ਕਿਨ੍ਹੇ ਵਿੱਚ ਬਣਿਆ ਲੰਡਨ ਬ੍ਰਿਜ ਵਾਂਗ Pamban Sea Bridge?

06-04- 2024

TV9 Punjabi

Author: Rohit

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਰਾਮੇਸ਼ਵਰਮ ਟਾਪੂ ਨੂੰ ਜੋੜਨ ਵਾਲੇ ਦੇਸ਼ ਦੇ ਪਹਿਲੇ  Vertical Lift Sea Bridge ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ।

Pamban Sea Bridge

ਇਸ ਪੁਲ ਦੀ ਮਦਦ ਨਾਲ, ਰੇਲਵੇ ਸੰਪਰਕ ਵਿੱਚ ਸੁਧਾਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਵਰਟੀਕਲ ਪੁਲ ਸਮੁੰਦਰ ਵਿੱਚੋਂ ਲੰਘਦੇ 2,070 ਮੀਟਰ ਲੰਬੇ ਰੇਲਵੇ ਟ੍ਰੈਕ 'ਤੇ ਬਣਾਇਆ ਗਿਆ ਹੈ ਅਤੇ ਇਸ ਵਰਟੀਕਲ ਪੁਲ ਦੀ ਲੰਬਾਈ 72.5 ਮੀਟਰ ਹੈ।

ਰੇਲਵੇ ਸੰਪਰਕ ਵਿੱਚ ਸੁਧਾਰ ਹੋਵੇਗਾ

Pamban Sea Bridge ਲੰਡਨ ਬ੍ਰਿਜ ਵਰਗਾ ਲੱਗਦਾ ਹੈ, ਤੁਹਾਨੂੰ ਦੱਸ ਦੇਈਏ ਕਿ ਲੰਡਨ ਬ੍ਰਿਜ ਬ੍ਰਿਟੇਨ ਦੀ ਥੇਮਸ ਨਦੀ 'ਤੇ ਬਣਿਆ ਹੈ।

ਪੰਬਨ ਪੁਲ ਲੰਡਨ ਪੁਲ ਵਰਗਾ

ਪੰਬਨ ਸਮੁੰਦਰੀ ਪੁਲ ਦੀ ਲਾਗਤ ਦੀ ਗੱਲ ਕਰੀਏ ਤਾਂ ਇਹ ਪੁਲ 550 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਹ ਪੁਲ 72.5 ਮੀਟਰ ਲੰਬਾ ਵਰਟੀਕਲ ਲਿਫਟ ਸਪੈਨ ਹੈ।

 550 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ

ਇਸ ਪੁਲ ਨੂੰ 17 ਮੀਟਰ ਤੱਕ ਉੱਚਾ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਪੁਲ ਦਾ ਉਦਘਾਟਨ ਕੀਤਾ ਹੈ।

ਇਹ ਪੁਲ 17 ਮੀਟਰ ਤੱਕ ਉੱਚਾ ਹੋ ਸਕਦਾ ਹੈ

ਪੰਬਨ ਸਮੁੰਦਰੀ ਪੁਲ ਸਮੁੰਦਰ ਵਿੱਚ ਬਣਾਇਆ ਗਿਆ ਹੈ ਅਤੇ ਇਸਨੂੰ ਹਰ ਤਰ੍ਹਾਂ ਦੇ ਮੌਸਮ ਵਿੱਚ ਚੰਗੀ ਹਾਲਤ ਵਿੱਚ ਰੱਖਣ ਲਈ ਸਟੇਨਲੈੱਸ ਸਟੀਲ ਦਾ ਬਣਾਇਆ ਗਿਆ ਹੈ।

ਹਰ ਮੌਸਮ ਵਿੱਚ ਕੰਮ ਕਰੇਗਾ

ਇਸ ਪੁਲ 'ਤੇ ਚੰਗੀ ਕੁਆਲਿਟੀ ਦਾ ਪੇਂਟ ਵਰਤਿਆ ਗਿਆ ਹੈ ਜਿਸ ਕਾਰਨ ਇਸ ਨੂੰ ਜੰਗਾਲ ਨਹੀਂ ਲੱਗੇਗੀ। ਨਾਲ ਹੀ, ਪੁਲ ਦੇ ਹਿੱਸਿਆਂ ਨੂੰ ਜੋੜਨ ਲਈ ਵੈਲਡਿੰਗ ਦੀ ਵਰਤੋਂ ਕੀਤੀ ਗਈ ਹੈ।

ਸਟੇਨਲੈੱਸ ਸਟੀਲ ਦਾ ਬਣਿਆ ਪੁਲ

ਮਨੋਜ ਕੁਮਾਰ ਬਾਰੇ ਇਹ 5 ਗੱਲਾਂ ਨਹੀਂ ਜਾਣਦੇ ਹੋਵੋਗੇ ਤੁਸੀਂ!