04-04- 2024
TV9 Punjabi
Author: Isha Sharma
ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਮਨੋਜ ਕੁਮਾਰ ਦਾ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਨੇ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਇਸ ਦਿੱਗਜ ਅਦਾਕਾਰ ਦਾ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਮਨੋਜ ਕੁਮਾਰ ਦੇ ਪੁੱਤਰ ਕੁਨਾਲ ਗੋਸਵਾਮੀ ਨੇ ਦੱਸਿਆ ਕਿ ਅਦਾਕਾਰ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਤੋਂ ਪੀੜਤ ਸਨ।
ਇਸ ਦਿੱਗਜ ਅਦਾਕਾਰ ਦਾ ਅੰਤਿਮ ਸੰਸਕਾਰ ਕੱਲ੍ਹ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮਨੋਜ ਕੁਮਾਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਮਨੋਜ ਕੁਮਾਰ ਦਾ ਅਸਲੀ ਨਾਮ ਮਨੋਜ ਨਹੀਂ ਸਗੋਂ ਹਰੀਕ੍ਰਿਸ਼ਨ ਗਿਰੀ ਗੋਸਵਾਮੀ ਸੀ। ਦਿਲੀਪ ਕੁਮਾਰ ਦੀ ਫਿਲਮ ਦੇਖਣ ਤੋਂ ਬਾਅਦ ਆਪਣਾ ਨਾਮ ਬਦਲ ਲਿਆ।
ਮਨੋਜ ਕੁਮਾਰ ਦਾ ਜਨਮ 24 ਜੁਲਾਈ 1937 ਨੂੰ ਪਾਕਿਸਤਾਨ ਦੇ ਇੱਕ ਸ਼ਹਿਰ ਐਬਟਾਬਾਦ ਵਿੱਚ ਹੋਇਆ ਸੀ, ਜੋ ਕਿ ਹੁਣ ਖੈਬਰ ਪਖਤੂਨਖਵਾ ਹੈ।
ਅਸਲ ਵਿੱਚ ਇਹ ਵੰਡ ਤੋਂ ਪਹਿਲਾਂ ਭਾਰਤ ਦਾ ਹਿੱਸਾ ਸੀ। ਪਰ ਵੰਡ ਤੋਂ ਬਾਅਦ, ਉਹ ਆਪਣੇ ਪਰਿਵਾਰ ਨਾਲ ਦਿੱਲੀ ਰਹਿਣ ਲਈ ਆ ਗਏ।
ਮਨੋਜ ਕੁਮਾਰ ਦੀ ਪਹਿਲੀ ਫਿਲਮ 1957 ਵਿੱਚ ਰਿਲੀਜ਼ ਹੋਈ ਸੀ, ਜਿਸਦਾ ਨਾਮ 'ਫੈਸ਼ਨ' ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਇੱਕ 80 ਸਾਲ ਦੇ ਬਜ਼ੁਰਗ ਦੀ ਭੂਮਿਕਾ ਨਿਭਾਈ ਸੀ।
ਸੰਘਰਸ਼ ਦੇ ਸਮੇਂ ਦੌਰਾਨ, ਮਨੋਜ ਕੁਮਾਰ ਰਣਜੀਤ ਸਟੂਡੀਓ ਲਈ Ghost Writing ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਇੱਕ ਸੀਨ ਲਈ 10 ਰੁਪਏ ਮਿਲਦੇ ਸਨ।