ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਬਿੱਟੂ ਨੇ ਦਿੱਤਾ ਅਸਤੀਫਾ
ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਦੱਸ ਦਈਏ ਕਿ ਇੱਕ ਵਾਰ ਫਿਰ ਬੀਜੇਪੀ ਦਾ ਵੱਡਾ ਖੇਡ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ ਆਮ ਆਦਮੀ ਪਾਰਟੀ ਛੱਡ ਬੀਜੇਪੀ ਵਿੱਚ ਸ਼ਾਮਲ ਹੋਏ ਸਨ।
ਜਲੰਧਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸਹਿ ਇੰਚਾਰਜ ਤਜਿੰਦਰ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਤਜਿੰਦਰ ਸਿੰਘ ਬਿੱਟੂ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ।
ਜਲੰਧਰ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਬਿੱਟੂ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਲਈ ਸੇਵਾ ਕਰ ਰਹੇ ਹਨ, ਤੁਹਾਨੂੰ ਦੱਸ ਦੇਈਏ ਕਿ ਤੇਜਿੰਦਰ ਸਿੰਘ ਬਿੱਟੂ 2017 ‘ਚ ਪੰਜਾਬ ‘ਚ ਸੱਤਾ ‘ਚ ਆਈ ਕਾਂਗਰਸ ਸਰਕਾਰ ਦੌਰਾਨ 12 ਸਾਲਾਂ ਤੋਂ ਰਾਜਨੀਤੀ ਤੋਂ ਦੂਰ ਰਹੇ ਸਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਰਾਜਨੀਤੀ ਵਿੱਚ ਵਾਪਸੀ ਕੀਤੀ ਸੀ।
2007 ਵਿੱਚ ਲੜੀ ਵਿਧਾਨ ਸਭਾ ਚੋਣਾਂ
2007 ਵਿੱਚ ਹੀ ਪਾਰਟੀ ਨੇ ਜਲੰਧਰ ਕੇਂਦਰੀ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਰਾਜਕੁਮਾਰ ਗੁਪਤਾ ਨੂੰ ਲਾਂਭੇ ਕਰ ਕੇ ਤੇਜਿੰਦਰ ਬਿੱਟੂ ਨੂੰ ਮੈਦਾਨ ਵਿਚ ਉਤਾਰਿਆ ਸੀ। ਤਿਕੋਣੇ ਮੁਕਾਬਲੇ ਦਾ ਫਾਇਦਾ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਨੂੰ ਮਿਲਿਆ ਅਤੇ ਉਹ ਚੋਣ ਜਿੱਤ ਗਏ। 2012 ਅਤੇ 2017 ਦੀਆਂ ਚੋਣਾਂ ਵਿੱਚ ਤੇਜਿੰਦਰ ਬਿੱਟੂ ਨੇ ਪਹਿਲਾਂ ਕੈਂਟ ਸੀਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਫਿਰ 2017 ਵਿੱਚ ਅਵਤਾਰ ਹੈਨਰੀ ਦੀ ਦੋਹਰੀ ਨਾਗਰਿਕਤਾ ਦੇ ਵਿਵਾਦ ਕਾਰਨ ਉੱਤਰੀ ਸੀਟ ਬਿੱਟੂ ਨੂੰ ਸੌਂਪ ਦਿੱਤੀ ਗਈ।
ਹੈਨਰੀ ਦੇ ਸਮਰਥਕਾਂ ਦੇ ਤਿੱਖੇ ਵਿਰੋਧ ਕਾਰਨ ਪਾਰਟੀ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਅਤੇ ਤੇਜਿੰਦਰ ਬਿੱਟੂ ਨੂੰ ਦਿੱਤੀ ਗਈ ਟਿਕਟ ਕੱਟ ਕੇ ਹੈਨਰੀ ਦੇ ਪੁੱਤਰ ਜੂਨੀਅਰ ਅਵਤਾਰ ਉਰਫ਼ ਬਾਬਾ ਹੈਨਰੀ ਨੂੰ ਦਿੱਤੀ ਗਈ। 12 ਸਾਲਾਂ ਦੀ ਉਡੀਕ ਤੋਂ ਬਾਅਦ ਬਿੱਟੂ ਚੈਅਰਮੈਨ ਦੀ ਅਹੁਦੇ ਨਾਲ ਸਿਆਸਤ ਵਿੱਚ ਵਾਪਸੀ ਕੀਤੀ।
ਇਹ ਵੀ ਪੜ੍ਹੋ: ਖਰਾਬ ਮੌਸਮ, ਮੀਂਹ-ਤੂਫ਼ਾਨ ਚ ਫਤਿਹਗੜ੍ਹ ਸਾਹਿਬ ਪਹੁੰਚੇ ਸੀਐਮ ਮਾਨ, ਵਿਰੋਧੀਆਂ ਤੇ ਸਾਧਿਆ ਨਿਸ਼ਾਨਾ
ਇਹ ਵੀ ਪੜ੍ਹੋ
2002 ਤੋਂ 2007 ਤੱਕ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਤੇਜਿੰਦਰ ਬਿੱਟੂ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵਜੋਂ ਸ਼ਹਿਰ ਵਿੱਚ ਆਪਣੀ ਪਛਾਣ ਬਣਾਈ ਸੀ। ਇਸ ਦੌਰਾਨ ਉਹ ਕਈ ਵਾਰ ਆਪਣੇ ਵਿਰੋਧੀਆਂ ਦੇ ਹਮਲੇ ਦੀ ਲਪੇਟ ‘ਚ ਆਏ ਪਰ ਬਿੱਟੂ ਨੇ ਹਮੇਸ਼ਾ ਹੀ ਵਿਰੋਧੀਆਂ ਵੱਲੋਂ ਚਲਾਏ ਸਿਆਸੀ ਤੀਰਾਂ ਨੂੰ ਆਪਣੇ ਵੱਲ ਮੋੜ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ।
2007 ‘ਚ ਸੂਬੇ ‘ਚ ਅਕਾਲੀ-ਭਾਜਪਾ ਸਰਕਾਰ ਬਣਦਿਆਂ ਹੀ ਤੇਜਿੰਦਰ ਬਿੱਟੂ ਸਭ ਤੋਂ ਪਹਿਲਾਂ ਕਾਂਗਰਸੀਆਂ ‘ਤੇ ਨਿਸ਼ਾਨਾ ਸਾਧਿਆ ਗਿਆ। ਕੈਪਟਨ ਅਤੇ ਉਨ੍ਹਾਂ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਕਰੀਬੀ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਵਿੱਚ ਆਉਂਦੇ ਹੀ ਤੇਜਿੰਦਰ ਬਿੱਟੂ ਖ਼ਿਲਾਫ਼ ਪਹਿਲੀ ਜਾਂਚ ਸ਼ੁਰੂ ਕਰਵਾਈ ਸੀ। ਇਹ ਵੱਖਰੀ ਗੱਲ ਹੈ ਕਿ ਬਿੱਟੂ ਨੇ ਸਮਝਦਾਰੀ ਨਾਲ ਉਕਤ ਜਾਂਚ ਦਾ ਸੇਕ ਆਪਣੇ ਉੱਤੇ ਨਹੀਂ ਪੈਣ ਦਿੱਤਾ।