Alia Bhatt on Private Pictures: ਪ੍ਰਾਈਵੇਟ ਪਿਕਚਰ ਖਿੱਚਣ ਦੇ ਮਾਮਲੇ ‘ਚ ਹਰਕਤ ‘ਚ ਆਈ ਪੁਲਿਸ, ਆਲੀਆ ਨੂੰ ਕਿਹਾ – ਦਰਜ ਕਰਵਾਓ ਮਾਮਲਾ

Updated On: 

22 Feb 2023 16:02 PM

ਬਾਲੀਵੁਡ ਨਿਊਜ : ਪ੍ਰਾਈਵੇਟ ਪਿਕਚਰ ਖਿੱਚਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਆਲੀਆ ਭੱਟ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਹਾਲਾਂਕਿ ਆਲੀਆ ਦੇ ਜਵਾਬ ਤੋਂ ਲੱਗਦਾ ਹੈ ਕਿ ਉਹ ਇਸ ਮਾਮਲੇ 'ਚ ਸ਼ਿਕਾਇਤ ਕਰਨ ਦੇ ਮੂਡ 'ਚ ਨਹੀਂ ਹੈ।

Alia Bhatt on Private Pictures: ਪ੍ਰਾਈਵੇਟ ਪਿਕਚਰ ਖਿੱਚਣ ਦੇ ਮਾਮਲੇ ਚ ਹਰਕਤ ਚ ਆਈ ਪੁਲਿਸ, ਆਲੀਆ ਨੂੰ ਕਿਹਾ - ਦਰਜ ਕਰਵਾਓ ਮਾਮਲਾ

ਪ੍ਰਾਈਵੇਟ ਪਿਕਚਰ ਖਿੱਚਣ ਦੇ ਮਾਮਲੇ 'ਚ ਹਰਕਤ 'ਚ ਆਈ ਪੁਲਿਸ, ਆਲੀਆ ਨੂੰ ਕਿਹਾ - ਦਰਜ ਕਰਵਾਓ ਮਾਮਲਾ। Alia Bhatt reacted on private pictures

Follow Us On

ਮਨੋਰੰਜਨ ਜਗਤ ਦੀ ਖਬਰ: ਗੁਆਂਢ ਦੀ ਬਿਲਡਿੰਗ ਤੋਂ ਘਰ ਵਿੱਚ ਟਹਿਲ ਰਹੀ ਅਭਿਨੇਤਰੀ ਆਲੀਆ ਭੱਟ (Alia Bhatt) ਦੀ ਤਸਵੀਰ ਖਿੱਚਣ ਦੇ ਮਾਮਲੇ ‘ਚ ਮੁੰਬਈ ਪੁਲਿਸ ਨੇ ਆਲੀਆ ਭੱਟ ਨਾਲ ਸੰਪਰਕ ਕੀਤਾ ਹੈ। ਪੁਲਿਸ ਨੇ ਆਲੀਆ ਭੱਟ ਨੂੰ ਇਸ ਪੂਰੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਹਾਲਾਂਕਿ, ਆਲੀਆ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦੀ ਪੀਆਰ ਟੀਮ ਸਬੰਧਤ ਪੋਰਟਲ ਦੇ ਸੰਪਰਕ ਵਿੱਚ ਹੈ।

ਇੰਸਟਾਗ੍ਰਾਮ ਸਟੋਰੀ ਵਿੱਚ ਆਲੀਆ ਭੱਟ ਨੇ ਕੀਤੀ ਨਿੰਦਾ

ਆਲੀਆ ਭੱਟ ਨੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਨਿਊਜ ਪੋਰਟਲ ਦੁਆਰਾ ਸ਼ੇਅਰ ਕੀਤੀਆਂ ਤਸਵੀਰਾਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਪ੍ਰਾਈਵੇਸੀ ਵਿੱਚ ਘੁਸਪੈਠ ਕਰਨ ਲਈ ਫੋਟੋਗ੍ਰਾਫਰ ਅਤੇ ਪੋਰਟਲ ਵਿਰੁੱਧ ਆਪਣੀ ਨਾਰਾਜਗੀ ਜ਼ਾਹਰ ਕੀਤੀ ਸੀ। ਇਸ ਪੋਸਟ ਵਿੱਚ ਆਲੀਆ ਨੇ ਮੁੰਬਈ ਪੁਲਿਸ ਨੂੰ ਵੀ ਟੈਗ ਕੀਤਾ ਹੈ। ਹੁਣ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਉਸਨੇ ਆਲੀਆ ਨਾਲ ਸੰਪਰਕ ਕੀਤਾ ਹੈ।

ਕਿਉਂ ਹੋਇਆ ਸਾਰਾ ਹੰਗਾਮਾ ?

ਜਿਨ੍ਹਾਂ ਤਸਵੀਰਾਂ ‘ਤੇ ਹੰਗਾਮਾ ਹੋਇਆ ਹੈ, ਉਨ੍ਹਾਂ ‘ਚ ਆਲੀਆ ਭੱਟ ਆਪਣੇ ਘਰ ‘ਚ ਨਜਰ ਆ ਰਹੀ ਹੈ । ਉਹ ਫੋਨ ਚਲਾਉਂਦੀ ਵਿਖ ਰਹੀ ਹੈ। ਉਦੋਂ ਸਾਹਮਣੇ ਵਾਲੀ ਇਮਾਰਤ ਦਾ ਇੱਕ ਫੋਟੋਗ੍ਰਾਫਰ ਉਨ੍ਹਾਂ ਦੀ ਤਸਵੀਰ ਲੈਂਦਾ ਹੈ ਅਤੇ ਉਸਨੂੰ ਇੱਕ ਪੋਰਟਲ ‘ਤੇ ਸ਼ੇਅਰ ਵੀ ਕਰ ਦਿੰਦਾ ਹੈ। ਆਪਣੀ ਤਸਵੀਰ ਦੇਖ ਕੇ ਆਲੀਆ ਭੱਟ ਭੜਕ ਗਈ ਅਤੇ ਇਕ ਪੋਸਟ ਲਿਖ ਕੇ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਨੇ ਲਿਖਿਆ, “ਇਹ ਕੀ ਮਜ਼ਾਕ ਹੈ? ਮੈਂ ਆਪਣੇ ਘਰ ਵਿੱਚ ਸੀ, ਦੁਪਹਿਰ ਨੂੰ ਆਪਣੇ ਲਿਵਿੰਗ ਰੂਮ ਵਿੱਚ ਬੈਠੀ ਸੀ, ਉਦੋਂ ਮੈਨੂੰ ਮਹਿਸੂਸ ਹੋਇਆ ਕਿ ਕੋਈ ਮੈਨੂੰ ਦੇਖ ਰਿਹਾ ਹੈ।”

ਆਲੀਆ ਨੇ ਅੱਗੇ ਲਿਖਿਆ, ਜਦੋਂ ਮੈਂ ਉੱਪਰ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਮੇਰੇ ਗੁਆਂਢ ਦੀ ਬਿਲਡਿੰਗ ਦੀ ਛੱਤ ‘ਤੇ ਹੈ ਅਤੇ ਕੈਮਰਾ ਮੇਰੇ ਵੱਲ ਹੈ। ਕਿਸ ਤਰ੍ਹਾਂ ਦੀ ਦੁਨੀਆਂ ਵਿੱਚ ਇਸ ਦੀ ਇਜਾਜਤ ਹੈ। ਇਹ ਕਿਸੇ ਦੀ ਨਿੱਜਤਾ ‘ਤੇ ਹਮਲਾ ਹੈ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਰੀਆਂ ਲਾਈਨਾਂ ਕ੍ਰਾਸ ਹੋ ਗਈਆਂ ਹਨ।

ਬਾਲੀਵੁੱਡ ਦਾ ਮਿਲਿਆ ਸਮਰਥਨ

ਆਲੀਆ ਭੱਟ ਨੇ ਜਿਵੇਂ ਹੀ ਇਸ ਪੋਸਟ ਨੂੰ ਸ਼ੇਅਰ ਕੀਤਾ, ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਜਿਹੀਆਂ ਹਰਕਤਾਂ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਅਨੁਸ਼ਕਾ ਸ਼ਰਮਾ, ਅਰਜੁਨ ਕਪੂਰ, ਕਰਨ ਜੌਹਰ, ਸ਼ਾਹੀਨ ਭੱਟ, ਸਵਰਾ ਭਾਸਕਰ ਸਮੇਤ ਕਈ ਸਿਤਾਰਿਆਂ ਨੇ ਆਲੀਆ ਦੇ ਸਮਰਥਨ ‘ਚ ਆਵਾਜ ਬੁਲੰਦ ਕੀਤੀ ਹੈ। ਸਾਰੇ ਸਿਤਾਰਿਆਂ ਨੇ ਪਾਪਰਾਜ਼ੀ ਦੀ ਇਸ ਹਰਕਤ ‘ਤੇ ਗੁੱਸਾ ਜ਼ਾਹਰ ਕੀਤਾ ਹੈ।