ਐਸ਼ਵਰਿਆ ਰਾਏ ਬੱਚਨ ਨੂੰ ਮਿਲਿਆ ਨੋਟਿਸ, ਇਸ ਵਿਵਾਦ ਵਿੱਚ ਫਸੀ ਇਹ ਖੂਬਸੂਰਤ ਅਦਾਕਾਰਾ
ਐਸ਼ਵਰਿਆ ਰਾਏ ਬੱਚਨ ਅੱਜ ਵੀ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ। ਐਸ਼ਵਰਿਆ ਰਾਏ ਨੂੰ ਆਪਣੀ ਖੂਬਸੂਰਤੀ ਕਾਰਨ ਬ੍ਰਹਿਮੰਡ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਲਿਆ ਹੋਇਆ ਹੈ।

ਐਸ਼ਵਰਿਆ ਰਾਏ
ਐਸ਼ਵਰਿਆ ਰਾਏ ਬੱਚਨ ਅੱਜ ਵੀ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚ ਗਿਣੀ ਜਾਂਦੀ ਹੈ। ਐਸ਼ਵਰਿਆ ਰਾਏ ਨੂੰ ਆਪਣੀ ਖੂਬਸੂਰਤੀ ਕਾਰਨ ਬ੍ਰਹਿਮੰਡ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਲਿਆ ਹੋਇਆ ਹੈ। ਉਹ ਬਾਲੀਵੁੱਡ ਵਿੱਚ ਆਪਣੀ ਸੁੰਦਰਤਾ ਅਤੇ ਸ਼ਾਨਦਾਰ ਅਦਾਕਾਰੀ ਦੇ ਹੁਨਰ ਲਈ ਜਾਣੀ ਜਾਂਦੀ ਹੈ। ਉਹ ਹਮੇਸ਼ਾ ਮੀਡੀਆ ਦੀ ਲਾਈਮਲਾਈਟ ‘ਚ ਰਹਿੰਦੀ ਹੈ। ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕ ਹਨ। ਉਸ ਦੀਆਂ ਤਸਵੀਰਾਂ ਅਤੇ ਖਬਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਅੱਜ ਕੱਲ੍ਹ ਐਸ਼ਵਰਿਆ ਰਾਏ ਇੱਕ ਵੱਖਰੇ ਵਿਵਾਦ ਕਾਰਨ ਸੁਰਖੀਆਂ ਵਿੱਚ ਹੈ। ਇਸ ਵਾਰ ਐਸ਼ਵਰਿਆ ਰਾਏ ਆਪਣੀ ਕਿਸੇ ਖੂਬਸੂਰਤ ਫੋਟੋ ਕਾਰਨ ਨਹੀਂ ਸਗੋਂ ਇਸ ਕਾਰਨ ਵਿਵਾਦਾਂ ‘ਚ ਫਸਦੀ ਨਜ਼ਰ ਆ ਰਹੀ ਹੈ। ਐਸ਼ਵਰਿਆ ਰਾਏ ਨੂੰ ਸਰਕਾਰ ਨੇ ਪ੍ਰਾਪਰਟੀ ਟੈਕਸ ਨਾ ਭਰਨ ਦੇ ਚਲਦੇ ਹੋਏ ਨੋਟਿਸ ਦਿੱਤਾ ਹੈ। ਇਸ ਨੋਟਿਸ ਤੋਂ ਬਾਅਦ ਐਸ਼ਵਰਿਆ ਰਾਏ ਦੀਆਂ ਮੁਸ਼ਕਿਲਾਂ ਕੁਝ ਵੱਧ ਗਈਆਂ ਹਨ। ਦਰਅਸਲ, ਨਾਸਿਕ ਦੇ ਤਹਿਸੀਲਦਾਰ ਨੇ ਐਸ਼ਵਰਿਆ ਰਾਏ ਨੂੰ ਟੈਕਸ ਜਮ੍ਹਾ ਨਾ ਕਰਨ ‘ਤੇ ਨੋਟਿਸ ਭੇਜਿਆ ਹੈ।