂ, ਇਨਫੈਕਸ਼ਨ… ਆਸ਼ਾ ਭੋਸਲੇ ਦੀ ਪੋਤੀ ਨੇ ਸਾਂਝਾ ਕੀਤਾ ਹੈਲਥ ਅਪਡੇਟ, ਕੀਤੀ ਪੋਸਟ ਸ਼ੇਅਰ

Asha Bhosle Health Update: ਸੰਗੀਤ ਜਗਤ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਦੀ ਸਿਹਤ ਨੂੰ ਲੈ ਕੇ ਫੈਲੀਆਂ ਚਿੰਤਾਵਾਂ ਦਰਮਿਆਨ ਹੁਣ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਕੁਝ ਘੰਟਿਆਂ ਤੋਂ ਚਰਚਾ ਸੀ ਕਿ 92 ਸਾਲਾ ਗਾਇਕਾ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੁਣ ਇਸ ਮਾਮਲੇ 'ਤੇ ਉਨ੍ਹਾਂ ਦੀ ਪੋਤੀ ਜਨਾਈ ਭੋਸਲੇ ਨੇ ਸੋਸ਼ਲ ਮੀਡੀਆ ਰਾਹੀਂ ਅਧਿਕਾਰਤ ਪੋਸਟ ਸਾਂਝੀ ਕਰਕੇ ਸਥਿਤੀ ਸਪੱਸ਼ਟ ਕੀਤੀ ਹੈ।

Asha Bhosle Health Update: ਹਾਰਟ ਅਟੈਕ ਨਹੀਂ, ਇਨਫੈਕਸ਼ਨ... ਆਸ਼ਾ ਭੋਸਲੇ ਦੀ ਪੋਤੀ ਨੇ ਸਾਂਝਾ ਕੀਤਾ ਹੈਲਥ ਅਪਡੇਟ, ਕੀਤੀ ਪੋਸਟ ਸ਼ੇਅਰ
ਹਾਰਟ ਅਟੈਕ ਨਹੀਂ, ਇਨਫੈਕਸ਼ਨ… ਆਸ਼ਾ ਭੋਸਲੇ ਦੀ ਪੋਤੀ ਨੇ ਸਾਂਝਾ ਕੀਤਾ ਅਪਡੇਟ
tv9-punjabi
| Published: 11 Apr 2026 23:24 PM IST

ਸੰਗੀਤ ਜਗਤ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਦੀ ਸਿਹਤ ਨੂੰ ਲੈ ਕੇ ਫੈਲੀਆਂ ਚਿੰਤਾਵਾਂ ਦਰਮਿਆਨ ਹੁਣ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਕੁਝ ਘੰਟਿਆਂ ਤੋਂ ਚਰਚਾ ਸੀ ਕਿ 92 ਸਾਲਾ ਗਾਇਕਾ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੁਣ ਇਸ ਮਾਮਲੇ ‘ਤੇ ਉਨ੍ਹਾਂ ਦੀ ਪੋਤੀ ਜਨਾਈ ਭੋਸਲੇ ਨੇ ਸੋਸ਼ਲ ਮੀਡੀਆ ਰਾਹੀਂ ਅਧਿਕਾਰਤ ਪੋਸਟ ਸਾਂਝੀ ਕਰਕੇ ਸਥਿਤੀ ਸਪੱਸ਼ਟ ਕੀਤੀ ਹੈ।

ਪੋਤੀ ਜਨਾਈ ਭੋਸਲੇ ਨੇ ਪੋਸਟ ਵਿੱਚ ਕੀ ਲਿਖਿਆ?

ਜਨਾਈ ਭੋਸਲੇ ਨੇ ਆਪਣੀ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦੇ ਹੋਏ ਲਿਖਿਆ, “ਮੇਰੀ ਦਾਦੀ, ਆਸ਼ਾ ਭੋਸਲੇ, ਬਹੁਤ ਜ਼ਿਆਦਾ ਕਮਜ਼ੋਰੀ ਅਤੇ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹਨ। ਅਸੀਂ ਤੁਹਾਡੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਸਭ ਕੁਝ ਜਲਦ ਹੀ ਠੀਕ ਹੋ ਜਾਵੇਗਾ। ਅਸੀਂ ਤੁਹਾਨੂੰ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਸਿਹਤ ਬਾਰੇ ਸੂਚਿਤ ਕਰਦੇ ਰਹਾਂਗੇ।”

ਨਹੀਂ ਹੈ ਹਾਰਟ ਅਟੈਕ

ਜਨਾਈ ਦੀ ਇਸ ਪੋਸਟ ਤੋਂ ਇਹ ਸਾਫ਼ ਹੋ ਗਿਆ ਹੈ ਕਿ ਆਸ਼ਾ ਭੋਸਲੇ ਨੂੰ ਹਾਰਟ ਅਟੈਕ ਨਹੀਂ ਆਇਆ ਹੈ। ਛਾਤੀ ਵਿੱਚ ਇਨਫੈਕਸ਼ਨ ਅਤੇ ਵੱਧਦੀ ਉਮਰ ਕਾਰਨ ਆਈ ਕਮਜ਼ੋਰੀ ਹੀ ਉਨ੍ਹਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦਾ ਮੁੱਖ ਕਾਰਨ ਹੈ। ਹਾਲਾਂਕਿ ਪਹਿਲਾਂ ਆਈਆਂ ਖ਼ਬਰਾਂ ਨੇ ਪ੍ਰਸ਼ੰਸਕਾਂ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਸੀ, ਪਰ ਹੁਣ ਹਾਰਟ ਅਟੈਕ ਦੀ ਗੱਲ ਨਕਾਰੇ ਜਾਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ।

ਪ੍ਰਸ਼ੰਸਕ ਕਰ ਰਹੇ ਹਨ ਜਲਦ ਸਿਹਤਯਾਬੀ ਦੀ ਦੁਆ

ਸੰਗੀਤ ਦੀ ਦੁਨੀਆ ਵਿੱਚ 70 ਸਾਲਾਂ ਤੋਂ ਵੱਧ ਦਾ ਸਫ਼ਰ ਤੈਅ ਕਰਨ ਵਾਲੀ ਅਤੇ ਹਜ਼ਾਰਾਂ ਸੁਪਰਹਿੱਟ ਗੀਤ ਦੇਣ ਵਾਲੀ ਆਸ਼ਾ ਭੋਸਲੇ ਦੇ ਦੇਸ਼-ਵਿਦੇਸ਼ ਵਿੱਚ ਕਰੋੜਾਂ ਪ੍ਰਸ਼ੰਸਕ ਹਨ। 92 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਸੰਗੀਤ ਪ੍ਰਤੀ ਲਗਨ ਬਰਕਰਾਰ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੰਗੀਤ ਅਤੇ ਫਿਲਮੀ ਜਗਤ ਦੀਆਂ ਕਈ ਹਸਤੀਆਂ ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ। ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

Follow Us
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ...