ਗੁਰੂ ਨਾਨਕ ਜਯੰਤੀ ‘ਤੇ ਗੁਰੂਦੁਆਰੇ ਪਹੁੰਚ ਕੇ ਐਕਟ੍ਰੈਸੇਸ ਕਰੀਨਾ ਕਪੂਰ, ਨੇਹਾ ਧੂਪੀਆ ਤੇ ਨਿਮਰਤ ਕੌਰ ਨੇ ਲਗਾਈ ਹਾਜਰੀ
Bollywood on Guru Nanak Dev Jayanti: ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜਯੰਤੀ ਤੇ ਕਈ ਬਾਲੀਵੁੱਡ ਸਿਤਾਰੇ ਗੁਰੂ ਘਰ ਗਏ ਅਤੇ ਉਨ੍ਹਾਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਉੱਥੇ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜਯੰਤੀ ਪੂਰੇ ਦੇਸ਼ ਭਰ ਵਿਚ ਬੜੀ ਸ਼ਰਧਾ ਨਾਲ ਮਨਾਈ ਗਈ ਅਤੇ ਲੋਕਾਂ ਨੇ ਗੁਰੂ ਘਰ ਜਾ ਕੇ ਅਸ਼ੀਰਵਾਦ ਲਿਆ ਅਤੇ ਸਰੱਬਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਸਿੱਖ ਭਾਈਚਾਰਾ ਗੁਰੂ ਨਾਨਕ ਜਯੰਤੀ ਮਨਾ ਰਿਹਾ ਹੈ। ਇਸ ਸ਼ੁਭ ਮੌਕੇ ‘ਤੇ ਅਦਾਕਾਰਾ ਕਰੀਨਾ ਕਪੂਰ ਖਾਨ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਲੈਣ ਲਈ ਗੁਰਦੁਆਰੇ ਗਈ। ਉਹ ਬੇਹੱਦ ਸਾਦੇ ਅਤੇ ਖੂਬਸੁਰਤ ਅੰਦਾਜ਼ ਵਿਚ ਨਜ਼ਰ ਆਏ। ਸੋਸ਼ਲ ਮੀਡੀਆ ‘ਤੇ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਰੀਨਾ ਕਪੂਰ ਖਾਨ ਗੁਰਦੁਆਰੇ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਕਰੀਨਾ ਕਪੂਰ ਖਾਨ ਹਰੇ ਰੰਗ ਦੇ ਸੂਟ, ਸਕਾਰਫ਼ ਅਤੇ ਮੱਥੇ ‘ਤੇ ਲਾਲ ਬਿੰਦੀ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ। ਉਨ੍ਹਾਂ ਨੇ ਘੱਟੋ-ਘੱਟ ਮੇਕਅੱਪ ਕੀਤਾ ਸੀ ।
#KareenaKapoorKhan seeks blessings at the Gurudwara on Guru Nanak Jayanti with her son Jeh. ✨🙏🏻#FilmfareLens pic.twitter.com/C25aTxKrxX
— Filmfare (@filmfare) November 5, 2025
ਨੇਹਾ ਧੂਪੀਆ ਪਹੁੰਚੀ ਪਤੀ ਅੰਗਦ ਬੇਦੀ ਨਾਲ
ਗੁਰੂ ਨਾਨਕ ਜਯੰਤੀ ਦੇ ਮੌਕੇ ‘ਤੇ ਸਿਰਫ਼ ਕਰੀਨਾ ਕਪੂਰ ਹੀ ਨਹੀਂ, ਸਗੋਂ ਅਦਾਕਾਰਾ ਨੇਹਾ ਧੂਪੀਆ ਵੀ ਗੁਰਦੁਆਰੇ ਆਏ। ਉਨ੍ਹਾਂ ਦੇ ਪਤੀ ਅੰਗਦ ਬੇਦੀ ਅਤੇ ਪੁੱਤਰ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਜੋੜੇ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਅੰਗਦ ਬੇਦੀ ਨੇ ਹੱਥ ਜੋੜ ਕੇ ਪਾਪਰਾਜ਼ੀ ਦਾ ਸਵਾਗਤ ਕੀਤਾ, ਜਦੋਂ ਕਿ ਦੋਵਾਂ ਨੇ ਮੀਡੀਆ ਲਈ ਮੁਸਕਰਾਉਂਦੇ ਹੋਏ ਪੋਜ਼ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜਯੰਤੀ ਤੇ ਕਈ ਬਾਲੀਵੁੱਡ ਸਿਤਾਰੇ ਗੁਰੂ ਘਰ ਗਏ ਅਤੇ ਉਨ੍ਹਾਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਉੱਥੇ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜਯੰਤੀ ਪੂਰੇ ਦੇਸ਼ ਭਰ ਵਿਚ ਬੜੀ ਸ਼ਰਧਾ ਨਾਲ ਮਨਾਈ ਗਈ ਅਤੇ ਲੋਕਾਂ ਨੇ ਗੁਰੂ ਘਰ ਜਾ ਕੇ ਅਸ਼ੀਰਵਾਦ ਲਿਆ ਅਤੇ ਸਰੱਬਤ ਦੇ ਭਲੇ ਦੀ ਅਰਦਾਸ ਵੀ ਕੀਤੀ।
Angad Bedi and Neha Dhupia visit the Gurudwara with their son to seek blessings on the auspicious occasion of Guru Purab 🙏🏻. . . .#IF #IndiaForums #GuruNanakJayanti #GuruPurab #WaheguruJi #AngadBedi #NehaDhupia @NehaDhupia pic.twitter.com/YH3yXTVDKz
— India Forums (@indiaforums) November 5, 2025ਇਹ ਵੀ ਪੜ੍ਹੋ
ਨਿਮਰਤ ਕੌਰ ਵੀ ਹੋਈ ਨਤਮਸਤਕ
ਉੱਧਰ ਪੰਜਾਬੀ ਅਦਾਕਾਰਾ ਨਿਮਰਤ ਕੌਰ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ। ਉਨ੍ਹਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਨਾਲ ਹੀ ਮੀਡੀਆ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਗੁਰੂ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਨਾਨਕ ਦੇ ਦਿਖਾਏ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।Nimrat Kaur spotted at the Gurudwara, wrapped in faith and calm energy. 🌸#NimratKaur #MissMalini #GuruNanakJayanti pic.twitter.com/tcDylq7HRr
— MissMalini (@MissMalini) November 5, 2025


