ਪੰਜਾਬ ਦੀ ਮਿੱਟੀ ਨੇ ਮੈਨੂੰ ਪਛਾਣ ਦਿੱਤੀ, ਮੈਂ ਇਸ ਦਾ ਪੁੱਤਰ: ਧਰਮਿੰਦਰ ਦਾ ਜੱਦੀ ਪਿੰਡ ਨਾਲ ਸੀ ਖਾਸ ਲਗਾਅ
Darminder Singh Deol Native Village: ਧਰਮਿੰਦਰ ਨੂੰ ਆਪਣੀ ਜਨਮ ਭੂਮੀ ਨਾਲ ਖਾਸ ਲਗਾਅ ਹੈ। ਉਹ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਨੇ ਪੰਜਾਬ ਦੀ ਮਿੱਟੀ ਤੋਂ ਹੋਰ ਕਿਤੇ ਵੀ ਜ਼ਿਆਦਾ ਪ੍ਰਾਪਤ ਕੀਤਾ ਹੈ। ਪੰਜਾਬ ਦੀ ਮਿੱਟੀ ਨੇ ਉਨ੍ਹਾਂ ਨੂੰ ਆਪਣੀ ਪਛਾਣ ਦਿੱਤੀ; ਉਹ ਅਜੇ ਵੀ ਉਨ੍ਹਾਂ ਦਾ ਪੁੱਤਰ ਹੈ। ਧਰਮਿੰਦਰ ਜਦੋਂ ਵੀ ਲੁਧਿਆਣਾ ਜਾਂਦੇ ਸਨ ਤਾਂ ਆਪਣੇ ਜੱਦੀ ਪਿੰਡ ਸਾਹਨੇਵਾਲ ਜ਼ਰੂਰ ਜਾਂਦੇ ਸਨ। ਇਸ ਦੌਰਾਨ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਮਿਲਦੇ ਸਨ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦਾ ਸੋਮਵਾਰ ਨੂੰ ਦੇਹਾਂਤ ਹੋਣ ਦੀ ਖ਼ਬਰ ਸਾਹਮਣੇ ਆਈ। ਜਾਣਕਾਰੀ ਮੁਤਾਬਕ, 89 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਦੁਪਹਿਰ ਕਰੀਬ 1 ਵਜੇ ਆਪਣੇ ਨਿਵਾਸ ਸਥਾਨ ਤੇ ਆਖਰੀ ਸਾਹ ਲਿਆ। ਲੁਧਿਆਣਾ ਦੇ ਸਾਹਨੇਵਾਲ ਵਿੱਚ ਜਨਮੇ ਧਰਮਿੰਦਰ ਦਾ ਅਸਲ ਨਾਮ ਧਰਮ ਸਿੰਘ ਦਿਓਲ ਸੀ। ਫ਼ਿਲਮ ਇੰਡਸਟਰੀ ਵਿੱਚ ਪੈਰ ਰੱਖਣ ਤੋਂ ਬਾਅਦ ਉਹ ਧਰਮਿੰਦਰ ਨਾਮ ਨਾਲ ਹੀ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ।
ਧਰਮਿੰਦਰ ਨੂੰ ਆਪਣੀ ਜਨਮ ਭੂਮੀ ਨਾਲ ਖਾਸ ਲਗਾਅ ਹੈ। ਉਹ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਨੇ ਪੰਜਾਬ ਦੀ ਮਿੱਟੀ ਤੋਂ ਹੋਰ ਕਿਤੇ ਵੀ ਜ਼ਿਆਦਾ ਪ੍ਰਾਪਤ ਕੀਤਾ ਹੈ। ਪੰਜਾਬ ਦੀ ਮਿੱਟੀ ਨੇ ਉਨ੍ਹਾਂ ਨੂੰ ਆਪਣੀ ਪਛਾਣ ਦਿੱਤੀ; ਉਹ ਅਜੇ ਵੀ ਉਨ੍ਹਾਂ ਦਾ ਪੁੱਤਰ ਹੈ। ਧਰਮਿੰਦਰ ਜਦੋਂ ਵੀ ਲੁਧਿਆਣਾ ਜਾਂਦੇ ਸਨ ਤਾਂ ਆਪਣੇ ਜੱਦੀ ਪਿੰਡ ਸਾਹਨੇਵਾਲ ਜ਼ਰੂਰ ਜਾਂਦੇ ਸਨ। ਇਸ ਦੌਰਾਨ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਮਿਲਦੇ ਸਨ।
ਲੁਧਿਆਣਾ ਤੋਂ ਮੁੰਬਈ ਤੱਕ ਦਾ ਸਫਰ
ਧਰਮ ਸਿੰਘ ਦਿਓਲ ਤੋਂ ਧਰਮਿੰਦਰ ਤੱਕ ਦੀ ਉਨ੍ਹਾਂ ਦੀ ਸਿਨੇਮਾਈ ਯਾਤਰਾ ਦੀ ਸ਼ੁਰੂਆਤ ਵੀ ਲੁਧਿਆਣਾ ਵਿੱਚ ਹੀ ਹੋਈ। ਮਿਨਰਵਾ ਸਿਨੇਮਾ ਵਿੱਚ ਦਿਲੀਪ ਕੁਮਾਰ ਦੀ ਇੱਕ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਅਦਾਕਾਰੀ ਦਾ ਸੁਪਨਾ ਜਾਗਿਆ ਅਤੇ ਇਸੇ ਜਜ਼ਬੇ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਮੁੰਬਈ ਦੀ ਰਾਹ ਲਵਾ ਦਿੱਤਾ।
ਧਰਮਿੰਦਰ ਦਾ ਪਰਿਵਾਰਕ ਪਿਛੋਕੜ
ਧਰਮਿੰਦਰ ਦਾ ਪਰਿਵਾਰ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਨਸਰਾਲੀ ਪਿੰਡ ਵਿੱਚ ਰਹਿੰਦਾ ਸੀ, ਪਰ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਪਰਿਵਾਰ ਸਾਹਨੇਵਾਲ ਆ ਕੇ ਵੱਸ ਗਿਆ ਸੀ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਸਾਹਨੇਵਾਲ ਵਿੱਚ ਹੋਇਆ। ਉਹਨਾਂ ਦੇ ਪਿਤਾ ਕੇਵਲ ਕਿਸ਼ਨ ਸਿੰਘ ਦੇਓਲ ਸਰਕਾਰੀ ਸਕੂਲ ਲਲਤੋਂ ਵਿੱਚ ਅਧਿਆਪਕ ਸਨ। ਧਰਮਿੰਦਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਵੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਲਤੋਂ ਤੋਂ ਹੀ ਕੀਤੀ।
ਲੁਧਿਆਣਾ ਅਤੇ ਫਗਵਾੜਾ ਵਿੱਚ ਹੋਈ ਪੜਾਈ
ਧਰਮਿੰਦਰ ਦੀ ਪੜ੍ਹਾਈ ਲੁਧਿਆਣਾ ਅਤੇ ਫਗਵਾੜਾ ਵਿੱਚ ਹੋਈ। ਜਿਸ ਸਕੂਲ ਵਿੱਚ ਉਹ ਪੜ੍ਹਦੇ ਸਨ, ਉੱਥੇ ਹੀ ਉਹਨਾਂ ਦੇ ਪਿਤਾ ਅਧਿਆਪਕ ਸਨ। ਪਿਤਾ ਅਨੁਸ਼ਾਸਨ ਲਈ ਅਕਸਰ ਸਖ਼ਤੀ ਵੀ ਕਰਦੇ ਸਨ। ਦਸਵੀਂ ਜਮਾਤ ਤੱਕ ਧਰਮਿੰਦਰ ਲਲਤੋਂ ਦੇ ਸਰਕਾਰੀ ਸਕੂਲ ਵਿੱਚ ਪੜ੍ਹੇ। ਇਸ ਤੋਂ ਬਾਅਦ ਉਹ ਆਪਣੀ ਬੂਆ ਕੋਲ ਫਗਵਾੜਾ (ਜ਼ਿਲ੍ਹਾ ਕਪੂਰਥਲਾ) ਚਲੇ ਗਏ ਅਤੇ ਉੱਥੇ ਹੀ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕੀਤੀ।
ਇਹ ਵੀ ਪੜ੍ਹੋ
ਲਲਤੋਂ ਦੇ ਸਰਕਾਰੀ ਸਕੂਲ ਦੇ ‘ਚਮਕਦੇ ਸਿਤਾਰੇ’ ਬੋਰਡ ਤੇ ਧਰਮਿੰਦਰ ਦਾ ਨਾਮ ਸਭ ਤੋਂ ਉੱਪਰ ਦਰਜ ਹੈ। ਧਰਮਿੰਦਰ ਨੇ 1945 ਵਿੱਚ ਇਸ ਸਕੂਲ ਵਿੱਚ ਦਾਖਲਾ ਲਿਆ ਸੀ। ਸਕੂਲ ਦੇ ਇੱਕ ਪ੍ਰਿੰਸਿਪਲ ਪ੍ਰਦੀਪ ਸ਼ਰਮਾ ਨੇ ਪੁਰਾਣੇ ਰਿਕਾਰਡ ਵਿਚੋਂ ਧਰਮਿੰਦਰ ਦਾ ਨਾਮ ਖੋਜਿਆ ਅਤੇ ਇਸ ਨੂੰ ‘ਸਕੂਲ ਦੇ ਚਮਕਦੇ ਸਿਤਾਰੇ ਬੋਰਡ’ ਤੇ ਲਿਖਵਾਇਆ।
ਧਰਮਿੰਦਰ ਦੀ ਸਭ ਤੋਂ ਪਸੰਦੀਦਾ ਮਿਠਾਈ
ਧਰਮਿੰਦਰ ਅਕਸਰ ਆਪਣੇ ਬਚਪਨ ਦੀਆਂ ਯਾਦਾਂ ਦੱਸਦੇ ਹੋਏ ਸਾਹਨੇਵਾਲ ਦੇ ਉਹ ਪਲ ਯਾਦ ਕਰਦੇ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਚ ਖਾਸ ਥਾਂ ਬਣਾਈ। ਉਹ ਦਾਦਾਦਾਦੀ ਨਾਲ ਬਿਤਾਏ ਸਮੇਂ, ਸਾਹਨੇਵਾਲ ਰੇਲਵੇ ਸਟੇਸ਼ਨ ਦੀ ਰੌਣਕ ਅਤੇ ਖ਼ਾਸ ਕਰਕੇ ਸਾਧੂ ਹਲਵਾਈ ਦੀ ਗਾਜਰ ਬਰਫ਼ੀ ਨੂੰ ਕਦੇ ਨਹੀਂ ਭੁੱਲੇ। ਧਰਮਿੰਦਰ ਕਈ ਵਾਰ ਦੱਸਦੇ ਸਨ ਕਿ ਬਚਪਨ ਵਿੱਚ ਸਾਧੂ ਹਲਵਾਈ ਦੀ ਬਰਫ਼ੀ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਮਿਠਾਈ ਸੀ ਅਤੇ ਉਸਦਾ ਸੁਆਦ ਅੱਜ ਵੀ ਉਹਨਾਂ ਦੀ ਯਾਦਾਂ ਚ ਤਾਜ਼ਾ ਹੈ। ਇਹ ਗੱਲਾਂ ਕਰਦੇ ਹੋਏ ਉਹ ਅਕਸਰ ਭਾਵੁਕ ਵੀ ਹੋ ਜਾਂਦੇ ਸਨ। ਸਾਧੂ ਹਲਵਾਈ ਦੀ ਗਾਜਰ ਬਰਫ਼ੀ ਦਾ ਜ਼ਿਕਰ ਉਹ ਕਈ ਪ੍ਰੋਗਰਾਮਾਂ ਅਤੇ ਮੰਚਾਂ ਤੇ ਵੀ ਕਰ ਚੁੱਕੇ ਹਨ।
ਧਰਮ ਦੇ ਸਕੂਲ ਵਾਲੇ ਪਿਆਰ ਦੀ ਕਹਾਣੀ
ਧਰਮਿੰਦਰ ਕੁਝ ਸਾਲ ਪਹਿਲਾਂ ਲੁਧਿਆਣਾ ਦੇ ਨੇਹਰੂ ਸਿਧਾਂਤ ਕੇਂਦਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਆਪਣੇ ਸਕੂਲੀ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਪਹੁੰਚੇ ਸਨ। ਇਸ ਮੌਕੇ ਤੇ ਉਨ੍ਹਾਂ ਨੇ ਸਰਕਾਰੀ ਸਿਨੀਅਰ ਸਕੈਂਡਰੀ ਸਕੂਲ ਲਲਤੋਂ ਵਿੱਚ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਆਪਣੇ ਸਕੂਲ ਵਾਲੇ ਪਿਆਰ ਦੀ ਕਹਾਣੀ ਵੀ ਸੁਣਾਈ।
ਧਰਮਿੰਦਰ ਨੇ ਕਿਹਾ ਕਿ ਉਹ ਦਿਲ ਦੀਆਂ ਗੱਲਾਂ ਲਿਖਣ ਵਾਲੇ ਇਨਸਾਨ ਹਨ, ਦਿਮਾਗ ਦੀਆਂ ਘੱਟ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਛੇਵੀਂ ਜਮਾਤ ਵਿੱਚ ਸਨ, ਤਾਂ ਉਨ੍ਹਾਂ ਨੂੰ ਅੱਠਵੀਂ ਵਿੱਚ ਪੜ੍ਹਦੀ ਇੱਕ ਲੜਕੀ — ਹਮੀਦਾ— ਨਾਲ ਪਿਆਰ ਹੋ ਗਿਆ ਸੀ। ਉਹ ਉਸ ਨੂੰ ਮਿਲਣ ਲਈ ਅਕਸਰ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਸਨ ਅਤੇ ਕਾਪੀ ਲੈ ਕੇ ਉਸ ਦੇ ਕੋਲ ਚਲੇ ਜਾਂਦੇ ਸਨ। ਦੋਵੇਂ ਆਪਸ ਵਿੱਚ ਬਹੁਤ ਗੱਲਾਂ ਕਰਦੇ ਸਨ ਅਤੇ ਇਹ ਮਾਸੂਮ ਦੋਸਤੀ ਹੀ ਉਨ੍ਹਾਂ ਦੀ ਪਹਿਲੀ ਪ੍ਰੇਮ ਕਹਾਣੀ ਬਣ ਗਈ।
ਵੰਡ ਤੋਂ ਬਾਅਦ ਪਾਕਿਸਤਾਨ ਚਲੀ ਗਈ ਹਮੀਦਾ- ਧਰਮਿੰਦਰ
ਧਰਮਿੰਦਰ ਨੇ ਦੱਸਿਆ ਕਿ ਜਦੋਂ ਇਹ ਦਿਲਚਸਪ ਕਹਾਣੀ ਸ਼ੁਰੂ ਹੋਈ, ਉਸੇ ਦੌਰਾਨ ਹੀ ਦੇਸ਼ ਦੀ ਵੰਡ ਹੋ ਗਿਆ। ਵੰਡ ਤੋਂ ਬਾਅਦ ਹਮੀਦਾ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਚਲੀ ਗਈ ਅਤੇ ਫਿਰ ਕਦੇ ਨਜ਼ਰ ਨਾ ਆਈ। ਧਰਮਿੰਦਰ ਨੇ ਕਿਹਾ ਕਿ ਉਹ ਅਕਸਰ ਆਪਣੇ ਆਪ ਨਾਲ ਗੱਲ ਕਰਦੇ ਸਨ-ਧਰਮ, ਇਹ ਤੇਰੇ ਮਿਜ਼ਾਜ਼-ਏ-ਆਸ਼ਿਕਾਨਾ ਦਾ ਪਹਿਲਾ ਮਾਸੂਮ ਕਦਮ ਥਾ ਔਰ ਉਹ ਇਸ ਮਾਸੂਮ ਕਦਮ ਨੂੰ ਤੂੰ ਤਾਂ ਜ਼ਿੰਗਦੀ ਭਰ ਨੂੰ ਭੁੱਲੇਗਾ।


