ਚੰਡੀਗੜ੍ਹ ‘ਚ ਅਰਿਜੀਤ ਸਿੰਘ ਦੇ ਲਾਈਵ ਸ਼ੋਅ ‘ਤੇ ਸਸਪੈਂਸ: ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ, DC ਨੇ ਪਾਰਕਿੰਗ ਵਿਵਸਥਾ ਨਾ ਹੋਣ ਦਾ ਦਿੱਤਾ ਹਵਾਲਾ
Singer Arijit Singh Live Show in Chandigarh: ਇਸ ਤੋਂ ਪਹਿਲਾਂ 27 ਮਈ ਨੂੰ ਚੰਡੀਗੜ੍ਹ 'ਚ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਹੋਣਾ ਸੀ, ਪਰ ਖਰਾਬ ਮੌਸਮ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ। ਹੁਣ ਪੁਲਿਸ ਨੇ ਇਸ ਸ਼ੋਅ ਨੂੰ ਵੀ ਸੈਕਟਰ 25 ਵਿੱਚ ਸ਼ਿਫਟ ਕਰਨ ਦੀ ਸਲਾਹ ਦਿੱਤੀ ਹੈ। ਕਿਉਂਕਿ ਸੈਕਟਰ 34 ਵਿੱਚ ਪਹਿਲਾਂ ਹੀ ਕਈ ਸਮਾਗਮ ਚੱਲ ਰਹੇ ਹਨ। ਇਸ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਪਾਰਕਿੰਗ ਸਥਾਨ ਬੁੱਕ ਨਹੀਂ ਕੀਤੇ ਗਏ ਹਨ।
ਚੰਡੀਗੜ੍ਹ ਦੇ ਸੈਕਟਰ 34 ਪ੍ਰਦਰਸ਼ਨੀ ਮੈਦਾਨ ਵਿੱਚ 4 ਨਵੰਬਰ ਨੂੰ ਹੋਣ ਵਾਲਾ ਗਾਇਕ ਅਰਿਜੀਤ ਸਿੰਘ (Arijit Singh) ਦੇ ਲਾਈਵ ਸ਼ੋਅ ਦੇ ਰੱਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਪੁਲਿਸ ਨੇ ਹਾਲੇ ਤੱਕ ਇਸ ਦੀ ਇਜਾਜ਼ਤ ਨਹੀਂ ਦਿੱਤੀ ਹੈ। ਪੁਲਿਸ ਨੇ ਡਿਪਟੀ ਕਮਿਸ਼ਨਰ ਨੂੰ ਪ੍ਰਦਰਸ਼ਨੀ ਮੈਦਾਨ ਦੇ ਆਲੇ-ਦੁਆਲੇ ਵਾਹਨਾਂ ਲਈ ਪਾਰਕਿੰਗ ਦੇ ਪ੍ਰਬੰਧ ਨਾ ਹੋਣ ਦਾ ਹਵਾਲਾ ਦਿੱਤਾ ਹੈ।
ਪੁਲਿਸ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਗਾਇਕ ਅਰਿਜੀਤ ਸਿੰਘ ਦੇ ਸ਼ੋਅ ਵਿੱਚ ਕਰੀਬ 25 ਹਜ਼ਾਰ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਵਿੱਚ ਸ਼ੋਅ ਦੌਰਾਨ 7 ਹਜ਼ਾਰ ਵਾਹਨ ਚੰਡੀਗੜ੍ਹ ਪਹੁੰਚ ਸਕਦੇ ਹਨ। ਅਜਿਹੇ ‘ਚ ਜੇਕਰ ਪ੍ਰਦਰਸ਼ਨੀ ਗਰਾਊਂਡ ‘ਚ ਇਹ ਲਾਈਵ ਸ਼ੋਅ ਕੀਤਾ ਜਾਂਦਾ ਹੈ ਤਾਂ ਉਥੇ ਵਾਹਨਾਂ ਦੀ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਾਰਨ ਟਰੈਫਿਕ ਵਿਵਸਥਾ ਵਿਗੜ ਸਕਦੀ ਹੈ। ਇਸ ਲਈ ਇਹ ਸ਼ੋਅ ਸੈਕਟਰ 34 ਵਿੱਚ ਨਹੀਂ ਕਰਵਾਇਆ ਜਾ ਸਕਦਾ।
2 ਲੱਖ ਰੁਪਏ ਤੱਕ ਦੀ ਟਿਕਟ
ਪ੍ਰਬੰਧਕਾਂ ਨੇ ਇਸ ਸ਼ੋਅ ਦੀ ਸਭ ਤੋਂ ਘੱਟ ਟਿਕਟ 1800 ਰੁਪਏ ਰੱਖੀ ਹੈ, ਜੋ ਕਿ ਵਿਦਿਆਰਥੀਆਂ ਲਈ ਹੈ। ਵੱਧ ਤੋਂ ਵੱਧ ਟਿਕਟ 2 ਲੱਖ ਰੁਪਏ ਹੈ। ਜਿਸ ਵਿੱਚ ਲੋਕਾਂ ਨੂੰ ਕੁਰਸੀਆਂ ਦੇ ਨਾਲ-ਨਾਲ ਮੇਜ਼ ਵੀ ਮੁਹੱਈਆ ਕਰਵਾਏ ਜਾਣਗੇ। ਇੱਥੇ ਬੈਠਣ ਅਤੇ ਖਾਣ ਦਾ ਵੀ ਪ੍ਰਬੰਧ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਇਸ ਸ਼ੋਅ ਦੀਆਂ ਕਰੀਬ 7 ਹਜ਼ਾਰ ਟਿਕਟਾਂ ਵਿਕ ਚੁੱਕੀਆਂ ਹਨ।
ਇਹ ਵੀ ਪੜ੍ਹੋ