ਸੁਖਪਾਲ ਖਹਿਰਾ ਦੇ ਮੀਤ ਹੇਅਰ ‘ਤੇ ਇਲਜ਼ਾਮ, ਕਿਹਾ- ਕੈਂਪੇਨ ‘ਚ ਘੁੰਮ ਰਿਹਾ ਮੂਸੇਵਾਲਾ ਕਤਲ ਦਾ ਮੁਲਜ਼ਮ
Sukhpal Khaira: ਬੀਜੇਪੀ ਦੀ ਸਰਕਾਰ ਦਿੱਲੀਓਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ ਕਰ ਰਹੀ ਹੈ। ਉਨ੍ਹਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਜਿਹੜਾ ਮੀਤ ਹੇਅਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਇਸ ਦਾ ਨਾਮ ਜੀਵਨ ਜੋਤ ਸਿੰਘ ਚਾਹਲ ਹੈ।

Sukhpal Khaira: ਸੰਗਰੂਰ ਲੋਕਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਜਸਵਿੰਦਰ ਸਿੰਘ ਧੀਮਾਨ ਦੀ ਅਗੁਵਾਈ ਵਿੱਚ ਇੱਕ ਵਰਕਰ ਮਿਲਣੀ ਵਿੱਚ ਭਾਗ ਲਿਆ ਹੈ। ਇਸ ਮੌਕੇ ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਆਪ ਦੇ ਸੰਗਰੂਰ ਤੋਂ ਉਮੀਦਵਾਰ ਨਾਲ ਮੂਸੇਵਾਲਾ ਦੇ ਕਤਲ ਦਾ ਮੁਲਜ਼ਮ ਘੁੰਮ ਰਿਹਾ ਹੈ। ਜਿੱਸ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲ ਭੱਠਲ ਤੇ ਜਿਲ੍ਹਾਂ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਭੀ ਖਾਸ ਤੌਰ ਤੇ ਹਾਜਿਰ ਰਹੇ।
ਇਸ ਮੌਕੋ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ 9 ਹਲਕਿਆਂ ਨੂੰ ਕਵਰ ਕਰ ਰਹੇ ਹਨ। ਅੱਜ ਉਨ੍ਹਾਂ ਦਾ ਇਹ ਪੰਜਵਾਂ ਹਲਕਾ ਅਸਬਲੀ ਹਲਕਾ ਜਿਹਦੇ ਵਰਕਰਾਂ ਨਾਲ ਅਸੀਂ ਗੱਲਬਾਤ ਕਰਾਂਗੇ। ਉਨ੍ਹਾਂ ਦੇ ਨਾਲ ਮੁੱਦੇ ਜਿਹੜੇ ਲੋਕਲ ਨੇ ਸੰਗਰੂਰ ਦੇ ਸੁਨਾਮ ਦੇ ਔਰ ਪੰਜਾਬ ਦੇ ਇਹਨਾਂ ਤੇ ਚਰਚਾ ਹੋ ਗਈ ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਇੱਕ ਬੜੀ ਜਰੂਰੀ ਗੱਲ ਜੋ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ ਦੋ ਸਾਲ ਹੋ ਗਏ ਹਨ। ਉਨ੍ਹਾਂ ਦੇ ਮਾਪੇ ਬਲਕੌਰ ਸਿੰਘ ਜੀ ਅਤੇ ਚਰਨ ਕੌਰ ਉਹ ਬੜੇ ਮਾੜੇ ਹਾਲਾਤਾਂ ਚੋਂ ਲੰਘ ਰਹੇ ਹਨ।
ਮੀਤ ਹੇੇਅਰ ‘ਤੇ ਇਲਜ਼ਾਮ
ਬੀਜੇਪੀ ਦੀ ਸਰਕਾਰ ਦਿੱਲੀਓਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ ਕਰ ਰਹੀ ਹੈ। ਉਨ੍ਹਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਜਿਹੜਾ ਮੀਤ ਹੇਅਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਇਸ ਦਾ ਨਾਮ ਜੀਵਨ ਜੋਤ ਸਿੰਘ ਚਾਹਲ ਹੈ। ਇਹ ਮਾਨਸਾ ਦਾ ਰਹਿਣ ਵਾਲਾ ਤੇ ਇਸ ਦਾ ਨਾਂਅ ਸਿੱਧੂ ਮੂਸੇਵਾਲੇ ਦੇ ਕਤਲ ‘ਚ ਹੈ। ਉਹ ਮੁਲਜ਼ਮ ਆ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿੱਸਾ ਲੈ ਰਿਹਾ।
ਇਹ ਵੀ ਪੜ੍ਹੋ: ਪੰਜਾਬ ਚ ਭਾਜਪਾ ਨੂੰ ਵੱਡਾ ਝਟਕਾ, ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ਚ ਸ਼ਾਮਲ
ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਰਾਬ ਕਾਂਡ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਥੋੜੇ ਦਿਨ ਪਹਿਲਾਂ ਸ਼ਰਾਬ ਮਾਫੀਆ ਤੋਂ ਪੀੜਤ ਸੁਨਾਮ ਸ਼ਹਿਰ ਦੇ ਰਵਿਦਾਸਪੁਰੇ ਪਹੁੰਚਿਆ ਸੀ। ਉਸ ਦੇ ਪਿੰਡ ਸੀਗਾ ਅਤੇ ਗੁਜਰਾ ਪਿੰਡ ਚ 25 ਬੰਦੇ ਮਾਰੇ ਗਏ ਸਨ। ਇਸ ਚ ਉਨ੍ਹਾਂ ਨੂੰ 5 ਲੱਖ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਿਰਫ 5 ਲੱਖ ਹੈ।